ਸਿਡਨੀ ਹਵਾਈ ਅੱਡੇ ‘ਤੇ ਮਿਲਿਆ ਸ਼ੱਕੀ ਪਦਾਰਥ, ਜਾਂਚ ਜਾਰੀ

ਸਿਡਨੀ : ਆਸਟ੍ਰੇਲੀਆ ਵਿਚ ਸੋਮਵਾਰ ਤੜਕਸਾਰ ਸਿਡਨੀ ਹਵਾਈ ਅੱਡੇ ‘ਤੇ ਇਕ ਸ਼ੱਕੀ ਪਦਾਰਥ ਪਾਇਆ ਗਿਆ। ਇਸ ਦੀ ਜਾਣਕਾਰੀ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਦੇ ਦਿੱਤੀ ਗਈ ਹੈ। ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਵਲੋਂ ਇਸ ਪਦਾਰਥ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।
ਫਾਇਰ ਫਾਈਟਰਾਂ ਨੂੰ ਲੱਗਭਗ 12:20 ਵਜੇ ਦੇ ਕਰੀਬ ਕੰਤਾਸ ਘਰੇਲੂ ਟਰਮੀਨਲ ‘ਤੇ ਬੁਲਾਇਆ ਗਿਆ। ਇਹ ਸਮਝਿਆ ਜਾਂਦਾ ਹੈ ਕਿ ਉਹ ਸ਼ੱਕੀ ਪਦਾਰਥ ਦੇ ਛੋਟੇ ਗੋਲਫ ਬਾਲ ਦੇ ਆਕਾਰ ਦੇ ਪੈਕੇਟ ਦਾ ਨਿਰੀਖਣ ਕਰ ਰਹੇ ਹਨ। ਸੁਰੱਖਿਆ ਦੇ ਤੌਰ ‘ਤੇ ਖੇਤਰ ਨੂੰ ਵੱਖਰਾ ਕਰ ਕੇ ਘੇਰਾਬੰਦੀ ਕਰ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।