ਪ੍ਰਿਅੰਕਾ ਦੇ ਸਕੱਤਰ ਨੇ ਯੋਗੀ ਸਰਕਾਰ ਨੂੰ ਲਿਖੀ ਚਿੱਠੀ, ਕਿਹਾ- ਬੱਸਾਂ ਨੂੰ ਦਿਓ ਆਗਿਆ

ਲਖਨਊ— ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਉਣ ਲਈ ਬੱਸਾਂ ਉਪਲੱਬਧ ਕਰਾਉਣ ਦੇ ਮਾਮਲੇ ‘ਤੇ ਉੱਤਰ ਪ੍ਰਦੇਸ਼ ਸਰਕਾਰ ਅਤੇ ਕਾਂਗਰਸ ‘ਚ ਜਾਰੀ ਗਤੀਰੋਧ ਵਿਚਾਲੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਸਕੱਤਰ ਨੇ ਸੂਬਾ ਸਰਕਾਰ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਉਨ੍ਹਾਂ ਨੇ ਬੱਸਾਂ ਨੂੰ ਆਗਿਆ ਦੇਣ ਦੀ ਅਪੀਲ ਕੀਤੀ ਹੈ। ਪ੍ਰਿਅੰਕਾ ਦੇ ਨਿੱਜੀ ਸਕੱਤਰ ਸੰਦੀਪ ਸਿੰਘ ਨੇ ਪ੍ਰਦੇਸ਼ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੂੰ ਲਿਖੀ ਚਿੱਠੀ ‘ਚ ਉਨ੍ਹਾਂ ਦੀ ਚਿੱਠੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਤੁਸੀਂ ਸਾਡੇ ਤੋਂ ਸਾਰੀਆਂ ਬੱਸਾਂ ਨੋਇਡਾ ਅਤੇ ਗਾਜ਼ੀਆਬਾਦ ਪਹੁੰਚਾਉਣ ਦੀ ਅਪੀਲੀ ਕੀਤੀ। ਅਸੀਂ ਬੱਸਾਂ ਨੂੰ ਲੈ ਕੇ ਤਿੰਨਣਘੰਟਿਆਂ ਤੋਂ ਉੱਤਰ ਪ੍ਰਦੇਸ਼ ਦੀ ਸਰਹੱਦ ‘ਤੇ ਉੱਚਾ ਨਾਗਲਾ ‘ਤੇ ਖੜ੍ਹੇ ਹਾਂ ਪਰ ਆਗਰਾ ਪ੍ਰਸ਼ਾਸਨ ਸਾਨੂੰ ਅੰਦਰ ਦਾਖਲ ਨਹੀਂ ਹੋਣ ਦੇ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਸਮਾਂ ਸੰਵੇਦਨਸ਼ੀਲਤਾ ਦਿਖਾਉਣ ਦਾ ਹੈ। ਤੁਸੀਂ ਤੁਰੰਤ ਸਾਡੀਆਂ ਸਾਰੀਆਂ ਬੱਸਾਂ ਨੂੰ ਆਗਿਆ ਚਿੱਠੀ ਭੇਜੋ ਤਾਂ ਕਿ ਅਸੀਂ ਅੱਗੇ ਵੱਧ ਸਕੀਏ। ਉੱਤਰ ਪ੍ਰਦੇਸ਼ ਦੇ ਲੱਖਾਂ ਮਜ਼ਦੂਰ ਭਰਾ-ਭੈਣ ਪਰੇਸ਼ਾਨ ਹਨ। ਅਸੀਂ ਸਾਰੇ ਮਿਲ ਕੇ ਹੀ ਇਸ ਆਫਤ ਦੀ ਚੁਣੌਤੀ ਨਾਲ ਨਜਿੱਠ ਸਕਦੇ ਹਾਂ। ਸਿੰਘ ਨੇ ਕਿਹਾ ਕਿ ਤੁਹਾਨੂੰ ਬੇਨਤੀ ਹੈ ਕਿ ਮਜ਼ਦੂਰਾਂ ਨੂੰ ਰਾਹਤ ਦੇਣ ਅਤੇ ਇਸ ਸਥਿਤੀ ਨੂੰ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਸਾਡਾ ਆਗਿਆ ਪੱਤਰ ਭੇਜੇ, ਤਾਂ ਕਿ ਸਾਡੀਆਂ ਬੱਸਾਂ ਆਗਰਾ ਹੁੰਦੇ ਹੋਏ ਗਾਜ਼ੀਆਬਾਦ ਅਤੇ ਨੋਇਡਾ ਤੱਕ ਪਹੁੰਚ ਜਾਣ। ਉਮੀਦ ਹੈ ਕਿ ਤੁਸੀਂ ਮਜ਼ਦੂਰਾਂ ਦੇ ਹਿੱਤ ਵਿਚ ਇਹ ਕਦਮ ਤੁਰੰਤ ਚੁਕੋਗੇ।