ਅਧਿਕਾਰੀ ਰੋਜ਼ਾਨਾਂ ਪੜਤਾਲ ਕਰਕੇ ਰਿਪੋਰਟ ਭੇਜਣ ਨੂੰ ਯਕੀਨੀ ਬਣਾਉਣ
ਐਸਏਐਸਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ‘ਚ ਰੇਤੇ, ਬਜਰੀ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ ਦੀ ਅਧਿਕਾਰੀ ਰਾਤ ਵੇਲੇ ਅਚਨਚੇਤੀ ਚੈਕਿੰਗ ਕਰਨਗੇ ਜਿਸ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਦੱਸਿਆ ਕਿ ਅਧਿਕਾਰੀ ਰਾਤ ਨੂੰ 09-00 ਵਜੇ ਤੋਂ ਸਵੇਰੇ 08-00 ਵਜੇ ਤੱਕ ਅਚਨਚੇਤੀ ਚੈਕਿੰਗ ਕਰਨਗੇ ਅਤੇ ਅਧਿਕਾਰੀ ਰੋਜ਼ਾਨਾਂ ਪੜਤਾਲ ਕਰਕੇ ਆਪਣੀ ਰਿਪੋਰਟ ਦਫ਼ਤਰ ਡਿਪਟੀ ਕਮਿਸ਼ਨਰ ਅਤੇ ਮਾਈਨਿੰਗ ਅਫ਼ਸਰ ਨੂੰ ਭੇਜਣ ਨੂੰ ਯਕੀਨੀ ਬਣਾਉਣਗੇ।
ਸ੍ਰੀ ਮਾਂਗਟ ਨੇ ਦੱਸਿਆ ਕਿ 1, 12 ਅਤੇ 23 ਅਪ੍ਰੈਲ ਨੂੰ ਸ੍ਰੀ ਜਗਜੀਤ ਸਿੰਘ ਧਾਮੀ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਬਲਿੰਦਰ ਸਿੰਘ ਬੀ.ਐਲ.ਈ.ਓ ਖਰੜ, 2, 13 ਅਤੇ 24 ਅਪ੍ਰੈਲ ਨੂੰ ਸ੍ਰੀ ਹਰਸਤਿੰਦਰ ਪਾਲ ਸਿੰਘ ਢਿੱਲੋ ਕਾਰਜਕਾਰੀ ਇੰਜਨੀਅਰ ਪਬਲਿਕ ਹੈਲਥ ਡਿਵੀਜਨ ਨੰ: 2, ਐਸ.ਏ.ਐਸ.ਨਗਰ ਅਤੇ ਸ੍ਰੀ ਗੁਰਜਸਪਾਲ ਸਿੰਘ ਬੀ.ਐਲ.ਈ.ਓ ਮਾਜਰੀ, 3, 14 ਅਤੇ 25 ਅਪ੍ਰੈਲ ਨੂੰ ਸ੍ਰੀ ਗੁਰਮੇਲ ਸਿੰਘ ਉਪਮੰਡਲ ਅਫ਼ਸਰ ਜਲ ਨਿਕਾਸ, ਉਪਮੰਡਲ ਪਟਿਆਲਾ ਅਤੇ ਸ੍ਰੀ ਹਰਵਿੰਦਰ ਸਿੰਘ ਬੀ.ਐਲ.ਈ.ਓ ਡੇਰਾਬੱਸੀ, 4, 15 ਅਤੇ 26 ਅਪ੍ਰੈਲ ਨੂੰ ਸ੍ਰੀ ਯੁਵਰਾਜ ਸਿੰਘ ਕਾਰਜਕਾਰੀ ਇੰਜਨੀਅਰ ਉਸਾਰੀ ਮੰਡਲ ਲੋਕ ਨਿਰਮਾਣ ਵਿਭਾਗ ਐਸ.ਏ.ਐਸ.ਨਗਰ ਅਤੇ ਸ੍ਰੀ ਗੁਰਿੰਦਰ ਸਿੰਘ ਐਸ.ਆਈ.ਪੀ.ਓ , 5, 16 ਅਤੇ 27 ਅਪ੍ਰੈਲ ਨੂੰ ਸ੍ਰੀ ਸੁਖਮਿੰਦਰ ਸਿੰਘ ਕਾਰਜਕਾਰੀ ਇੰਜਨੀਅਰ ਅਤੇ ਸ੍ਰੀ ਸੁਰਿੰਦਰ ਸਿੰਘ ਐਸ.ਆਈ.ਪੀ.ਓ ਮਾਜਰੀ, 6, 17 ਅਤੇ 28 ਅਪ੍ਰੈਲ ਨੂੰ ਸ੍ਰੀ ਮਲਵਿੰਦਰ ਸਿੰਘ ਬੀ.ਡੀ.ਪੀ.ਓ ਖਰੜ ਅਤੇ ਸ੍ਰੀ ਸ਼ਸ਼ੀ ਸ਼ੇਖਰ ਸੂਰੀ ਐਸ.ਆਈ.ਪੀ.ਓ. ਡਿਊਟੀ ਨਿਭਾਉਣਗੇ ।
ਸ੍ਰੀ ਮਾਂਗਟ ਨੇ ਅੱਗੋਂ ਦੱਸਿਆ ਕਿ 7, 18 ਅਤੇ 29 ਅਪ੍ਰੈਲ ਨੂੰ ਸ੍ਰੀ ਭੁਪਿੰਦਰ ਕਾਲੀਆ ਕਾਰਜਕਾਰੀ ਇੰਜੀਨੀਅਰ ਡਰੇਨਜ਼ ਰੂਪ ਨਗਰ ਅਤੇ ਸ੍ਰੀ ਬਲਿੰਦਰ ਸਿੰਘ ਬੀ.ਐਲ.ਈ.ਓ ਖਰੜ, 8 ,19 ਅਤੇ 30 ਅਪ੍ਰੈਲ ਨੂੰ ਸ੍ਰੀ ਸੁਖਵਿੰਦਰ ਸਿੰਘ ਬੀ.ਡੀ.ਪੀ.ਓ ਮਾਜਰੀ ਅਤੇ ਸ੍ਰੀ ਗੁਰਜਸਪਾਲ ਸਿੰਘ ਬੀ.ਐਲ.ਈ.ਓ , 9 ਤੇ 20 ਅਪ੍ਰੈਲ ਅਪ੍ਰੈਲ ਨੂੰ ਸ੍ਰੀ ਗੁਰਮੇਲ ਸਿੰਘ ਉਪਮੰਡਲ ਅਫ਼ਸਰ ਪਟਿਆਲਾ ਜਲ ਨਿਕਾਸ ਉਪਮੰਡਲ ਪਟਿਆਲਾ ਅਤੇ ਸ੍ਰੀ ਹਰਵਿੰਦਰ ਸਿੰਘ ਬੀ.ਐਲ.ਈ.ਓ ਡੇਰਾਬੱਸੀ, 10 ਅਤੇ 21 ਅਪ੍ਰੈਲ ਸ੍ਰੀ ਗੁਰਸੇਵਕ ਸਿੰਘ ਸੰਘਾ ਕਾਰਜਕਾਰੀ ਇੰਜਨੀਅਰ ਪ੍ਰਾਂਤਕ ਮੰਡਲ, ਲੋਕ ਨਿਰਮਾਣ ਵਿਭਾਗ ਐਸ.ਏ.ਐਸ.ਨਗਰ ਅਤੇ ਸ੍ਰੀ ਗੁਰਿੰਦਰ ਸਿੰਘ ਐਸ.ਆਈ.ਪੀ.ਓ ਐਸ.ਏ.ਐਸ.ਨਗਰ, 11 ਅਤੇ 22 ਅਪ੍ਰੈਲ ਨੂੰ ਸ੍ਰੀ ਜਗਜੀਤ ਸਿੰਘ ਧਾਮੀ ਕਾਰਜਕਾਰੀ ਇੰਜੀਨੀਅਰ ਅਤੇ ਸੀ ਸੁਰਿੰਦਰ ਸਿੰਘ ਐਸ.ਆਈ.ਪੀ.ਓ ਮਾਜਰੀ ਡਿਊਟੀ ਨਿਭਾਉਣਗੇ ।















