ਚੰਡੀਗੜ੍ਹ : ਚੰਡੀਗੜ੍ਹ ‘ਚ ਵੀ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਅਜਿਹੇ ਕੇਸ ਥੰਮਣ ਦਾ ਨਾਂ ਨਹੀਂ ਲੈ ਰਹੇ। ਬੁੱਧਵਾਰ ਨੂੰ ਵੀ ਇਕ 6 ਮਹੀਨਿਆਂ ਦੀ ਬੱਚੀ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ।
ਜਾਣਕਾਰੀ ਮੁਤਾਬਕ ਬੱਚੀ ਪੀ. ਜੀ. ਆਈ. ‘ਚ ਬੱਚਿਆਂ ਦੀ ਓ. ਪੀ. ਡੀ. ਐਡਵਾਂਸ ਪੀਡੀਆਟ੍ਰਿਕ ਸੈਂਟਰ ‘ਚ ਭਰਤੀ ਸੀ। ਉੱਥੇ ਇਸ ਬੱਚੀ ਨੂੰ ਹਾਰਟ ਸਰਜਰੀ ਲਈ ਭਰਤੀ ਕੀਤਾ ਗਿਆ ਸੀ। ਬੱਚੀ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਡਾਕਟਰ, ਨਰਸ ਅਤੇ ਸਫਾਈ ਕਰਮਚਾਰੀ ਸਮੇਤ 25 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਨਾਲ ਹੀ ਵਾਰਡ ‘ਚ ਐਡਮਿਟ ਸਾਰੇ ਬੱਚਿਆਂ ਨੂੰ ਉੱਥੋਂ ਸ਼ਿਫਟ ਕਰ ਦਿੱਤਾ ਗਿਆ ਹੈ।















