ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪਾਰਟੀ ਵਰਕਰਾਂ ਨੂੰ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨਾਂ ਨੇ ਕਿਹਾ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੇ ਸੰਕਟ ਦੀ ਇਸ ਘੜੀ ‘ਚ ਮੁਸੀਬਤ ‘ਚ ਫਸੇ ਵਿਅਕਤੀ ਦੀ ਮਦਦ ਸੱਚੀ ਦੇਸ਼ਭਗਤੀ ਹੈ ਅਤੇ ਈਸ਼ਵਰ ਦੀ ਸੱਚੀ ਪੂਜਾ ਹੈ।
ਕੇਜਰੀਵਾਲ ਨੇ ਕਿਹਾ,”ਇਹ ਬੇਹੱਦ ਮੁਸ਼ਕਲ ਦੌਰ ਹੈ। ਪਾਰਟੀ ਦੇ ਸਾਰੇ ਵਰਕਰਾਂ ਤੋਂ ਮੇਰੀ ਅਪੀਲ ਹੈ ਕਿ ਕਿਤੇ ਕੋਈ ਵੀ ਵਿਅਕਤੀ ਕਿਸੇ ਵੀ ਮੁਸੀਬਤ ‘ਚ ਮਿਲੇ ਤਾਂ ਉਸ ਦੀ ਹਰ ਤਰਾਂ ਨਾਲ ਮਦਦ ਕਰੋ। ਇਹ ਸੱਚੀ ਦੇਸ਼ਭਗਤੀ ਹੈ। ਇਹੀ ਇਨਸਾਨੀਅਤ ਹੈ। ਦੱਸਣਯੋਗ ਹੈ ਕਿ ਹੁਣ ਤੱਕ 14 ਹਜ਼ਾਰ 37 ਲੋਕ ਕੋਰੋਨਾ ਨਾਲ ਇਨਫੈਕਟਡ ਹੋ ਚੁਕੇ ਹਨ। ਉੱਥੇ ਹੀ 480 ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲਾਂਕਿ 1992 ਲੋਕ ਠੀਕ ਵੀ ਹੋਏ ਹਨ।















