ਪੀਰੀਅਡਜ਼ ‘ਚ ਨਾ ਪੀਓ ਜ਼ਿਆਦਾ ਚਾਹ

ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਅਤੇ ਸੋਚਦੇ ਹੋ ਕਿ ਪੀਰੀਅਡਜ਼ ਦੇ ਦਿਨਾਂ ‘ਚ ਮਸਾਲਾ ਚਾਹ ਪੀਣ ਨਾਲ ਤੁਹਾਡੇ ਪੇਟ ਦੇ ਵੱਟ ਵੀ ਘੱਟ ਹੋ ਜਾਣਗੇ ਤਾਂ ਇਹ ਪੂਰੀ ਤਰ੍ਹਾਂ ਗ਼ਲਤ ਹੈ। ਹਾਲ ਹੀ ‘ਚ ਕੀਤੀਆਂ ਕੁੱਝ ਖੋਜਾਂ ਅਨੁਸਾਰ ਚਾਹ ਜਾਂ ਕੌਫ਼ੀ ‘ਚ ਕੈਫ਼ੀਨ ਪਾਇਆ ਜਾਂਦਾ ਹੈ ਜੋ ਔਰਤਾਂ ਦੇ ਪੀਰੀਅਡਜ਼ ਦੌਰਾਨ PMS ਨੂੰ ਵਧਾ ਸਕਦਾ ਹੈ। ਇਹੀ ਨਹੀਂ ਚਾਹ (26.1 mg ਕੈਫ਼ੀਨ) ਪੀਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਗਤੀ ਵੀ ਵੱਧ ਜਾਂਦੀ ਹੈ ਜਿਸ ਨਾਲ ਚਿੰਤਾ ਅਤੇ ਤਨਾਅ ਹੋ ਸਕਦਾ ਹੈ। ਅਜਿਹੇ ‘ਚ ਪੀਰੀਅਡਜ਼ ਦੇ ਦਿਨਾਂ ‘ਚ ਤੁਸੀਂ ਖ਼ੁਦ ਨੂੰ ਹੋਰ ਜ਼ਿਆਦਾ ਅਸਹਿਜ ਮਹਿਸੂਸ ਕਰੋਗੇ।
ਬਲੈਕ ਟੀ ‘ਚ ਹੁੰਦੀ ਹੈ ਜ਼ਿਆਦਾ ਕੈਫ਼ੀਨ
ਬਲੈਕ ਟੀ, ਜਿਸ ਨੂੰ ਹੌਂਗ ਚਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ‘ਚ ਕੈਫ਼ੀਨ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ। ਇੱਲ ਕੱਪ ਹੌਗ ਚਾ ‘ਚ 40-60 ਮਿਲੀਗ੍ਰਾਮ ਕੈਫ਼ੀਨ ਹੁੰਦੀ ਹੈ। ਹੌਂਗ ਚਾ ਆਮ ਤੌਰ ‘ਤੇ ਮਸਾਲਾ ਚਾਹ ਅਤੇ ਆਸਾਮ ਬਲੈਕ ਟੀ ਵਜੋਂ ਜਾਣੀ ਜਾਂਦੀ ਹੈ।
ਓਲੋਂਗ ਚਾਹ
ਇਹ ਚੀਨ ਦੀ ਰਵਾਇਤੀ ਚਾਹ ਹੈ। ਇਨ੍ਹਾਂ ਦੀਆਂ ਹੀ ਪੱਤੀਆਂ ਨਾਲ ਗ੍ਰੀਨ ਟੀ ਅਤੇ ਕਾਲੀ ਚਾਹ ਤਿਆਰ ਕੀਤੀ ਜਾਂਦੀ ਹੈ। ਇਸ ਦੇ ਇੱਕ ਕੱਪ ਚਾਹ ‘ਚ ਲਗਭਗ 30-40 ਮਿਲੀਗ੍ਰਾਮ ਕੈਫ਼ੀਨ ਹੁੰਦੀ ਹੈ। ਇਹ ਚਾਹ ਰੰਗ ‘ਚ ਸੁਨਹਿਰੇ ਭੂਰੇ ਕਿਸਮ ਦੀ ਹੁੰਦੀ ਹੈ ਜਿਸ ਨੂੰ ਆਲੀਸ਼ਾਨ ਚਾਹ ਵਜੋਂ ਵੀ ਜਾਣਿਆ ਜਾਂਦਾ ਹੈ।
ਇਸ ਲਈ ਨਹੀਂ ਪੀਣੀ ਚਾਹੀਦੀ ਜ਼ਿਆਦਾ ਗ੍ਰੀਨ ਟੀ
ਗ੍ਰੀਨ ਟੀ ‘ਚ ਪ੍ਰਤੀ ਕੱਪ 30-35 ਮਿਲੀਗ੍ਰਾਮ ਕੈਫ਼ੀਨ ਹੁੰਦੀ ਹੈ। ਇਸ ਨੂੰ ਜਾਪਾਨ ‘ਚ ਮਾਚਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਚੀਨ ਦਾ ਲੌਂਗਜਿੰਗ ਭਾਰ ਘੱਟ ਕਰਨ ਲਈ ਚੰਗਾ ਹੈ। ਗ੍ਰੀਨ ਟੀ ‘ਚ ਕੈਫ਼ੀਨ ਦੇ ਇਲਾਵਾ ਪੌਲੀਫ਼ੈਨੋਲਿਕ ਯੋਗਿਕ ਵੀ ਪਾਇਆ ਜਾਂਦਾ ਹੈ। ਇਹ ਯੋਗਿਕ ਸ਼ਰੀਰ ਨੂੰ ਆਇਰਨ ਐਬਜ਼ੌਰਬ ਕਰਨ ਤੋਂ ਰੋਕਦਾ ਹੈ। ਗ੍ਰੀਨ ਟੀ ਪੀਣ ਨਾਲ ਸ਼ਰੀਰ ‘ਚ ਆਇਰਨ ਦਾ ਲੈਵਲ ਥੋੜ੍ਹਾ ਪ੍ਰਭਾਵਿਤ ਹੋ ਜਾਂਦਾ ਹੈ। ਹਾਲਾਂਕਿ ਇਹ ਤੁਹਾਡੇ ਸ਼ਰੀਰ ‘ਚ ਪਹਿਲਾਂ ਤੋਂ ਮੌਜੂਦ ਆਇਰਨ ਨੂੰ ਘੱਟ ਨਹੀਂ ਕਰਦਾ। ਦਿਨ ‘ਚ 1-2 ਕੱਪ ਗ੍ਰੀਨ ਟੀ ਪੀਣ ਨਾਲ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਦਾ।
ਹੋ ਸਕਦੀ ਹੈ ਘਬਰਾਹਟ ਅਤੇ ਉੱਡ ਸਕਦੀ ਹੈ ਨੀਂਦ
ਲਗਭਗ ਹਰ ਪ੍ਰਕਾਰ ਦੀ ਚਾਹ ‘ਚ ਟੈਨਿਕ ਐਸਿਡ ਪਾਇਆ ਜਾਂਦਾ ਹੈ ਜੋ ਸ਼ਰੀਰ ਨੂੰ ਆਇਰਨ ਅਬਜ਼ੌਰਬ ਕਰਨ ਤੋਂ ਰੋਕਦਾ ਹੈ। ਇਸ ਲਈ ਪੀਰੀਅਡਜ਼ ਦੇ ਦਿਨਾਂ ‘ਚ ਬਹੁਤ ਜ਼ਿਆਦਾ ਚਾਹ ਪੀਣ ਨਾਲ ਨਾ ਕੇਵਲ ਸ਼ਰੀਰ ‘ਚ ਆਇਰਨ ਖ਼ਤਮ ਹੁੰਦਾ ਹੈ ਸਗੋਂ ਚਾਹ ‘ਚ ਮੌਜੂਦ ਕੈਫ਼ੀਨ ਦੇ ਕਾਰਣ ਸਿਰਦਰਦ, ਚਿੜਚਿੜਾਪਨ, ਉਨੀਂਦਰਾ, ਚਿੰਤਾ, ਬੇਚੈਨੀ ਅਤੇ ਘਬਰਾਹਟ ਵੀ ਹੋ ਸਕਦੀ ਹੈ।
ਦੁੱਧ ਵਾਲੀ ਚਾਹ ਪੀਣ ਨਾਲ ਹੋ ਸਕਦਾ ਹੈ ਨੁਕਸਾਨ
ਚਾਹ ‘ਚ ਥੀਓਫ਼ੀਲਾਇਨ ਕੈਮੀਕਲ ਹੁੰਦਾ ਹੈ। ਜੇਕਰ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਸ਼ਰੀਰ ਡੀ-ਹਾਈਡਰੇਟ ਹੋ ਜਾਂਦਾ ਹੈ ਅਤੇ ਕਬਜ਼ ਹੋ ਜਾਂਦੀ ਹੈ। ਇਸ ਤੋਂ ਇਲਾਵਾ ਚਾਹ ‘ਚ ਜ਼ਿਆਦਾ ਦੁੱਧ ਪਾ ਕੇ ਪੀਣ ਨਾਲ ਬਲੌਟਿੰਗ ਭਾਵ ਪੇਟ ਫ਼ੁੱਲਣ ਦੀ ਸਮੱਸਿਆ ਹੋ ਜਾਂਦੀ ਹੈ। ਚਾਹ ‘ਚ ਮੌਜੂਦ ਕੈਫ਼ੀਨ ਅਤੇ ਦੁੱਧ ਦੇ ਕਾਰਣ ਪੇਟ ‘ਚ ਗੈਸ ਦੀ ਸਮੱਸਿਆ ਹੋ ਜਾਂਦੀ ਹੈ।
ਸੂਰਜਵੰਸ਼ੀ