ਕਲਕੀ ਕੋਚਲਿਨ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ

ਮੁੰਬਈ – ਬੌਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਨੇ 7 ਫ਼ਰਵਰੀ ਨੂੰ ਇੱਕ ਨੰਨ੍ਹੀ ਧੀ ਨੂੰ ਜਨਮ ਦਿੱਤਾ ਹੈ। ਕਲਕੀ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸੀ ਅਤੇ ਆਏ ਦਿਨ ਆਪਣੇ ਬੇਬੀ ਬੰਪ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਸੀ। ਉਹ ਆਪਣੇ ਬੁਆਏਫ਼ਰੈਂਡ ਗੀ ਹਰਸ਼ਬਰਗ ਦੇ ਬੱਚੇ ਦੀ ਮਾਂ ਬਣੀ ਹੈ। ਅਦਾਕਾਰਾ ਦੇ ਮਾਂ ਬਨਣ ਦੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਹੀ ਸਾਹਮਣੇ ਆਈ ਹੈ
ਵਾਟਰ ਬਰਥ ਰਾਹੀਂ ਬੱਚਾ ਪੈਦਾ ਕਰਨ ਦਾ ਸੀ ਪਲੈਨ
ਪਿਛਲੇ ਦਿਨੀਂ ਕਲਕੀ ਕੋਚਲਿਨ ਨੇ ਕਿਹਾ ਸੀ ਕਿ ਉਹ ਵਾਟਰ ਬਰਥ ਰਾਹੀਂ ਬੱਚਾ ਪੈਦਾ ਕਰਨ ਦਾ ਪਲੈਨ ਕਰ ਰਹੀ ਹੈ। ਉਹ ਇਸ ਸਾਲ ਦੇ ਆਖੀਰ ਵਿੱਚ ਗੋਆ ਜਾਣਾ ਚਾਹੁੰਦੀ ਸੀ ਅਤੇ ਉਥੇ ਹੀ ਬੱਚਾ ਪੈਦਾ ਕਰਨਾ ਚਾਹੁੰਦੀ ਸੀ। ਉਸ ਨੇ ਕਿਹਾ ਸੀ ਕਿ ਉਸ ਦਾ ਜਨਮ ਵੀ ਗੋਆ ਵਿੱਚ ਪਾਣੀ ਦੇ ਅੰਦਰ ਹੀ ਹੋਇਆ ਸੀ।
ਪਹਿਲਾਂ ਮਾਂ ਬਣਨ ਦੇ ਖ਼ਿਲਾਫ਼ ਸੀ ਕਲਕੀ
ਦੱਸ ਦੇਈਏ ਕਿ ਕਲਕੀ ਨੇ ਦੱਸਿਆ ਸੀ ਕਿ ਉਸ ਨੇ ਅਤੇ ਉਸ ਦੇ ਬੁਆਏਫ਼ਰੈਂਡ ਨੇ ਬੱਚੇ ਦਾ ਅਜਿਹਾ ਨਾਮ ਵੀ ਸੋਚ ਲਿਆ ਸੀ ਜੋ ਬੇਟੇ ਜਾਂ ਧੀ ਦੋਹਾਂ ‘ਤੇ ਸੂਟ ਕਰਦਾ। ਛੇ ਸਾਲ ਪਹਿਲਾਂ ਕਲਕੀ ਜਦੋਂ ਅਨੁਰਾਗ ਕਸ਼ਿਅਪ ਦੀ ਪਤਨੀ ਸੀ ਤਾਂ ਉਹ ਮਾਂ ਬਣਨ ਦੇ ਖ਼ਿਲਾਫ਼ ਸੀ, ਪਰ ਹੁਣ ਉਸ ਨੂੰ ਪਰਿਵਾਰ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ।
ਜ਼ਿਆਦਾ ਦਿਨ ਨਾ ਚੱਲੀ ਕਲਕੀ ਅਤੇ ਅਨੁਰਾਗ ਦਾ ਵਿਆਹ
ਕਲਕੀ ਕੋਚਲਿਨ ਅਤੇ ਫ਼ਿਲਮਮੇਕਰ ਅਨੁਰਾਗ ਕਸ਼ਿਅਪ ਦਾ ਵਿਆਹ 2011 ਵਿੱਚ ਹੋਇਆ ਸੀ, ਅਤੇ ਦੋਵੇਂ 2015 ਵਿੱਚ ਵੱਖ ਹੋ ਗਏ ਸਨ, ਪਰ ਦੋਹੇਂ ਹਾਲੇ ਵੀ ਵਧੀਆ ਦੋਸਤ ਹਨ ਅਤੇ ਕਲਕੀ ਦੀ ਪ੍ਰੈਗਨੈਂਸੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਨੁਰਾਗ ਨੇ ਪੇਰੈਂਟਸ ਕਲੱਬ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਸੀ।