ਸਾੜ੍ਹੀ ‘ਚ ਜਾਨਹਵੀ ਦੇ ਦਿਲਕਸ਼ ਅੰਦਾਜ਼ ਨੂੰ ਦੇਖ ਕੇ ਫ਼ੈਨਜ਼ ਨੂੰ ਆਈ ਸ਼੍ਰੀਦੇਵੀ ਦੀ ਯਾਦ

ਬੌਲੀਵੁਡ ਅਦਾਕਾਰਾ ਜਾਨਵਹੀ ਕਪੂਰ ਹਮੇਸ਼ਾ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਅਕਸਰ ਇਨਸਟਾਗ੍ਰੈਮ ‘ਤੇ ਫ਼ੈਨਜ਼ ਨਾਲ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਜਾਨਹਵੀ ਨੇ ਇਨਸਟਾਗ੍ਰੈਮ ‘ਤੇ ਸਾੜ੍ਹੀ ਪਹਿਨ ਕੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹੋਏ ਯੂਜ਼ਰਜ਼ ਨੇ ਸ਼੍ਰੀਦੇਵੀ ਨੂੰ ਯਾਦ ਕੀਤਾ। ਜਾਨਹਵੀ ਇਨ੍ਹਾਂ ਤਸਵੀਰਾਂ ‘ਚ ਕਾਫ਼ੀ ਖ਼ੂਬਸੂਰਤ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਜਾਨਹਵੀ ਨੇ ਮੁੰਬਈ ਵਿੱਚ ਇੱਕ ਪ੍ਰੋਗਰਾਮ ਵਿੱਚ ਇਹ ਸਾੜ੍ਹੀ ਪਹਿਨੀ ਸੀ। ਜਾਨਹਵੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਅਤੇ ਉਸ ਦੇ ਇਸ ਅੰਦਾਜ਼ ਨੂੰ ਲੋਕ ਕਾਫ਼ੀ ਪਸੰਦ ਵੀ ਕਰ ਰਹੇ ਹਨ।
ਜਾਨਹਵੀ ਜਲਦ ਹੀ ਕਰਨ ਜੌਹਰ ਦੀ ਫ਼ਿਲਮ ਤਖ਼ਤ ‘ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਉਸ ਦੀ ਝੋਲੀ ‘ਚ ਹੋਰ ਵੀ ਕਈ ਫ਼ਿਲਮਾਂ ਹਨ।