ਬੀਤੇ ਸਾਲ ਪ੍ਰਦਰਸ਼ਿਤ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ-2 ਨਾਲ ਬੌਲੀਵੁਡ ‘ਚ ਡੈਬਿਊ ਕਰਨ ਵਾਲੀ ਅਨੰਨਿਆ ਨੂੰ ਸਾਊਥ ਇੰਡੀਅਨ ਫ਼ਿਲਮਾਂ ਤੋਂ ਵੀ ਔਫ਼ਰ ਆਉਣ ਲੱਗੇ ਹਨ। ਚਰਚਾ ਹੈ ਕਿ ਅੰਨਨਿਆ ਨੂੰ ਵਿਜੇ ਦੇਵਰਾਕੋਂਡਾ ਦੇ ਔਪੋਜ਼ਿਟ ਫ਼ਾਈਟਰ ਫ਼ਿਲਮ ‘ਚ ਕੰਮ ਕਰਨ ਦਾ ਪ੍ਰਸਤਾਵ ਮਿਲਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਡਾਇਰੈਕਟਰ ਪੁਰੀ ਜਗਨਨਾਥ ਨੇ ਇਸ ਰੋਲ ਦੇ ਲਈ ਜਾਨਹਵੀ ਕਪੂਰ ਨੂੰ ਵੀ ਆਪਰੋਚ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਭੂਮਿਕਾ ਲਈ ਜਾਨਹਵੀ ਨੇ 3.5 ਕਰੋੜ ਰੁਪਏ ਦੀ ਫ਼ੀਸ ਮੰਗੀ ਸੀ ਪਰ ਬਾਅਦ ‘ਚ ਡੇਟਸ ਨਾ ਨਿਕਲਣ ਕਾਰਨ ਗੱਲ ਨਹੀਂ ਬਣ ਸਕੀ। ਹੁਣ ਚਰਚਾ ਹੈ ਕਿ ਪੁਰੀ ਨੇ ਅਨੰਨਿਆ ਨੂੰ ਇਹ ਰੋਲ ਔਫ਼ਰ ਕੀਤਾ ਹੈ ਅਤੇ ਅਨੰਨਿਆ ਨੇ ਹਾਂ ਵੀ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਖ਼ੂਬਸੂਰਤ ਅਦਾਕਾਰਾ ਅਨੰਨਿਆ ਪਾਂਡੇ ਦਾ ਪਹਿਲਾ ਕਰੱਸ਼ ਬੌਲੀਵੁਡ ਅਦਾਕਾਰ ਰਿਤਿਕ ਰੌਸ਼ਨ ਸੀ। ਇੱਕ ਈਵੈਂਟ ਦੌਰਾਨ ਅਨੰਨਿਆ ਪਾਂਡੇ ਤੋਂ ਪੁੱਛਿਆ ਗਿਆ ਕਿ ਉਸ ਦਾ ਪਹਿਲਾ ਪਿਆਰ ਕੌਣ ਸੀ ਤਾਂ ਅਨੰਨਿਆ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, ”ਮੇਰਾ ਪਹਿਲਾਂ ਕਰੱਸ਼ ਰਿਤਿਕ ਰੌਸ਼ਨ ਸੀ। ਜਦੋਂ ਮੈਂ 2 ਸਾਲ ਦੀ ਸੀ ਤਾਂ ਮੈਂ ਰਿਤਿਕ ਰੌਸ਼ਨ ਨੂੰ ਇੱਕ ਜਨਮ ਦਿਨ ਦੀ ਪਾਰਟੀ ‘ਤੇ ਦੇਖਿਆ ਸੀ, ਅਤੇ ਓਦੋਂ ਤੋਂ ਹੀ ਮੈਨੂੰ ਰਿਤਿਕ ਨਾਲ ਪਿਆਰ ਹੋ ਗਿਆ ਸੀ।”











