ਅਗਲੇ ਸਾਲ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਕੈਰੀ ਔਨ ਜੱਟਾ 3

ਪੌਲੀਵੁਡ ‘ਚ ਸੀਕੁਅਲ ਫ਼ਿਲਮਾਂ ਤੋਂ ਬਾਅਦ ਥ੍ਰੀਕੁਅਲ ਫ਼ਿਲਮਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਹੁਣ ਪੌਲੀਵੁਡ ਵਿੱਚ ਕਿਸੇ ਇੱਕ ਫ਼ਿਲਮ ਦੇ ਇੱਕ ਨਹੀਂ ਸਗੋਂ ਤਿੰਨ-ਤਿੰਨ ਪਾਰਟ ਬਣਨ ਲੱਗੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ‘ਤੇ ਆਪਣੀ ਫ਼ਿਲਮ ਦਾ ਫ਼ਰਸਟ ਲੁੱਕ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਇੱਕ ਕੈਪਸ਼ਨ ਵੀ ਦਿੱਤੀ ਹੈ। ਗਿੱਪੀ ਗਰੇਵਾਰ ਨੇ ਲਿਖਿਆ, ”ਲਓ ਜੀ ਚੱਕੋ ਕੈਰੀ ਔਨ ਜੱਟਾ 3 ਕਰਲੋ ਡੇਟ ਲੌਕ 25 ਜੂਨ 2021 …।”
ਦੱਸ ਦੇਈਏ ਕਿ ਗਿੱਪੀ ਗਰੇਵਾਲ ਅਗਲੇ ਸਾਲ ਆਪਣੀ ਫ਼ਿਲਮ ਕੈਰੀ ਔਨ ਜੱਟਾ ਦਾ ਤੀਜਾ ਭਾਗ ਲੈ ਕੇ ਆ ਰਿਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਹੀ ਪ੍ਰੋਡਿਊਸ ਕਰ ਰਿਹਾ ਹੈ। ਸਪੀਪ ਕੰਗ ਇਸ ਫ਼ਿਲਮ ਦੇ ਡਾਇਰੈਕਟਰ ਹਨ। ਫ਼ਿਲਮ ਨੂੰ ਹੰਬਲ ਮੋਸ਼ਨ ਪਿਕਚਰਜ਼ ਅਤੇ ਓਮ ਜੀ ਸਟਾਰ ਦੇ ਲੇਬਲ ਹੇਠ ਅਗਲੇ ਸਾਲ 25 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ।