ਹੈਲਦੀ ਹਨ ਇਹ 5 ਫ਼ੂਡਜ਼ ਪਰ ਖ਼ਾਲੀ ਪੇਟ ਖਾਣ ਨਾਲ ਹੋਵੇਗਾ ਨੁਕਸਾਨ

ਜਲੰਧਰ – ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜੋ ਖਾਧਾ ਜਾਂਦਾ ਹੈ ਉਹ ਸਾਡੀ ਸਿਹਤ ‘ਤੇ ਆਪਣਾ ਗਹਿਰਾ ਅਸਰ ਪਾਉਂਦਾ ਹੈ। ਉਂਝ ਤਾਂ ਫ਼ਲਾਂ ਅਤੇ ਸਬਜ਼ੀਆਂ ਨੂੰ ਖਾਣ ਨਾਲ ਪੋਸ਼ਣ ਮਿਲਦਾ ਹੈ। ਇਸ ਨਾਲ ਸਾਡੀ ਸਿਹਤ ਬਰਕਰਾਰ ਰਹਿੰਦੀ ਹੈ, ਪਰ ਇਸ ਨੂੰ ਸਹੀ ਸਮੇਂ ਅਤੇ ਢੰਗ ਨਾਲ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਇਹ ਸ਼ਰੀਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰ ਸਕਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਕੁੱਝ ਚੀਜ਼ਾਂ ਦੀ ਵਰਤੋਂ ਖ਼ਾਲੀ ਪੇਟ ਕਰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਓ। ਅਜਿਹਾ ਕਰਨ ਨਾਲ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੋਣ ਦੇ ਨਾਲ ਹੋਰ ਵੀ ਪਰੇਸ਼ਾਨੀਆਂ ਹੋ ਸਕਦੀਆਂ ਹਨ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਦੇ ਬਾਰੇ ‘ਚ ਦੱਸਦੇ ਹਾਂ ਜੋ ਸਵੇਰੇ ਖ਼ਾਲੀ ਪੇਟ ਖਾਣ ਤੋਂ ਬਚਣਾ ਚਾਹੀਦਾ।
ਖੀਰਾ – ਸਵੇਰੇ-ਸਵੇਰੇ ਖ਼ਾਲੀ ਪੇਟ ਖੀਰਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ। ਇਸ ਦੀ ਸਵੇਰੇ ਵਰਤੋਂ ਕਰਨ ਨਾਲ ਇਹ ਫ਼ਾਇਦਾ ਨਹੀਂ ਸਗੋਂ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ। ਖੀਰੇ ਦੀ ਖ਼ਾਲੀ ਪੇਟ ਵਰਤੋਂ ਕਰਨ ਨਾਲ ਪੇਟ ਦਰਦ, ਬੇਚੈਨੀ ਅਤੇ ਇਥੇ ਤਕ ਕਿ ਹਾਰਟਬਰਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਮਾਟਰ – ਟਮਾਟਰ ‘ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਸ਼ਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ, ਪਰ ਇਨ੍ਹਾਂ ਨੂੰ ਸਵੇਰੇ ਖ਼ਾਲੀ ਪੇਟ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ‘ਚ ਟੈਨਿਕ ਐਸਿਡ ਦੀ ਮਾਤਰਾ ਜ਼ਿਆਦਾ ਹੋਣ ਨਾਲ ਇਹ ਪੇਟ ‘ਚ ਗੈਸ, ਦਰਦ, ਕਬਜ਼, ਆਦਿ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਅਜਿਹੇ ‘ਚ ਇਸ ਦੀ ਖਾਣੇ ‘ਚ ਪਕਾ ਕੇ ਜਾਂ ਰਾਤ ਦੇ ਸਮੇਂ ਸਲਾਦ ਦੇ ਰੂਪ ‘ਚ ਹੀ ਵਰਤੋਂ ਕਰਨੀ ਚਾਹੀਦੀ।
ਖੱਟੇ ਫ਼ਲ – ਵਾਇਟਾਮਿਨ C ਨਾਲ ਭਰਪੂਰ ਖੱਟੇ ਫ਼ਲਾਂ ਨੂੰ ਵੀ ਸਵੇਰੇ ਖ਼ਾਲੀ ਪੇਟ ਨਹੀਂ ਖਾਣਾ ਚਾਹੀਦਾ। ਇਨ੍ਹਾਂ ਦੀ ਵਰਤੋਂ ਕਰਨ ਨਾਲ ਜੁੜੀਆਂ ਸਮੱਸਿਆਂ ਜਿਵੇਂ ਕਿ ਪੇਟ ‘ਚ ਸੜਨ, ਐਸਡਿਟੀ, ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸੀਨੇ ‘ਚ ਸੜਨ, ਉਲਟੀ, ਬੇਚੈਨੀ ਦੀ ਵੀ ਪਰੇਸ਼ਾਨੀ ਹੋ ਸਕਦੀ ਹੈ। ਇਨ੍ਹਾਂ ਸਭ ਤੋਂ ਬਚਣ ਲਈ ਅੰਗੂਰ, ਸੰਤਰਾ, ਮੌਸਮੀ, ਸਟ੍ਰਾਬਰੀ, ਨਿੰਬੂ, ਆਦਿ ਖੱਟੇ ਫ਼ਲਾਂ ਦੀ ਸਵੇਰੇ ਖ਼ਾਲੀ ਪੇਟ ਵਰਤੋਂ ਨਹੀਂ ਕਰਨੀ ਚਾਹੀਦੀ।
ਦਹੀਂ – ਹਮੇਸ਼ਾ ਲੋਕ ਸਵੇਰੇ ਖ਼ਾਲੀ ਪੇਟ ਦਹੀਂ ਦੀ ਵਰਤੋਂ ਚੰਗਾ ਸਮਝਦੇ ਹਨ, ਪਰ ਅਸਲ ‘ਚ ਇਹ ਗ਼ਲਤ ਹੈ। ਦੁੱਧ ਨਾਲ ਬਣੇ ਦਹੀਂ ਨੂੰ ਵੀ ਸਵੇਰੇ ਦੇ ਸਮੇਂ ਖਾਣ ਤੋਂ ਬਚਣਾ ਚਾਹੀਦਾ। ਇਸ ਦੀ ਵਰਤੋਂ ਕਰਨ ਨਾਲ ਪੇਟ ‘ਚ ਹਾਈਡ੍ਰੋਕਲੋਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਇਹ ਹੈਲਦੀ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਜੋ ਸ਼ਰੀਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ, ਅਤੇ ਇਸ ਨਾਲ ਪੇਟ ਖ਼ਰਾਬ, ਦਰਦ, ਮਰੋੜ ਆਦਿ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਾਸ਼ਪਤੀ – ਜੇਕਰ ਤੁਸੀਂ ਵੀ ਸਵੇਰੇ ਖ਼ਾਲੀ ਪੇਟ ਨਾਸ਼ਪਤੀ ਖਾਂਦੇ ਹੋ ਤਾਂ ਆਪਣੇ ਇਸ ਆਦਤ ਨੂੰ ਛੇਤੀ ਸੁਧਾਰ ਲਓ। ਉਂਝ ਤਾਂ ਇਸ ‘ਚ ਵਾਇਟਾਮਿਨ C, ਐਂਟੀ ਔਕਸੀਡੈਂਟ ਤੱਤ ਪਾਏ ਜਾਂਦੇ ਹਨ ਜੋ ਸ਼ਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ ਪਰ ਖ਼ਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਇਹ ਪਾਚਨ ਤੰਤਰ ਨੂੰ ਖ਼ਰਾਬ ਕਰ ਕੇ ਸ਼ਰੀਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ।
ਕੰਬੋਜ