ਹਰ ਇਨਸਾਨ ਚੰਗੀ ਸਿਹਤ ਲਈ ਸਿਹਤਮੰਦ ਭੋਜਨ ਖਾਂਦਾ ਹੈ ਜਿਸ ਨਾਲ ਸ਼ਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਹਰ ਦਾਲ ਆਪਣੇ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਉਸੇ ਤਰ੍ਹਾਂ ਮੂੰਗੀ ਦੀ ਦਾਲ ‘ਚ ਪ੍ਰੋਟੀਨ ਦੀ ਮਾਤਰਾ ਬਾਕੀ ਦਾਲਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸੇ ਕਾਰਨ ਵਧਦੇ ਬੱਚਿਆਂ ਨੂੰ ਡਾਕਟਰਾਂ ਵਲੋਂ ਦਾਲ ਖਾਣ ਦੀ ਸਲਾਹ ਸਭ ਤੋਂ ਵੱਧ ਦਿੱਤੀ ਜਾਂਦੀ ਹੈ। ਤਮਾਮ ਦਾਲਾਂ ‘ਚੋਂ ਮੂੰਗੀ ਦੀ ਦਾਲ ਨੂੰ ਸਿਹਤ ਲਈ ਸਭ ਤੋਂ ਵੱਧ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਬੀਮਾਰ ਹੋਣ ‘ਤੇ ਲੋਕਾਂ ਨੂੰ ਇਹੀਂ ਦਾਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਦਾਲ ਸ਼ਰੀਰ ਦੇ ਅੰਦਰ ਜਲਦੀ ਨਾਲ ਪਚ ਜਾਂਦੀ ਹੈ। ਮੂੰਗੀ ਦੀ ਦਾਲ ਨੂੰ ਚੰਗੇ ਢੰਗ ਨਾਲ ਬਣਾਇਆ ਜਾਵੇ ਤਾਂ ਇਹ ਵੀ ਬਾਕੀ ਦਾਲਾਂ ਦੀ ਤਰ੍ਹਾਂ ਹੀ ਸੁਆਦ ਬਣਦੀ ਹੈ। ਇਸ ਦਾਲ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ।
ਕਮਜ਼ੋਰੀ ਦੂਰ ਕਰੇ – ਕਿਸੇ ਵੀ ਤਰ੍ਹਾਂ ਦੀ ਬੀਮਾਰੀ ਹੋਣ ਤੋਂ ਬਾਅਦ ਸਾਡਾ ਸ਼ਰੀਰ ਕਮਜ਼ੋਰ ਹੋ ਜਾਂਦਾ ਹੈ। ਅਜਿਹੀ ਹਾਲਤ ‘ਚ ਮੂੰਗੀ ਦੀ ਦਾਲ ਖਾਣ ਨਾਲ ਸ਼ਰੀਰ ਨੂੰ ਬਹੁਤ ਸਾਰੀ ਤਾਕਤ ਮਿਲਦੀ ਹੈ।
ਟਾਈਫ਼ਾਈਡ ਤੋਂ ਬਚਾਅ – ਟਾਈਫ਼ਾਈਡ ਹੋਣ ‘ਤੇ ਮੂੰਗੀ ਦੀ ਦਾਲ ਖਾਣ ਨਾਲ ਰੋਗੀ ਨੂੰ ਬਹੁਤ ਰਾਹਤ ਮਿਲਦੀ ਹੈ। ਟਾਈਫ਼ਾਈਡ ਦੌਰਾਨ ਰੋਗੀ ਨੂੰ ਸਾਧਾਰਨ ਮੂੰਗੀ ਦੀ ਦਾਲ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਉਸ ਦੇ ਲਈ ਫ਼ਾਇਦੇਮੰਦ ਹੁੰਦੀ ਹੈ।
ਡਾਇਬਿਟੀਜ਼ ਨੂੰ ਕੰਟਰੋਲ ਕਰੇ – ਮੂੰਗੀ ਦੀ ਦਾਲ ਦੀ ਵਰਤੋਂ ਕਰਨ ਨਾਲ ਡਾਇਬਿਟੀਜ਼ ਕੰਟਰੋਲ ‘ਚ ਰਹਿੰਦੀ ਹੈ। ਇਸੇ ਲਈ ਡਾਇਬਿਟੀਜ਼ ਦੇ ਰੋਗੀ ਲਈ ਮੂੰਗੀ ਦੀ ਦਾਲ ਦੀ ਵਰਤੋਂ ਕਰਨਾ ਬੇਹੱਦ ਲਾਭਦਾਇਕ ਹੈ।
ਦਾਦ ਦੀ ਸਮੱਸਿਆ ਦੂਰ ਕਰੇ – ਜੇਕਰ ਤੁਸੀਂ ਦਾਦ, ਖਾਜ-ਖੁਜਲੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਮੂੰਗੀ ਦੀ ਦਾਲ ਨੂੰ ਛਿਲਕੇ ਸਮੇਤ ਪੀਸ ਲਓ। ਇਸ ਲੇਪ ਨੂੰ ਪ੍ਰਭਾਵਿਤ ਥਾਵਾਂ ‘ਤੇ ਲਗਾਉਣ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।
ਕਬਜ਼ ਦੀ ਸਮੱਸਿਆ ਦੂਰ ਕਰੇ – ਕਬਜ਼ ਦੀ ਸਮੱਸਿਆ ਹੋਣ ‘ਤੇ ਮੂੰਗੀ ਦੀ ਦਾਲ ਦੀ ਖਿਚੜੀ ਖਾਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਲਈ ਕਬਜ਼ ਤੋਂ ਪਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਇਸ ਦਾਲ ਦੀ ਵਰਤੋਂ ਕਰਨੀ ਚਾਹੀਦੀ ਹੈ।
ਚਿਹਰੇ ਲਈ ਫ਼ਾਇਦੇਮੰਦ – ਚਿਹਰੇ ਦੇ ਲਈ ਵੀ ਮੂੰਗੀ ਦੀ ਦਾਲ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦਾਲ ਨੂੰ ਪੀਸ ਕੇ ਇਸ ਦਾ ਫ਼ੇਸ ਪੈਕ ਬਣਾ ਕੇ ਚਿਹਰੇ ‘ਤੇ ਲਾਉਣਾ ਚਾਹੀਦਾ ਹੈ।
ਮਸਲਜ਼ ਵਧਾਏ – ਸ਼ਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਮੂੰਗੀ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ। ਮੂੰਗੀ ਦੀ ਦਾਲ ‘ਚ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ ਜੋ ਮਸਲਜ਼ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ 100 ਗ੍ਰਾਮ ਮੂੰਗ ਦਾਲ ਨੂੰ ਭਿਓਂ ਕੇ ਜਾਂ ਉਬਾਲ ਕੇ ਖਾਓ।
ਕੰਬੋਜ










