ਦਿੱਲੀ ਪੁਲਸ ਦੀ ਵੱਡੀ ਕਾਮਯਾਬੀ, ISIS ਦੇ ਤਿੰਨ ਅੱਤਵਾਦੀ ਕੀਤੇ ਗ੍ਰਿਫਤਾਰ

ਨਵੀਂ ਦਿੱਲੀ— ਦਿੱਲੀ ਪੁਲਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਅੱਜ ਯਾਨੀ ਬੁੱਧਵਾਰ ਨੂੰ ਆਈ.ਐੱਸ.ਆਈ.ਐੱਸ. ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਅੱਤਵਾਦੀਆਂ ਦੀ ਗ੍ਰਿਫਤਾਰੀ ਐਨਕਾਊਂਟਰ ਤੋਂ ਬਾਅਦ ਵਜੀਰਾਬਾਦ ਤੋਂ ਹੋਈ। ਇਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹਨ। ਫਿਲਹਾਲ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਤਿੰਨਾਂ ਅੱਤਵਾਦੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।