ਰਾਜਸਥਾਨ : ਭਿਆਨਕ ਸੜਕ ਹਾਦਸੇ ‘ਚ 8 ਲੋਕਾਂ ਦੀ ਹੋਈ ਮੌਤ

ਜੈਪੁਰ— ਰਾਜਸਥਾਨ ਦੇ ਚੁਰੂ ਜ਼ਿਲੇ ‘ਚ ਵੀਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜਲਦੇਸਰ ਕੋਲ ਨੈਸ਼ਨਲ ਹਾਈਵੇਅ ‘ਤੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਵੈਨ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ।
ਪੁਲਸ ਅਨੁਸਾਰ ਭਾਰੀ ਧੁੰਦ ਕਾਰਨ ਵੈਨ ਚਾਲਕ ਸਾਹਮਣੇ ਤੋਂ ਆ ਰਹੀ ਬੱਸ ਨੂੰ ਦੇਖ ਨਹੀਂ ਸਕਿਆ ਅਤੇ ਉਸ ਦੀ ਟੱਕਰ ਹੋ ਗਈ। ਪੁਲਸ ਅਨੁਸਾਰ ਵੈਨ ‘ਚ ਸਵਾਰ ਸਾਰੇ 8 ਲੋਕਾਂ ਦੀ ਮੌਤ ਹੋ ਗਈ। ਪੁਲਸ ਮ੍ਰਿਤਕਾਂ ਦੀ ਪਛਾਣ ਅਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ।