ਅਜੌਕੇ ਸਮੇਂ ‘ਚ ਬਹੁਤ ਸਾਰੇ ਲੋਕ ਆਪਣੀ ਸਿਹਤ ਨੂੰ ਲੈ ਕੇ ਜਾਗਰੂਕਤਾ ਦਿਖਾ ਰਹੇ ਹਨ ਜਿਸ ਸਦਕਾ ਉਹ ਆਪਣੇ ਖਾਣ-ਪੀਣ ‘ਤੇ ਪੂਰਾ ਧਿਆਨ ਦੇਣ ਲੱਗੇ ਹਨ। ਸਿਹਤ ਨੂੰ ਠੀਕ ਰੱਖਣ ਲਈ ਉਹ ਵੱਖਰੀ ਤਰ੍ਹਾਂ ਦੇ ਪੀਣਯੋਗ ਪਦਾਰਥਾਂ ਦਾ ਸੇਵਨ ਕਰ ਰਹੇ ਹਨ ਜੋ ਸ਼ਰੀਰ ਨੂੰ ਡਿਟੌਕਸ ਕਰਨ ਦਾ ਕੰਮ ਕਰਦੇ ਹਨ। ਇਸੇ ਕਾਰਨ ਲੋਕ ਸਭ ਤੋਂ ਜ਼ਿਆਦਾ ਗ੍ਰੀਨ-ਟੀ ਨੂੰ ਪੀਣਾ ਪਸੰਦ ਕਰਦੇ ਹਨ। ਉਹ ਸਿਰਫ਼ ਗ੍ਰੀਨ-ਟੀ ਹੀ ਨਹੀਂ ਸਗੋਂ ਪੁਦੀਨਾ ਚਾਹ, ਨਿੰਬੂ ਚਾਹ, ਕੈਮੋਮਾਈਲ-ਟੀ ਆਦਿ ਵੀ ਵਰਤੋਂ ਕਰ ਰਹੇ ਹਨ ਜਿਸ ਨਾਲ ਕਾਫ਼ੀ ਫ਼ਾਇਦਾ ਹੋ ਰਿਹਾ ਹੈ। ਇਸ ਤੋਂ ਇਲਾਵਾ ਅੱਜਕੱਲ੍ਹ ਗ੍ਰੀਨ-ਕੌਫ਼ੀ ਵੀ ਕਾਫ਼ੀ ਹਰਮਨ ਪਿਆਰੀ ਹੋ ਰਹੀ ਹੈ। ਗ੍ਰੀਨ ਕੌਫ਼ੀ ਵੀ ਉਨ੍ਹਾਂ ਕੌਫ਼ੀ ਬੀਨਜ਼ ਤੋਂ ਬਣਦੀ ਹੈ ਜੋ ਕੌਫ਼ੀ ਤੁਸੀਂ ਆਮ ਤੌਰ ‘ਤੇ ਪੀਣ ਲਈ ਵਰਤਦੇ ਹੋ। ਗ੍ਰੀਨ ਕੌਫ਼ੀ ਰੋਸਟਿਡ ਨਹੀਂ ਹੁੰਦੀ ਜਿਸ ਕਾਰਨ ਇਸ ‘ਚ ਗੁਣਵੱਤਾ ਕਾਫ਼ੀ ਵੱਧ ਹੁੰਦੀ ਹੈ। ਕੌਫ਼ੀ ‘ਚ ਮੌਜੂਦ ਕਲੋਰੋਜੈਨਿਕ ਐਸਿਡ ਅਤੇ ਕੈਫ਼ੀਨ ਦੀ ਵੱਧ ਮਾਤਰਾ ਕਾਰਨ ਹੀ ਇਹ ਸਿਹਤ ਨੂੰ ਲਾਭ ਪਹੁੰਚਾਉਂਦੀ ਹੈ ਜੋ ਮੋਟਾਪੇ, ਕੈਂਸਰ, ਡਾਇਬਟੀਜ਼, ਹਾਈ BP, ਐਲਜ਼ਾਈਮਰ ਅਤੇ ਬੈਕਟੀਰੀਅਲ ਇਨਫ਼ੈਕਸ਼ਨ ਨਾਲ ਲੜਨ ‘ਚ ਮਦਦਗਾਰ ਹੈ।
ਐਂਟੀ-ਏਜਿੰਗ – ਇਸ ‘ਚ ਪਾਏ ਜਾਣ ਵਾਲੇ ਲਾਜਵਾਬ ਗੁਣ ਤੁਹਾਡੀ ਸਕਿਨ ਨੂੰ ਲੰਬੇ ਸਮੇਂ ਤਕ ਜਵਾਨ ਦਿਖਾਉਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਅਤੇ ਨਿਰੰਤਰ ਇਸ ਦੀ ਵਰਤੋਂ ਕਰਦੇ ਹੋ ਤਾਂ ਚਿਹਰੇ ‘ਤੇ ਝੁਰੜੀਆਂ ਨਹੀਂ ਪੈਂਦੀਆਂ। ਇਸ ਤੋਂ ਇਲਾਵਾ ਛਾਈਆਂ, ਪਤਲੀਆਂ ਰੇਖਾਵਾਂ, ਡਾਰਕ ਸਰਕਲਜ਼, ਆਦਿ ਜਲਦੀ ਹੀ ਦੂਰ ਹੋਣ ਲੱਗਦੇ ਹਨ।
ਬਲੱਡ ਸ਼ੂਗਰ ਕੰਟਰੋਲ – ਡਾਇਬਟੀਜ਼ ਦੇ ਮਰੀਜ਼ਾਂ ਲਈ ਗ੍ਰੀਨ ਕੌਫ਼ੀ ਬਹੁਤ ਹੀ ਫ਼ਾਇਦੇਮੰਦ ਹੈ। ਇਸ ਦੀ ਨਿਰੰਤਰ ਵਰਤੋਂ ਕਰਨ ਨਾਲ ਸ਼ਰੀਰ ‘ਚ ਬਲੱਡ ਸ਼ੂਗਰ ਲੈਵਲ ਆਮ ਬਣਿਆ ਰਹਿੰਦਾ ਹੈ। ਭੋਜਨ ਤੋਂ ਪਹਿਲਾਂ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਬਿਹਤਰ ਹੈ। ਗ੍ਰੀਨ ਕੌਫ਼ੀ ‘ਚ ਮੌਜੂਦ ਕਲੋਰੋਜੈਨਿਕ ਐਸਿਡ ਸਰਗਰਮ ਹੋ ਕੇ ਖ਼ੂਨ ‘ਚ ਗੁਲੂਕੋਜ਼ ਦਾ ਪੱਧਰ ਕੰਟਰੋਲ ‘ਚ ਰੱਖਦਾ ਹੈ।
ਦਿਲ ਲਈ ਫ਼ਾਇਦੇਮੰਦ – ਇਸ ‘ਚ ਪਾਏ ਜਾਣ ਵਾਲੇ ਕਲੋਰੋਜੈਨਿਕ ਵਰਗੇ ਸਹਿਯੋਗੀ ਤੱਤ ਦਿਲ ਨੂੰ ਵੀ ਫ਼ਾਇਦਾ ਪਹੁੰਚਾਉਂਦੇ ਹਨ ਅਤੇ ਐਂਟੀਔਕਸੀਡੈਂਟਸ ਗੁਣ ਖ਼ੂਨ ਦੀਆਂ ਨਾੜੀਆਂ ਨੂੰ ਸਾਫ਼ ਕਰ ਕੇ ਖੋਲ੍ਹਣ ‘ਚ ਮਦਦ ਕਰਦੇ ਹਨ ਜਿਸ ਨਾਲ ਕੁਦਰਤੀ ਤਰੀਕੇ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ। ਬਲੱਡ ਪ੍ਰੈਸ਼ਰ ਘੱਟ ਹੋਣ ਨਾਲ ਦਿਲ ਦੀ ਸਿਹਤ ‘ਤੇ ਸਾਕਾਰਾਤਮਕ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਦਿਲ ਲੰਬੇ ਸਮੇਂ ਤਕ ਸਿਹਤਮੰਦ ਬਣਿਆ ਰਹਿੰਦਾ ਹੈ। ਇਸ ਦੇ ਨਾਲ-ਨਾਲ ਜੇਕਰ ਤੁਸੀਂ ਬੈਡ ਕੋਲੈਸਟਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ‘ਚ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਕੱਪ ਗ੍ਰੀਨ ਕੌਫ਼ੀ ਦਾ ਸੇਵਨ ਜ਼ਰੂਰ ਕਰੋ।
ਭਾਰ ਘਟਾਓ – ਗ੍ਰੀਨ ਕੌਫ਼ੀ ‘ਚ ਮੌਜੂਦ ਸਹਿਯੋਗੀ ਤੱਤ ਵਧਦੇ ਭਾਰ ਨੂੰ ਕੰਟਰੋਲ ‘ਚ ਰੱਖਦੇ ਹਨ। ਖੋਜ ਅਨੁਸਾਰ ਗ੍ਰੀਨ ਕੌਫ਼ੀ ‘ਚ ਮੌਜੂਦ ਤੱਤ ਭੁੱਖ ਘੱਟ ਕਰ ਦਿੰਦੇ ਹਨ। ਭਾਰ ਘੱਟ ਕਰਨ ਲਈ ਖਾਣਾ ਖਾਣ ਤੋਂ 30 ਮਿੰਟ ਪਹਿਲਾਂ ਗ੍ਰੀਨ ਕੌਫ਼ੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੀ ਵਧਦੀ ਹੋਈ ਕੈਲੋਰੀਜ਼ ਦੀ ਮਾਤਰਾ ਵੀ ਘੱਟ ਹੋਣ ਲੱਗਦੀ ਹੈ, ਪਰ ਇਸ ਦੇ ਨਾਲ ਉਚਿਤ ਡਾਈਟ ਅਤੇ ਕਸਰਤ ਕਰਨਾ ਵੀ ਜ਼ਰੂਰੀ ਹੈ।
ਭਰਪੂਰ ਐਨਰਜੀ – ਰੋਸਟਿਡ ਕੌਫ਼ੀ ਦੀ ਤਰ੍ਹਾਂ ਹੀ ਗ੍ਰੀਨ ਕੌਫ਼ੀ ਵੀ ਨੀਂਦ ਜਾਂ ਆਲਸ ਨੂੰ ਦੂਰ ਕਰ ਕੇ ਸਾਡੇ ਸ਼ਰੀਰ ਨੂੰ ਐਨਰਜੀ ਨਾਲ ਭਰ ਦਿੰਦੀ ਹੈ। ਜੇਕਰ ਤੁਹਾਡਾ ਮੂਡ ਸੁਸਤ ਬਣਿਆ ਹੈ ਤਾਂ ਤੁਸੀਂ ਇੱਕ ਕੱਪ ਗ੍ਰੀਨ ਕੌਫ਼ੀ ਪੀਓ। ਇਸ ਨਾਲ ਸ਼ਰੀਰ ਸਾਰਾ ਦਿਨ ਊਰਜਾਵਾਨ ਰਹੇਗਾ।
ਸਿਰਦਰਦ ਦਾ ਘਰੇਲੂ ਇਲਾਜ – ਕੰਮ ਦੀ ਥਕਾਨ ਅਤੇ ਪ੍ਰੈਸ਼ਰ ਕਾਰਨ ਸਿਰਦਰਦ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਇਸ ਲਈ ਬਾਰ-ਬਾਰ ਪੇਨਕਿਲਰਜ਼ ਦੀ ਵਰਤੋਂ ਕਰਨਾ ਜ਼ਰੂਰੀ ਨਹੀਂ। ਤੁਸੀਂ ਖ਼ੁਦ ਨੂੰ ਫ਼੍ਰੈਸ਼ ਕਰਨ ਲਈ ਗ੍ਰੀਨ ਕੌਫ਼ੀ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਮੌਜੂਦ ਕੈਫ਼ੀਨ ਸਿਰਦਰਦ ਨੂੰ ਦੂਰ ਕਰਨ ‘ਚ ਸਹਾਇੱਕ ਹੁੰਦੀ ਹੈ।
ਕੈਂਸਰ ਰੋਗ ਦਾ ਕੁਦਰਤੀ ਇਲਾਜ – ਗ੍ਰੀਨ ਕੌਫ਼ੀ ‘ਚ ਮੌਜੂਦ ਕਲੋਰੋਜੈਨਿਕ ਐਸਿਡ ਸ਼ਰੀਰ ‘ਚ ਟਿਊਮਰ ਆਦਿ ਵਰਗੇ ਕੈਂਸਰ ਦੇ ਨਿਰਮਾਣ ਨੂੰ ਰੋਕਣ ‘ਚ ਬਹੁਤ ਸਹਾਇੱਕ ਹੁੰਦਾ ਹੈ ਜਿਸ ਨਾਲ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਨੂੰ ਕੰਟਰੋਲ ‘ਚ ਰੱਖ ਕੇ ਉਸ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਤੁਸੀਂ ਨਿਰੰਤਰ ਇਸ ਕੌਫ਼ੀ ਦੀ ਵਰਤੋਂ ਕਰ ਕੇ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਤੋਂ ਖ਼ੁਦ ਨੂੰ ਸੁਰੱਖਿਅਤ ਰੱਖ ਸਕਦੇ ਹੋ।
ਸੂਰਜਵੰਸ਼ੀ










