ਹਿੰਗ ‘ਚ ਲੁੱਕਿਆ ਹੈ ਸਿਹਤ ਦਾ ਰਾਜ਼

ਹਿੰਗ ਦੀ ਵਰਤੋਂ ਜ਼ਿਆਦਾਤਰ ਸਬਜ਼ੀਆਂ ‘ਚ ਕੀਤੀ ਜਾਂਦੀ ਹੈ। ਹਿੰਗ ‘ਚ ਸ਼ਰੀਰ ਨੂੰ ਨੁਕਸਾਉਣ ਪਹੁੰਚਾਉਣ ਵਾਲੇ ਬੈਕਟੀਰੀਆ ਨਸ਼ਟ ਕਰਨ ਦਾ ਗੁਣ ਹੁੰਦਾ ਹੈ। ਇਹ ਸਾਡੇ ਸ਼ਰੀਰ ਨੂੰ ਤੰਦਰੁਸਤ ਰੱਖਦੀ ਹੈ। ਜੇ ਤੁਸੀਂ ਚਮੜੀ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਦਾਦ, ਖੁਰਕ ਜਾਂ ਖੁਜਲੀ ਤੋਂ ਪਰੇਸ਼ਾਨ ਹੋ ਤਾਂ ਹਿੰਗ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਤੋਂ ਇਲਾਵਾ ਵੀ ਹਿੰਗ ਪੇਟ ਸਬੰਧੀ ਹੋਣ ਵਾਲੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦੀ ਹੈ। ਅਸੀਂ ਤੁਹਾਨੂੰ ਹਿੰਗ ਖਾਣ ਦੇ ਹੋਰ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਚਮੜੀ ਦੀ ਸਮੱਸਿਆ ਤੋਂ ਛੁਟਕਾਰਾ – ਹਿੰਗ ਚਮੜੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਬੇਹੱਦ ਸਹਾਇੱਕ ਹੁੰਦੀ ਹੈ। ਇਸ ਲਈ ਹਿੰਗ ਨੂੰ ਪਾਣੀ ‘ਚ ਘੋਲ ਲਓ ਅਤੇ ਇਸ ਘੋਲ ਨੂੰ ਚਮੜੀ ‘ਤੇ ਜਿੱਥੇ ਸਮੱਸਿਆ ਹੈ ਉੱਥੇ ਇਸ ਨੂੰ ਲਾਓ। ਇਸ ਨਾਲ ਕੁਝ ਦਿਨਾਂ ‘ਚ ਚਮੜੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਦੰਦਾਂ ਨੂੰ ਬਣਾਏ ਮਜ਼ਬੂਤ – ਹਿੰਗ ‘ਚ ਐਂਟੀ-ਔਕਸੀਡੈਂਟ ਗੁਣ ਪਾਇਆ ਜਾਂਦਾ ਹੈ ਜੋ ਦੰਦਾਂ ਨੂੰ ਮਜ਼ਬੂਤ ਕਰਨ ‘ਚ ਸਹਾਇੱਕ ਹੁੰਦਾ ਹੈ। ਦੰਦਾਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਰੋਜ਼ਾਨਾ ਸਵੇਰੇ ਗਰਮ ਪਾਣੀ ‘ਚ ਹਿੰਗ ਪਾ ਕੇ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨਾ ਸਿਰਫ਼ ਦੰਦ ਮਜ਼ਬੂਤ ਹੋਣਗੇ ਸਗੋਂ ਦੰਦਾਂ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ।
ਅੱਖਾਂ ਦੀ ਰੋਸ਼ਨੀ ਵਧਾਏ – ਹਿੰਗ ਦਾ ਪਾਣੀ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਵੀ ਲਾਹੇਵੰਦ ਮੰਨਿਆ ਜਾਂਦਾ ਹੈ। ਹਿੰਗ ਦੇ ਪਾਣੀ ‘ਚ ਵੀਟਾ ਕੈਰੋਟੀਨ ਤੱਤ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਇਸ ਲਈ ਰੋਜ਼ਾਨਾ ਸਵੇਰੇ ਹਿੰਗ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।
ਬਵਾਸੀਰ ਅਤੇ ਤਿੱਲੀ ਲਈ ਵੀ ਹੁੰਦਾ ਹੈ ਸਹਾਇੱਕ – ਹਿੰਗ ਦਾ ਲੇਪ ਬਵਾਸੀਰ ਅਤੇ ਤਿੱਲੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਵੀ ਸਹਾਇੱਕ ਹੁੰਦੀ ਹੈ। ਪੇਟ ਦਰਦ, ਅਫ਼ਾਰੇ, ਏਂਠਨ ਆਦਿ ‘ਚ ਅਜਵਾਇਨ ਅਤੇ ਨਮਕ ਨਾਲ ਹਿੰਗ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ।
ਗੈਸ ਦੀ ਸਮੱਸਿਆ ਤੋਂ ਦੇਵੇ ਛੁਟਕਾਰਾ – ਹਿੰਗ ਦਾ ਪਾਣੀ ਗੈਸ ਦੀ ਸਮੱਸਿਆ ਨੂੰ ਦੂਰ ਕਰਨ ‘ਚ ਵੀ ਬੇਹੱਦ ਲਾਭਦਾਇੱਕ ਸਿੱਧ ਹੁੰਦਾ ਹੈ। ਗ਼ਲਤ ਖਾਣ ਪਾਣ ਦੀ ਵਜ੍ਹਾ ਨਾਲ ਲੋਕਾਂ ਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ, ਜੋ ਅੱਜਕੱਲ੍ਹ ਆਮ ਦੇਖਣ ਨੂੰ ਮਿਲਦੀ ਹੈ। ਰੋਜ਼ਾਨਾ ਸਵੇਰੇ ਖ਼ਾਲੀ ਪੇਟ ਇੱਕ ਗਿਲਾਸ ਪਾਣੀ ‘ਚ ਹਿੰਗ ਮਿਲਾ ਕੇ ਪੀਣੀ ਚਾਹੀਦੀ ਹੈ। ਇਸ ‘ਚ ਮੋਜੂਦ ਐਂਟੀ ਇਨਫ਼ਲੇਮੇਟਰੀ ਗੁਣ ਡਾਈਜੈਸ਼ਨ ਸਿਸਟਮ ਨੂੰ ਸੁਧਾਰਦੇ ਹਨ।
ਭੋਜਨ ਪਚਾਉਣ ‘ਚ ਸਹਾਇੱਕ – ਰੋਜ਼ਾਨਾ ਦੇ ਭੋਜਨ ‘ਚ ਦਾਲ, ਕੜ੍ਹੀ ਅਤੇ ਕੁਝ ਸਬਜ਼ੀਆਂ ‘ਚ ਹਿੰਗ ਦਾ ਇਸਤੇਮਾਲ ਕਰਨ ਨਾਲ ਭੋਜਨ ਪਚਾਉਣ ‘ਚ ਆਸਾਨੀ ਹੁੰਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਹੁੰਦੀ ਹੈ ਲਾਹੇਵੰਦ – ਹਿੰਗ ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਦਾ ਕੰਮ ਕਰਦੀ ਹੈ। ਇਸ ਨਾਲ ਹੀ ਉਹ ਲੋਕ ਜਿਨ੍ਹਾਂ ਦੇ ਗੁਰਦੇ ਕਮਜ਼ੋਰ ਹਨ ਉਨ੍ਹਾਂ ਲਈ ਹਿੰਗ ਦਾ ਪਾਣੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਰੋਜ਼ਾਨਾ ਉਨ੍ਹਾਂ ਨੂੰ ਹਿੰਗ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
ਖ਼ੂਨ ਦੀ ਕਮੀ ਕਰੇ ਪੂਰੀ – ਸ਼ਰੀਰ ‘ਚ ਖ਼ੂਨ ਦੀ ਕਮੀ ਹੋਣ ‘ਤੇ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਹਿੰਗ ‘ਚ ਮੌਜੂਦ ਆਇਰਨ ਨਾਲ ਸ਼ਰੀਰ ‘ਚ ਖ਼ੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਇਸ ਲਈ ਹਿੰਗ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।
ਯੂਰਿਨ ਦੀ ਸਮੱਸਿਆ – ਯੂਰਿਨ ਦੀ ਸੱਮਸਿਆ ਨੂੰ ਖ਼ਤਮ ਕਰਨ ‘ਚ ਹਿੰਗ ਪਾਣੀ ਕਾਫ਼ੀ ਲਾਹੇਵੰਦ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਯੂਰਿਨ ਇਨਫ਼ੈਕਸ਼ਨ ਜਾਂ ਇਸ ਨਾਲ ਜੁੜੀਆਂ ਕੋਈ ਹੋਰ ਸਮੱਸਿਆਵਾਂ ਹਨ, ਉਨ੍ਹਾਂ ਨੂੰ ਰੋਜ਼ਾਨਾ ਸਵੇਰ ਦੇ ਸਮੇਂ ਖ਼ਾਲੀ ਪੇਟ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ।
ਕੰਬੋਜ