ਹਲਦੀ ਦੀ ਵਰਤੋਂ ਹਰ ਘਰ ‘ਚ ਕੀਤੀ ਜਾਂਦੀ ਹੈ। ਹਲਦੀ ਖਾਣੇ ਦਾ ਸੁਆਦ ਵਧਾਉਣ ਦੇ ਨਾਲ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਇਸ ‘ਚ ਮੌਜੂਦ ਤੱਤ ਸਿਹਤ ਅਤੇ ਚਮੜੀ ਦੋਹਾਂ ਲਈ ਫ਼ਾਇਦੇਮੰਦ ਹਨ। ਇਹ ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਲਈ ਆਪਣੇ ਭੋਜਨ ‘ਚ ਹਲਦੀ ਨੂੰ ਜ਼ਰੂਰ ਸ਼ਾਮਿਲ ਕਰੋ। ਖਾਣੇ ਦੀ ਰੰਗਤ ਅਤੇ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਰਾਮਬਾਣ ਸਿੱਧ ਹੁੰਦੀ ਹੈ। ਸ਼ਰੀਰ ਦੀ ਬਾਹਰੀ ਸੱਟ ਦੇ ਨਾਲ-ਨਾਲ ਅੰਦਰੂਨੀ ਸੱਟ ਨੂੰ ਠੀਕ ਕਰਨ ਲਈ ਹਲਦੀ ਕਾਰਗਰ ਦਵਾਈ ਹੈ। ਅਸੀਂ ਤੁਹਾਨੂੰ ਰੋਜ਼ਾਨਾ ਹਲਦੀ ਦੀ ਵਰਤੋਂ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸ ਰਹੇ ਹਾਂ …
ਦਿਲ ਲਈ ਫ਼ਾਇਦੇਮੰਦ – ਹਲਦੀ ‘ਚ ਮੌਜੂਦ ਤੱਤ ਕੋਲੈਸਟਰੋਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਦੇ ਇਲਾਵਾ ਇਹ ਖ਼ੂਨ ਨੂੰ ਜੰਮਣ ਤੋਂ ਰੋਕਦੇ ਹਨ। ਇਸ ਲਈ ਹਲਦੀ ਨੂੰ ਆਪਣੇ ਭੋਜਨ ‘ਚ ਜ਼ਰੂਰ ਸ਼ਾਮਿਲ ਕਰੋ।
ਦਿਮਾਗ਼ ਲਈ ਫ਼ਾਇਦੇਮੰਦ – ਰੋਜ਼ਾਨਾ ਹਲਦੀ ਦੀ ਵਰਤੋਂ ਕਰਨ ਨਾਲ ਦਿਮਾਗ਼ ਸੁਰੱਖਿਅਤ ਰਹਿੰਦਾ ਹੈ। ਇਸ ਨਾਲ ਦਿਮਾਗ਼ ਦੀਆਂ ਨਾੜੀਆਂ ਸੁਕੜਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਕੈਂਸਰ ਤੋਂ ਬਚਾਏ – ਹਲਦੀ ‘ਚ ਕੈਂਸਰ ਵਿਰੋਧੀ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕੈਂਸਰ ਵਰਗੀ ਬੀਮਾਰੀ ਤੋਂ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਹਲਦੀ ਕੈਂਸਰ ਨੂੰ ਵਧਣ ਤੋਂ ਰੋਕਦੀ ਹੈ।
ਸਾਹ ਸੰਬੰਧੀ ਸਮੱਸਿਆ – ਹਲਦੀ ‘ਚ ਐਂਟੀ-ਮਾਈਕਰੋਬੀਅਲ ਗੁਣ ਹੁੰਦੇ ਹਨ। ਇਸ ਲਈ ਇਸ ਨੂੰ ਗਰਮ ਦੁੱਧ ਦੇ ਨਾਲ ਲੈਣ ਨਾਲ ਦਮਾ, ਫ਼ੇਫ਼ੜਿਆਂ ‘ਚ ਰੇਸ਼ਾ ਆਦਿ ਬੀਮਾਰੀਆਂ ਤੋਂ ਆਰਾਮ ਮਿਲਦਾ ਹੈ।
ਨੀਂਦ ਦੀ ਸਮੱਸਿਆ – ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ, ਅਤੇ ਤੁਸੀਂ ਰਾਤ ਭਰ ਵਿਚਾਰਾਂ ‘ਚ ਗੁਆਚੇ ਰਹਿੰਦੇ ਹੋ ਤਾਂ ਹਲਦੀ ਵਾਲਾ ਦੁੱਧ ਪੀਓ। ਤੁਹਾਡੇ ਲਈ ਚੰਗੀ ਨੀਂਦ ‘ਚ ਸਹਾਇੱਕ ਹੋ ਸਕਦਾ ਹੈ। ਰਾਤ ਦਾ ਭੋਜਨ ਕਰਨ ਤੋਂ ਬਾਅਦ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀਓ ਫ਼ਿਰ ਦੇਖੋ ਤੁਹਾਨੂੰ ਰਾਤ ਨੂੰ ਕਿੰਨੀ ਵਧੀਆ ਨੀਂਦ ਆਉਂਦੀ ਹੈ।
ਭਾਰ ਕੰਟਰੋਲ ਕਰੇ – ਹਲਦੀ ‘ਚ ਕੈਲਸ਼ੀਅਮ ਅਤੇ ਮਿਨਰਲਜ਼ ਜਿਹੇ ਕਈ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਭਾਰ ਘਟਾਉਣ ‘ਚ ਮਦਦਗਾਰ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਸ਼ਰੀਰ ‘ਚ ਚਰਬੀ ਘੱਟ ਹੁੰਦੀ ਹੈ। ਇਸ ਲਈ ਜੋ ਲੋਕ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਪਾਚਨ ਸ਼ਕਤੀ ਨੂੰ ਮਜ਼ਬੂਤ ਕਰੇ – ਹਲਦੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ ‘ਚ ਵੀ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਇਹ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਗੈਸ, ਐਸਿਡਿਟੀ, ਕਬਜ਼ ਆਦਿ ਨੂੰ ਦੂਰ ਕਰਦੀ ਹੈ।
ਖ਼ੂਨ ਸ਼ੁੱਧ ਕਰੇ – ਆਯੁਰਵੈਦ ‘ਚ ਹਲਦੀ ਨੂੰ ਖ਼ੂਨ ਦੇ ਸ਼ੁਧੀਕਰਣ ਲਈ ਮਹੱਤਵਪੂਰਨ ਦੱਸਿਆ ਗਿਆ ਹੈ। ਹਲਦੀ ਦੇ ਸੇਵਨ ਨਾਲ ਖ਼ੂਨ ਸ਼ੁੱਧ ਹੁੰਦਾ ਹੈ। ਇਸ ਨੂੰ ਖਾਣ ਨਾਲ ਖ਼ੂਨ ‘ਚ ਮੌਜ਼ੂਦ ਜ਼ਹਿਰੀਲੇ ਤੱਤ ਬਾਹਰ ਨਿੱਕਲ ਜਾਂਦੇ ਹਨ। ਇਸ ਨਾਲ ਬਲੱਡ ਸਰਕੂਲੇਸ਼ਨ ਚੰਗੀ ਹੁੰਦੀ ਹੈ ਅਤੇ ਖ਼ੂਨ ਦਾ ਨਾੜੀਆਂ ‘ਚ ਵਹਾਅ ਵੱਧ ਜਾਂਦਾ ਹੈ।
ਸਰਦੀ, ਜ਼ੁਕਾਮ ਜਾਂ ਕੌਫ਼ ਦੀ ਸਮੱਸਿਆ – ਸਰਦੀ, ਜ਼ੁਕਾਮ ਜਾਂ ਕੌਫ਼ ਦੀ ਸਮੱਸਿਆ ਹੋਣ ‘ਤੇ ਹਲਦੀ ਮਿਲੇ ਦੁੱਧ ਦਾ ਸੇਵਨ ਲਾਭਕਾਰੀ ਸਾਬਿਤ ਹੁੰਦਾ ਹੈ।
ਸੂਰਜਵੰਸ਼ੀ










