ਜਨਮਦਿਨ ਮੌਕੇ ਜਾਣੋ ਮਾਹੀ ਗਿੱਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਸਾਲ 2003 ‘ਚ ਪੰਜਾਬੀ ਫ਼ਿਲਮ ਹਵਾਏਂ ਨਾਲ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਮਾਹੀ ਗਿੱਲ ਦਾ ਜਨਮ 19 ਦਸੰਬਰ 1975 ਨੂੰ ਚੰਡੀਗੜ੍ਹ ‘ਚ ਹੋਇਆ ਸੀ। ਪੌਲੀਵੁਡ ਤੋਂ ਬੌਲੀਵੁਡ ਤਕ ਦੇ ਉਨ੍ਹਾਂ ਦੇ ਸਫ਼ਰ ‘ਚ ਸਿੱਧੀ-ਸਾਦੀ ਲੜਕੀ ਤੋਂ ਹੌਟ ਬੇਬੀ ਬਣਨ ਦੀ ਕਹਾਣੀ ਲੁਕੀ ਹੋਈ ਹੈ।
ਮਾਹੀ ਗਿੱਲ ਹਮੇਸ਼ਾ ਆਪਣੇ ਹੌਟ ਅੰਦਾਜ਼ ਕਰ ਕੇ ਚਰਚਾ ‘ਚ ਦਾ ਵਿਸ਼ਾ ਬਣੀ ਰਹੀ ਹੈ। ਹਵਾਏਂ ਨਾਲ ਡੈਬਿਊ ਕਰਨ ਵਾਲੀ ਮਾਹੀ ਨੇ ਦੇਵ ਡੀ, ਗੁਲਾਲ, ਸਾਹਿਬ ਬੀਵੀ ਔਰ ਗੈਂਗਸਟਰ ਵਰਗੀਆਂ ਫ਼ਿਲਮਾਂ ਨਾਲ ਫ਼ਿਲਮ ਇੰਡਸਟਰੀ ‘ਚ ਖ਼ੁਦ ਨੂੰ ਪੱਕੇ ਪੈਰੀਂ ਕੀਤਾ।
ਇਸ ਤੋਂ ਇਲਾਵਾ, ਪੰਜਾਬੀ ਫ਼ਿਲਮ ਮਿੱਟੀ ਵਾਜਾਂ ਮਾਰਦੀ, ਚੱਕ ਦੇ ਫ਼ੱਟੇ, ਕੈਰੀ ਔਨ ਜੱਟਾ ਅਤੇ ਸ਼ਰੀਕ ‘ਚ ਉਸ ਦੇ ਕੰਮ ਦੀ ਕਾਫ਼ੀ ਤਾਰੀਫ਼ ਹੋਈ।
ਬੌਲੀਵੁਡ ਦੇ ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ ਦੀ ਫ਼ਿਲਮ ਨੌਟ ਆ ਲਵ ਸਟੋਰੀ ‘ਚ ਮਾਹੀ ਗਿੱਲ ਕੰਮ ਕਰ ਚੁੱਕੀ ਹੈ। ਮਾਹੀ ਨੇ ਫ਼ਿਲਮਾਂ ‘ਚ ਆਪਣੀ ਬੋਲਡ ਲੁੱਕ ਨਾਲ ਕਈ ਵਾਰ ਦਰਸ਼ਕਾਂ ਦਾ ਮਨ ਮੋਹਿਆ ਹੈ।
ਦੱਸ ਦੇਈਏ ਕਿ ਪੰਜਾਬ ਦੇ ਚੰਡੀਗੜ੍ਹ ਨਾਲ ਰਿਸ਼ਤਾ ਰੱਖਣ ਵਾਲੀ ਮਾਹੀ ਗਿੱਲ ਦੇ ਅਭਿਨੈ ਨੂੰ ਪਾਨ ਸਿੰਘ ਤੋਮਰ, ਸਾਹਿਬ ਬੀਵੀ ਔਰ ਗੈਂਗਸਟਰ ਵਰਗੀਆਂ ਫ਼ਿਲਮਾਂ ‘ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਮਾਹੀ ਗਿੱਲ ਦਾ ਅਸਲੀ ਨਾਂ ਰਿੰਪੀ ਗਿੱਲ ਹੈ।
ਉਸ ਨੇ ਚੰਡੀਗੜ੍ਹ ‘ਚ ਪੰਜਾਬ ਯੂਨੀਵਰਸਿਟੀ ਤੋਂ ਥੀਏਟਰ ‘ਚ ਮਾਸਟਰਜ਼ ਡਿਗਰੀ ਹਾਸਿਲ ਕੀਤੀ ਹੋਈ ਹੈ। ਸਾਲ 2010 ‘ਚ ਫ਼ਿਲਮ ਦੇਵ ਡੀ ਲਈ ਮਾਹੀ ਗਿੱਲ ਨੂੰ ਬੈੱਸਟ ਅਭਿਨੇਤਰੀ ਦਾ ਐਵਾਰਡ ਵੀ ਮਿਲ ਚੁੱਕਾ ਹੈ।