ਆਪਣੀਆਂ ਖ਼ੂਬਸੁਰਤ ਅਦਾਵਾਂ ਨਾਲ ਸਾਰਿਆਂ ਨੂੰ ਮੋਹ ਲੈਣ ਵਾਲੀ ਪੰਜਾਬੀ ਮੌਡਲ ਕਮਲ ਖੰਗੂਰਾ ਨੇ ਪਿੱਛਲੇ ਹਫ਼ਤੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਉਸ ਦਾ ਜਨਮ 16 ਦਸੰਬਰ ਨੂੰ ਚੰਡੀਗੜ੍ਹ ‘ਚ ਹੋਇਆ ਸੀ। ਦੱਸ ਦਈਏ ਕਿ ਕਮਲ ਖੰਗੂਰਾ ਨੇ ਕਾਫ਼ੀ ਲੰਬੇ ਸਮੇਂ ਬਾਅਦ ਐਂਟਰਟੇਨਮੈਂਟ ਦੀ ਦੁਨੀਆ ‘ਚ ਵਾਪਸੀ ਕੀਤੀ ਹੈ।
ਇੰਝ ਪੰਜਾਬੀ ਇੰਡਸਟਰੀ ‘ਚ ਹੋਈ ਸੀ ਐਂਟਰੀ
ਕਮਲ ਖੰਗੂਰਾ ਦੀ ਪੰਜਾਬੀ ਫ਼ਿਲਮ ਟਾਈਟੈਨਿਕ ਰਿਲੀਜ਼ ਹੋਈ ਜਿਸ ‘ਚ ਲੋਕਾਂ ਨੇ ਉਸ ਦੇ ਕੰਮ ਨੂੰ ਖ਼ੂਬ ਪਸੰਦ ਕੀਤਾ। ਕਮਲ ਖੰਗੂਰਾ ਕਾਫ਼ੀ ਸਮਾਂ ਐਂਟਰਟੇਨਮੈਂਟ ਦੀ ਦੁਨੀਆ ਤੋਂ ਦੂਰ ਰਹੀ। ਕਮਲ ਖੰਗੂਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ ਚੰਡੀਗੜ੍ਹ ‘ਚ ਹੋਇਆ ਸੀ ਅਤੇ ਇੱਥੇ ਹੀ ਉਸ ਨੇ ਪੜ੍ਹਾਈ ਕੀਤੀ।
ਹਾਲਾਂਕਿ ਉਹ ਸੰਗਰੂਰ ਦੀ ਰਹਿਣ ਵਾਲੀ ਹੈ। ਕਮਲ ਖੰਗੂਰਾ ਨੇ ਸਾਲ 2014 ‘ਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆ ਸੀ। ਕਮਲ ਜਦੋਂ 12 ਸਾਲ ਦੀ ਸੀ ਤਾਂ ਉਸ ਨੇ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ‘ਚ ਪੈਰ ਰੱਖਿਆ ਸੀ।
12 ਸਾਲ ਦੀ ਉਮਰ ‘ਚ ਕੀਤੀ ਮੌਡਲਿੰਗ ਦੀ ਸ਼ੁਰੂਆਤ
ਕਮਲ ਜਦੋਂ 12 ਸਾਲਾ ਦੀ ਸੀ ਤਾਂ ਉਸ ਨੇ ਮੌਡਲਿੰਗ ਇੰਡਸਟਰੀ ‘ਚ ਪੈਰ ਰੱਖਿਆ ਸੀ। ਉਸ ਨੇ ਸਕੂਲ ‘ਚ ਪੜ੍ਹਦੇ ਹੋਏ ਹੀ ਇੱਕ ਵੀਡੀਓ ਕੀਤਾ ਸੀ। ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਤਕ ਕਮਲ ਖੰਗੂਰਾ 200 ਤੋਂ ਵੱਧ ਗੀਤਾਂ ‘ਚ ਮੌਡਲ ਦੇ ਤੌਰ ‘ਤੇ ਕੰਮ ਕਰ ਚੁੱਕੀ ਹੈ।
ਅਚਾਨਕ ਹੋਈ ਮਿਊਜ਼ਿਕ ਇੰਡਸਟਰੀ ‘ਚ ਗੁੰਮ
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਉਣ ਵਾਲੇ ਹਰ ਦੂਜੇ ਗੀਤ ‘ਚ ਕਮਲ ਖੰਗੂਰਾ ਹੀ ਦਿਖਾਈ ਦਿੰਦੀ ਹੁੰਦੀ ਸੀ, ਪਰ ਇਸ ਦੌਰਾਨ ਉਹ ਅਚਾਨਕ ਇੰਡਸਟਰੀ ‘ਚੋਂ ਗ਼ਾਇਬ ਹੋ ਗਈ ਜਿਸ ਬਾਰੇ ਕਮਲ ਨੇ ਇੱਕ ਇੰਟਰਵਿਊ ‘ਚ ਖ਼ੁਲਾਸਾ ਕੀਤਾ ਕਿ ਕੰਮ ਦੇ ਚੱਕਰ ‘ਚ ਉਸ ਦੀ ਪੜ੍ਹਾਈ ਅਧੂਰੀ ਰਹਿ ਗਈ ਸੀ। ਇਸ ਲਈ ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਇੰਡਟਰੀ ਨੂੰ ਥੋੜ੍ਹੇ ਸਮੇਂ ਲਈ ਛੱਡ ਦਿੱਤਾ ਸੀ।












