ਬੌਲੀਵੁੱਡ ਦੇ ਮਿਸਟਰ ਪਰਫ਼ੈਕਸ਼ਨਿਸਟ ਆਮਿਰ ਖਾਨ ਦਾ ਅੱਜ 51ਵਾਂ ਜਨਮਦਿਨ ਹੈ। ਪਿਛਲੇ 26 ਸਾਲਾਂ ਤੋਂ ਆਮਿਰ ਬੌਲੀਵੁੱਡ ‘ਚ ਲੋਕਾਂ ਦਿਲਾਂ ‘ਤੇ ਰਾਜ ਕਰ ਰਹੇ ਹਨ। ਉਹ ਭਾਵੇਂ ਸਾਲ ‘ਚ ਇਕ ਫ਼ਿਲਮ ਹੀ ਕੱਢਦੇ ਹਨ ਪਰ ਉਨ੍ਹਾਂ ਦੀ ਇਕ ਫ਼ਿਲਮ ਹੀ ਕਈ ਫ਼ਿਲਮਾਂ ਦੇ ਬਰਾਬਰ ਹੁੰਦੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਪੂਰੇ ਸਾਲ ਬੜੀ ਬੇਸਬਰੀ ਨਾਲ ਉਨ੍ਹਾਂ ਦੀ ਫ਼ਿਲਮ ਦੀ ਉਡੀਕ ਕਰਦੇ ਹਨ। ਆਮਿਰ ਖਾਨ ਦੇ ਜਨਮਦਿਨ ਦੇ ਮੌਕੇ ਅਸੀਂ ਤੁਹਾਨੂੰ ਤਸਵੀਰਾਂ ਰਾਹੀ ਉਨ੍ਹਾਂ ਦੀ ਜ਼ਿੰਦਗੀ ਪ੍ਰੋਫ਼ੈਸ਼ਨਲ ਲਾਈਫ਼ ਅਤੇ ਪਰਸਨਲ ਲਾਈਫ਼ ਨਾਲ ਜੁੜੇ ਕਈ ਫ਼ੈਕਟਸ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਆਮੀਰ ਖਾਨ ਦਾ ਨਿਕਨੇਮ ‘ਕਨ੍ਹੱਈਆ ਲਾਲ ਹੈ। ਇਹ ਨਾਂ ਉਨ੍ਹਾਂ ਦੇ ਪਰਿਵਾਰ ਨੇ ਇਸ ਲਈ ਦਿੱਤਾ ਸੀ, ਕਿਉਂਕਿ ਉਹ ਬਚਪਨ ‘ਚ ਵਧੇਰੇ ਕੁੜੀਆਂ ਨਾਲ ਹੀ ਰਹਿੰਦੇ ਸਨ।
ਜਿਸ ਬਿਲਡਿੰਗ ‘ਚ ਉਹ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਸਨ, ਉਸੀ ਬਿਲਡਿੰਗ ‘ਚ ਉਨ੍ਹਾਂ ਨੇ ਆਪਣੇ ਲਈ ਇਕ ਫ਼ਲੈਟ ਖਰੀਦਿਆ ਸੀ।
ਉਨ੍ਹਾਂ ਨੇ ਆਪਣੀ ਪੜ੍ਹਾਈ ਮੁੰਬਈ ‘ਚ ਹੀ ਪੂਰੀ ਕੀਤੀ ਹੈ। ਉਨ੍ਹਾਂ ਦਾ ਵਿਆਹ ਸਾਲ 18 ਅਪ੍ਰੈਲ, 1986 ‘ਚ 21 ਸਾਲਾ ਰੀਨਾ ਦੱਤ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਵੀ ਹਨ। ਉਨ੍ਹਾਂ ਦੇ ਬੇਟੇ ਦਾ ਨਾਂ ਜੁਨੈਦ ਅਤੇ ਬੇਟੀ ਦਾ ਨਾਂ ਈਰਾ ਹੈ। ਇਸੇ ਦਿਨ ਪਾਕਿਸਤਾਨੀ ਕ੍ਰਿਕਟਰ ਜਾਵੇਦ ਮਿਯਾਂਦਾਦ ਨੇ ਸ਼ਾਰਜਾਂਹ ‘ਚ ਲਾਸਟ ਬਾਲ ‘ਤੇ ਸਿਕਸ ਮਾਰ ਕੇ ਭਾਰਤ ਨੂੰ ਹਰਾਇਆ ਸੀ।
ਫ਼ਿਲਮ ‘ਬਾਜ਼ੀ’ ਦੇ ਇਕ ਗੀਤ ਨੂੰ ਸ਼ੂਟ ਕਰਨ ਲਈ ਆਮਿਰ ਖਾਨ ਨੇ ਆਪਣੀ ਪੂਰੇ ਸਰੀਰ ਦੀ ਵੈਕਸ ਕਰਵਾਈ ਸੀ।
ਫ਼ਿਲਮ ਦਾ ਬਜ਼ਟ ਘੱਟ ਹੋਣ ਕਾਰਨ ਉਨ੍ਹਾਂ ਨੇ ਫ਼ਿਲਮ ਦੇ ਪ੍ਰਚਾਰ ਲਈ ਰਾਜ ਜੁਤਸੀ ਨਾਲ ਮਿਲ ਕੇ ਆਟੋ ਅਤੇ ਬੱਸਾਂ ‘ਤੇ ਪੋਸਟਰ ਛਿਪਵਾਏ ਸਨ।
ਪਹਿਲੀ ਫ਼ਿਲਮ ਤੋਂ ਹੋਈ ਕਮਾਈ ਨਾਲ ਆਮਿਰ ਨੇ ਆਪਣੇ ਲਈ ਪਹਿਲੀ ਮਾਰੂਤੀ ਕਾਰ 800 ਖਰੀਦੀ ਸੀ।
ਉਨ੍ਹਾਂ ਦੀ ਦੂਜੀ ਪਤਨੀ ਕਿਰਨ ਰਾਓ ਮੁਤਾਬਕ ਆਮਿਰ ਖਾਨ ਨੂੰ ਈਟਿੰਗ ਡੀਸੋਡਰ ਹੈ, ਜਿਸ ਕਾਰਨ ਉਹ ਕੁਝ ਨਾ ਕੁਝ ਖਾਂਦੇ ਹੀ ਰਹਿੰਦੇ ਹਨ।
ਆਮਿਰ ਖਾਨ ਨੇ ਅਦਾਕਾਰਾ ਜੂਹੀ ਚਾਵਲਾ ਨਾਲ ਸੱਤ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ਚੋਂ ਪੰਜ ਫ਼ਲਾਪ ਰਹੀਆਂ ਹਨ। ‘ਇਸ਼ਕ’ ਫ਼ਿਲਮ ਦੇ ਸੈੱਟ ‘ਤੇ ਆਮਿਰ ਨੇ ਜੂਹੀ ਨਾਲ ਮਖੌਲ ਕੀਤਾ ਸੀ, ਜਿਸ ਤੋਂ ਬਾਅਦ ਦੋਹਾਂ ਨੇ ਕਦੀ ਇਕੱਠੇ ਕੰਮ ਨਹੀਂ ਕੀਤਾ।
ਫ਼ਿਲਮ ‘ਲਗਾਨ’ ‘ਚ ਆਮਿਰ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ, ਜਿਸ ਦਾ ਨਿਰਦੇਸ਼ਨ ਆਸ਼ੂਤੋਸ਼ ਗੋਵਾਰਿਕਰ ਨੇ ਕੀਤਾ ਸੀ। ਇਸ ਤੋਂ ਪਹਿਲਾਂ ਵੀ ਦੋਹਾਂ ਨੇ ਫ਼ਿਲਮ ‘ਹੋਲੀ’ ਬਤੌਰ ਐਕਟਰ ਵੀ ਕੰਮ ਕੀਤਾ ਹੈ।
ਆਮਿਰ ਖਾਨ ਦਾ ਪੂਰਾ ਨਾਂ ਮੁਹੰਮਦ ਆਮਿਰ ਹੁਸੈਨ ਖਾਨ ਹੈ।
ਫ਼ਿਲਮ ‘ਤਾਰੇ ਜ਼ਮੀਨ ਪਰ’ ‘ਚ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਦੀ ਉਦਾਹਰਨ ਦੇਣ ਲਈ ਉਨ੍ਹਾਂ ਨੇ ਬਿਗ ਬੀ ਤੋਂ ਸਪੈਸ਼ਲ ਆਗਿਆ ਲਈ ਸੀ।
ਬੌਲੀਵੁੱਡ ਦੀਆਂ ਮਸ਼ਹੂਰ ਅਤੇ ਸੁਪਰਹਿੱਟ ਫ਼ਿਲਮਾਂ ਜਿਵੇਂ ‘ਜੋਸ਼’, ‘ਸਾਜਨ’, ‘ਹਮ ਆਪਕੇ ਹੈਂ ਕੌਨ’, ‘ਦਿਲਵਾਲੇ ਦੁਲਹਨੀਆਂ ਲੇ ਜਾਏਗੇਂ’ ਪਹਿਲਾਂ ਆਮਿਰ ਖਾਨ ਨੂੰ ਪੇਸ਼ਕਸ਼ ਹੋਈਆਂ ਸਨ।
ਆਮਿਰ ਖਾਨ ਨੇ ਫ਼ਿਲਮ ‘ਡਰ’ ‘ਚ ਕੰਮ ਕਰਨ ਤੋਂ ਇਸ ਲਈ ਮਨਾ ਕਰ ਦਿੱਤਾ ਸੀ ਕਿਉਂਕਿ ਉਹ ਚਾਹੁੰਦੇ ਸਨ ਕਿ ਯਸ਼ ਚੋਪੜਾ ਉਨ੍ਹਾਂ ਨੂੰ ਅਤੇ ਸੰਨੀ ਦਿਓਲ ਨੂੰ ਇਕੱਠੇ ਕਹਾਣੀ ਸੁਣਾਉਣ। ਬਾਅਦ ‘ਚ ਇਹ ਫ਼ਿਲਮ ਕਿੰਗ ਖਾਨ ਨੇ ਕੀਤੀ ਸੀ।
ਆਮਿਰ ਖਾਨ ਨਹਾਉਣਾ ਪਸੰਦ ਨਹੀਂ ਕਰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਬਹੁਤ ਸਾਫ਼-ਸੁਥਰੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨਹਾਉਣ ਦੀ ਕੋਈ ਲੋੜ ਨਹੀਂ ਹੈ ਪਰ ਉਨ੍ਹਾਂ ਨੂੰ ਮੀਂਹ ‘ਚ ਭਿੱਜਣਾ ਪਸੰਦ ਕਰਦੇ ਹਨ।
ਆਮਿਰ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਅਦਾਕਾਰ ਬਣਨ। ਆਮਿਰ ਨੇ ਸਿਰਫ਼ ਹਾਈ ਸਕੂਲ ਤੱਕ ਹੀ ਪੜ੍ਹਾਈ ਕੀਤੀ ਹੈ।
ਆਮਿਰ ਖਾਨ ਭਾਰਤ ‘ਚ ਹੀ ਨਹੀਂ ਸਗੋਂ ਪਾਕਿਸਤਾਨ ‘ਚ ਵੀ ਸੋਸ਼ਲ ਵਰਕ ਕਰ ਚੁੱਕੇ ਹਨ। ਕ੍ਰਿਕਟਰ ਇਮਰਾਨ ਖਾਨ ਦੇ ਬੁਲਾਉਣ ‘ਤੇ ਉਹ ਉਥੋਂ ਦੇ ਸ਼ੋਕਤ ਖਾਨਮ ਹਸਪਤਾਲ ਦੀ ਮਦਦ ਲਈ ਫ਼ੰਡ ਇਕੱਠਾ ਕਰਨ ਗਏ ਸਨ।











