ਬੈਂਗਣ ਦੇ ਜੂਸ ਦੇ ਫ਼ਾਇਦੇ

ਬੈਂਗਣ ਬਹੁਤ ਆਮ ਸਬਜ਼ੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਫ਼ਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਬੈਂਗਣ ‘ਚ ਮੌਜੂਦ ਮਿਨਰਲਜ਼, ਐਂਟੀਔਕਸੀਡੈਂਟਸ ਅਤੇ ਵਾਇਟਾਮਿਨਜ਼ ਸ਼ਰੀਰ ਦੇ ਵਿਕਾਸ ‘ਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇੱਕ ਰੀਸਰਚ ਅਨੁਸਾਰ, ਬੈਂਗਣ ‘ਚ ਅਜਿਹੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਬੌਡੀ ਫ਼ੰਕਸ਼ਨਜ਼ ਨੂੰ ਬਿਹਤਰ ਬਣਾਉਂਦੇ ਹਨ। ਹੈੱਲਥ ਐਕਸਪਰਟ ਦੱਸਦੇ ਹਨ ਕਿ ਬੈਂਗਣ ਦੀ ਸਬਜ਼ੀ ਜਾਂ ਹੋਰ ਡਿਸ਼ ਬਣਾਉਣ ਨਾਲੋਂ ਕਿਤੇ ਜ਼ਿਆਦਾ ਫ਼ਾਇਦੇਮੰਦ ਇਸ ਦਾ ਜੂਸ ਹੋ ਸਕਦਾ ਹੈ। ਜੇਕਰ ਤੁਸੀਂ ਪਹਿਲਾਂ ਕਦੇ ਬੈਂਗਣ ਦੇ ਜੂਸ ਬਾਰੇ ਨਹੀਂ ਸੁਣਿਆ ਹੈ ਤਾਂ ਤੁਹਾਨੂੰ ਹੈਰਾਨੀ ਹੋ ਸਕਦੀ ਹੈ।
ਭਾਰ ਘਟਾਉਂਦਾ ਹੈ ਬੈਂਗਣ ਦਾ ਜੂਸ – ਬੈਂਗਣ ਕਈ ਲੋਕਾਂ ਦੀ ਪਸੰਦੀਦਾ ਸਬਜ਼ੀ ਵੀ ਨਹੀਂ ਹੁੰਦੀ, ਪਰ ਇਸ ਦੇ ਫ਼ਾਇਦੇ ਦੇਖ ਕੇ ਇਸ ਨੂੰ ਡਾਇਟ ‘ਚ ਸ਼ਾਮਿਲ ਕਰਨਾ ਸਹੀ ਫ਼ੈਸਲਾ ਹੋਵੇਗਾ। ਇੰਨਾ ਹੀ ਨਹੀਂ ਰੋਜ਼ਾਨਾ ਇੱਕ ਕੱਪ ਬੈਂਗਨ ਦਾ ਜੂਸ ਪੀ ਕੇ ਤੁਸੀਂ ਆਪਣਾ ਭਾਰ ਵੀ ਘਟਾ ਸਕਦੇ ਹੋ। ਬੈਂਗਨ ਤੁਹਾਡੇ ਬੌਡੀ ਫ਼ੈਟ ਨੂੰ ਬਰਨ ਕਰਨ ‘ਚ ਮਦਦ ਕਰਦਾ ਹੈ ਅਤੇ ਤੁਹਾਡੇ ਮਟੈਬਲਿਜ਼ਮ ਨੂੰ ਤੇਜ਼ ਕਰਦਾ ਹੈ।
ਡਾਇਬਟੀਜ਼ ‘ਚ ਵੀ ਦੇਵੇ ਲਾਭ – ਬੈਂਗਣਾਂ ‘ਚ ਫ਼ਾਈਬਰ ਵੀ ਚੋਖੀ ਮਾਤਰਾ ‘ਚ ਹੁੰਦਾ ਹੈ ਅਤੇ ਬਹੁਤ ਘੱਟ ਮਾਤਰਾ ‘ਚ ਘੁਲਣਸ਼ੀਲ ਕਾਰਬੋਹਾਈਡ੍ਰੇਟਸ ਹੁੰਦੇ ਹਨ, ਇਸ ਲਈ ਬੈਂਗਨ ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਡਾਇਬਟੀਜ਼ ਦੇ ਮਰੀਜ਼ ਭਾਵੇਂ ਬੈਂਗਨ ਦੀ ਸਬਜ਼ੀ ਖਾਣ ਜਾਂ ਜੂਸ ਪੀਣ, ਇਸ ਨਾਲ ਉਨ੍ਹਾਂ ਦੀ ਬਲੱਡ ਸ਼ੂਗਰ ਕੰਟਰੋਲ ‘ਚ ਰਹੇਗੀ।
ਕੋਲੈਸਟ੍ਰੋਲ ਨੂੰ ਵੀ ਘੱਟ ਕਰੇ – ਬੈਂਗਣਾਂ ਦਾ ਜੂਸ ਤੁਹਾਡੇ ਸ਼ਰੀਰ ‘ਚ ਕੋਲੈਸਟਰੋਲ ਨੂੰ ਵੀ ਘੱਟ ਕਰ ਸਕਦਾ ਹੈ। ਜਾਨਵਰਾਂ ‘ਤੇ ਕੀਤੀ ਗਈ ਇੱਕ ਰੀਸਰਚ ਤੋਂ ਬਾਅਦ ਵਿਗਿਆਨੀਆਂ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਬੈਂਗਣਾਂ ਦੇ ਸੇਵਨ ਨਾਲ ਕੋਲੈਸਟਰੋਲ ਘਟ ਸਕਦਾ ਹੈ।
ਬਲੱਡ ਪ੍ਰੈਸ਼ਰ ਮਰੀਜ਼ਾਂ ਲਈ ਵੀ ਲਾਭਦਾਇਕ – ਬੈਂਗਣਾਂ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦਾ ਕਾਰਣ ਇਹ ਹੈ ਕਿ ਇਸ ‘ਚ ਪੋਟੈਸ਼ੀਅਮ ਚੋਖੀ ਮਾਤਰਾ ‘ਚ ਹੁੰਦਾ ਹੈ। ਰੀਸਰਚ ਦੱਸਦੀ ਹੈ ਕਿ ਹਾਈ ਬਲੱਡ ਪ੍ਰੈਸ਼ਰ ਦਾ ਇੱਕ ਵੱਡਾ ਕਾਰਣ ਸ਼ਰੀਰ ‘ਚ ਪੋਟੈਸ਼ੀਅਮ ਦੀ ਕਮੀ ਅਤੇ ਸੋਡੀਅਮ ਦੀ ਬਹੁਤਾਤ ਹੈ।
ਘੱਟ ਹੋਵੇਗਾ ਹਾਰਟ ਅਟੈਕ ਦਾ ਖ਼ਤਰਾ – ਬੈਂਗਣਾਂ ‘ਚ ਵਾਇਟਮਿਨ B6, ਵਾਇਟਾਮਿਨ C, ਪੋਟੈਸ਼ੀਅਮ, ਫ਼ਾਈਬਰ ਅਤੇ ਸਾਇਟੋਨਿਊਟਰੀਐਂਟਸ ਆਦਿ ਦੀ ਮਾਤਰਾ ਚੋਖੀ ਹੁੰਦੀ ਹੈ। ਇਹ ਸਾਰੇ ਤੱਤ ਦਿਲ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਜੇਕਰ ਦਿਲ ਦੇ ਮਰੀਜ਼ ਰੋਜ਼ਾਨਾ ਇੱਕ ਕੱਪ ਬੈਂਗਣ ਦਾ ਜੂਸ ਪੀਂਦੇ ਹਨ ਤਾਂ ਇਹ ਉਨ੍ਹਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ। ਭਵਿੱਖ ‘ਚ ਕਾਰਡੀਓਵੈਸਕੁਲਰ ਬੀਮਾਰੀਆਂ (CVD) ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਬੈਂਗਣ ‘ਚ ਫ਼ਲੈਵੋਨਾਈਡਜ਼ ਦੀ ਮਾਤਰਾ ਵੀ ਚੋਖੀ ਹੁੰਦੀ ਹੈ।
ਬੈਂਗਣਾਂ ਦੇ ਨਿਯਮਿਤ ਸੇਵਨ ਨਾਲ ਸ਼ਰੀਰ ਦਾ ਖ਼ਰਾਬ ਕੋਲੈਸਟਰੋਲ ਖਤਮ ਹੋ ਜਾਂਦਾ ਹੈ ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਦਸ਼ਾ ਨਾਂਹ ਦੇ ਬਰਾਬਰ ਹੁੰਦਾ ਹੈ। ਬੈਂਗਣਾਂ ਦਾ ਜੂਸ ਖ਼ੂਨ ਨੂੰ ਵੀ ਸਾਫ਼ ਕਰਦਾ ਹੈ।
ਸੂਰਜਵੰਸ਼ੀ