ਜਦੋਂ ਤਾਨਾਜੀ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਨੇ ਅਜੇ ਦੇਵਗਨ ਕੋਲੋਂ ਲਏ ਪੈਸੇ

ਕਪਿਲ ਸ਼ਰਮਾ ਦਾ ਸ਼ੋਅ TV ਦੇ ਮਸ਼ਹੂਰ ਸ਼ੋਅਜ਼ ‘ਚੋਂ ਇੱਕ ਹੈ। ਇਸ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹਰ ਵੱਡੀ ਫ਼ਿਲਮ ਦਾ ਪ੍ਰਮੋਸ਼ਨ ਇਸ ਸ਼ੋਤ ‘ਤੇ ਕੀਤਾ ਜਾਂਦਾ ਹੈ। ਸਿਤਾਰੇ ਵੀ ਕਪਿਲ ਦੇ ਸ਼ੋਅ ‘ਤੇ ਆਉਣ ਲਈ ਉਤਸ਼ਾਹਿਤ ਰਹਿੰਦੇ ਹਨ। ਇਸ ਵਾਰ ਸ਼ੋਅ ਵਿੱਚ ਐਕਟਰ ਅਜੇ ਦੇਵਗਨ ਆਪਣੀ ਆਉਣ ਵਾਲੀ ਫ਼ਿਲਮ ਤਾਨਾਜੀ: ਦਾ ਅਨਸੰਗ ਵੌਰਿਅਰ ਦੇ ਸਿਲਸਿਲੇ ਵਿੱਚ ਪਹੁੰਚਿਆ। ਉਸ ਵੇਲੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਇੱਕ ਵੀਡੀਓ ਵਿੱਚ ਕਪਿਲ ਤਾਨਾਜੀ: ਦਾ ਅਨਸੰਗ ਵੌਰਿਅਰ ਦੀ ਖ਼ੂਬ ਤਾਰੀਫ਼ ਕਰ ਰਿਹਾ ਹੈ ਅਤੇ ਸਾਰੇ ਦਰਸ਼ਕਾਂ ਨੂੰ ਫ਼ਿਲਮ ਦੇਖਣ ਦੀ ਅਪੀਲ ਵੀ ਕਰ ਰਿਹਾ ਹੈ। ਇਸ ਵਿਚਕਾਰ ਅਜੇ ਦੇਵਗਨ ਆਉਂਦਾ ਹੈ ਅਤੇ ਕੈਮਰੇ ਵੱਲ ਇਸ਼ਾਰਾ ਕਰ ਕੇ ਕਹਿੰਦੈ ਕਿ ਇਸ ਨੂੰ ਬੰਦ ਕਰਨਾ। ਅਜੇ ਦੇਵਗਨ ਫ਼ਿਲਮ ਪ੍ਰਮੋਸ਼ਨ ਦੇ ਬਦਲੇ ਕਪਿਲ ਨੂੰ ਪੈਸੇ ਫ਼ੜਾਉਂਦਾ ਹੈ ਅਤੇ ਉਸ ਦਾ ਧੰਨਵਾਦ ਕਰਦੈ।
ਅਜੇ ਦੇਵਗਨ ਦੇ ਪੈਸੇ ਦੇਣ ‘ਤੇ ਕਪਿਲ ਸ਼ਰਮਾ ਕਹਿੰਦੇ ਹੈ ਕਿ 1,200 ਵਿੱਚ ਸਾਡੀ ਡੀਲ ਹੋਈ ਸੀ। ਇਸ ‘ਤੇ ਅਜੇ ਦੇਵਗਨ ਉਸ ਨੂੰ ਇਨ੍ਹੇ ਪੈਸੇ ਵਿੱਚ ਹੀ ਐਡਜਸਟ ਕਰਨ ਲਈ ਕਹਿੰਦੈ ਜਿਸ ਤੋਂ ਬਾਅਦ ਕਪਿਲ ਪੈਸੇ ਜੇਬ੍ਹ ਵਿੱਚ ਰੱਖ ਲੈਂਦੈ ਅਤੇ ਸਟੇਜ ਤੋਂ ਚਲਾ ਜਾਂਦਾ ਹੈ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੀ ਅਸਲ ਸਚਾਈ ਬਾਰੇ। ਕਪਿਲ ਨੇ ਇਨਸਟਾਗ੍ਰੈਮ ‘ਤੇ ਖ਼ੁਦ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਫ਼ੈਨਜ਼ ਲਈ ਫ਼ਨੀ ਮੂਵਮੈਂਟ ਪੇਸ਼ ਕੀਤੀ ਹੈ। ਫ਼ੈਨਜ਼ ਵੀ ਉਸ ਦੇ ਇਸ ਵੀਡੀਓ ‘ਤੇ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ।
ਅਜੇ ਦੇਵਗਨ ਦੀ ਇਹ ਫ਼ਿਲਮ ਮਰਾਠਾ ਸਰਦਾਰ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੱਕੇ ਮਿੱਤਰ ਰਹੇ ਤਾਨਾਜੀ ਮਲੁਸਰੇ ‘ਤੇ ਆਧਾਰਿਤ ਹੈ। ਫ਼ਿਲਮ ਵਿੱਚ ਅਜੇ ਦੇਵਗਨ ਨਾਲ ਸੈਫ਼ ਅਲੀ ਖ਼ਾਨ ਅਤੇ ਕਾਜੋਲ ਵੀ ਮੁੱਖ
ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਖ਼ਾਸ ਇਸ ਲਈ ਵੀ ਹੈ ਕਿਉਂਕਿ ਇਹ ਅਜੇ ਦੇਵਗਨ ਦੇ ਕਰੀਅਰ ਦੀ 100ਵੀਂ ਫ਼ਿਲਮ ਹੋਵੇਗੀ। ਤਾਨਾਜੀ ਸਿਨੇਮਾਘਰਾਂ ਵਿੱਚ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।