ਜਲਦੀ ਕੋਲੈਸਟਰੋਲ ਦੇ ਮਰੀਜ਼ਾਂ ਨੂੰ ਨਹੀਂ ਲੈਣੀਆਂ ਪੈਣਗੀਆਂ ਦਵਾਈਆਂ

ਦੁਨੀਆ ਭਰ ‘ਚ ਵੱਡੀ ਗਿਣਤੀ ‘ਚ ਲੋਕ ਕੋਲੈਸਟਰੋਲ ਦੀ ਸਮਸਿਆ ਨਾਲ ਜੂਝ ਰਹੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਹਰ ਦਿਨ ਸਟੈਟਿਨ ਲੈਣ ਦੀ ਲੋੜ ਪੈਂਦੀ ਹੈ, ਪਰ ਜਲਦ ਹੀ ਇਹ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਜਾਵੇਗੀ। ਕੋਲੈਸਟਰੋਲ ਨੂੰ ਕੰਟਰੋਲ ‘ਚ ਰੱਖਣ ਲਈ ਹੁਣ ਤੁਹਾਨੂੰ ਦਵਾਈ ਖਾਣ ਦੀ ਲੋੜ ਨਹੀਂ ਰਹੇਗੀ ਸਗੋਂ ਸਾਲ ‘ਚ ਦੋ ਸੂਈਆਂ ਲਗਾਉਣ ਨਾਲ ਤੁਹਾਡਾ ਕੋਲੈਸਟਰੋਲ ਕੰਟਰੋਲ ‘ਚ ਰਹੇਗਾ।
ਸਾਲ ‘ਚ ਦੋ ਵਾਰ ਲੈਣੀ ਹੋਵੇਗੀ ਸੂਈ ਰਾਹੀਂ ਦਵਾੲ
ਕੋਲੈਸਟਰੋਲ ਨੂੰ ਕੰਟਰੋਲ ‘ਚ ਰੱਖਣ ਲਈ ਸੂਈ ਰਾਹੀਂ ਇੰਕਲੀਸਿਰਾਨ ਨਾਮ ਦੀ ਦਵਾ ਨੂੰ ਸਾਲ ‘ਚ ਦੋ ਵਾਰ ਲੈਣ ਨਾਲ ਹੀ ਬੈਡ ਕੋਲੈਸਟਰੋਲ ਦੇ ਪੱਧਰ ਨੂੰ ਸ਼ਰੀਰ ‘ਚੋਂ ਘੱਟ ਕੀਤਾ ਜਾ ਸਕਦਾ ਹੈ। ਇਸ ਦਵਾਈ ਦਾ ਟੈੱਸਟ ਕੀਤਾ ਜਾ ਚੁੱਕਾ ਹੈ। ਇੱਕ ਸੂਈ ਲੈਣ ਤੋਂ ਦੋ ਹਫ਼ਤਿਆਂ ਬਾਅਦ ਸ਼ਰੀਰ ‘ਚੋਂ ਕੋਲੈਸਟਰੋਲ ਦੀ ਮਾਤਰਾ 50 ਫ਼ੀਸਦੀ ਤਕ ਘੱਟ ਹੋ ਜਾਂਦੀ ਹੈ ਅਤੇ ਅਗਲੇ ਛੇ ਮਹੀਨੇ ਤਕ ਇਹ ਦਵਾਈ ਇਸ ਦੇ ਲੈਵਲ ਨੂੰ ਕੰਟਰੋਲ ‘ਚ ਰੱਖਦੀ ਹੈ। ਮਾਹਿਰਾਂ ਨੂੰ ਉਮੀਦ ਹੈ ਕਿ 18 ਮਹੀਨਿਆਂ ਦੇ ਅੰਦਰ ਇਸ ਸੂਈ ਨੂੰ ਸਾਰੀਆਂ ਪ੍ਰਵਾਨਗੀਆਂ ਮਿਲ ਜਾਣਗੀਆਂ ਅਤੇ ਇਸ ਨੂੰ ਬਾਜ਼ਾਰ ‘ਚ ਲਿਆਇਆ ਜਾ ਸਕੇਗਾ।
ਹੁਣ ਵਿਗਿਆਨਕ ਸਾਲ ‘ਚ ਸਿਰਫ਼ ਇੱਕ ਵਾਰ ਲਈ ਜਾਣ ਵਾਲੀ ਦਵਾਈ ਦੀ ਖੋਜ ‘ਚ ਲੱਗ ਗਏ ਹਨ। ਇੰਮਪਿਰੀਅਲ ਕਾਲਜ ਔਫ਼ ਲੰਡਨ ਦੇ ਪ੍ਰੋਫ਼ੈਸਰ ਅਤੇ ਮੁਖ ਖੋਜਕਾਰ ਕੋਸ਼ਿਕ ਰੇਅ ਨੇ ਕਿਹਾ ਇਹ ਸੂਈ ਸਭ ਕੁੱਝ ਬਦਲਣ ਵਾਲੀ ਹੈ। ਮਰੀਜ਼ ਹੁਣ ਸੂਈ ਲੈ ਕੇ ਰੋਜ਼ ਦਵਾਈ ਖਾਣ ਦੇ ਝੰਜਟ ਤੋ ਮੁਕਤੀ ਪਾ ਸਕਦੇ ਹਨ। ਬ੍ਰਿਟਿਸ਼ ਹਾਰਟ ਫ਼ਾਊਂਡੇਂਸ਼ਨ ਦੇ ਨੀਲੇਸ਼ ਸਮਾਨੀ ਨੇ ਕਿਹਾ ਕਿ ਇਸ ਨੂੰ ਕਿਸੇ ਦਵਾਈ ਦੀ ਦੁਕਾਨ ਜਾਂ ਘਰ ‘ਚ ਖ਼ੁਦ ਵੀ ਲਿਆ ਜਾ ਸਕੇਗਾ। ਇਹ ਸੂਈ ਸਭ ਤੋਂ ਪਹਿਲਾਂ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਜੋ ਰੋਜ਼ ਸਟੈਟਿਨ ਖਾ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਇਸ ਸੂਈ ਨਾਲ ਉਨ੍ਹਾਂ ਮਰੀਜ਼ਾ ਨੂੰ ਵੀ ਲਾਭ ਮਿਲੇਗਾ ਜੋ ਕਦੇ ਕਦੇ ਆਪਣੀ ਦਵਾਈ ਖਾਣਾ ਭੁੱਲ ਜਾਂਦੇ ਹਨ।
ਸੂਰਜਵੰਸ਼ੀ