ਨਾਰੀਅਲ ਦੇ ਤੇਲ ਨੂੰ ਕੁਦਰਤੀ ਔਸ਼ਧੀ ਮੰਨਿਆ ਜਾਂਦਾ ਹੈ। ਬੇਸ਼ੱਕ ਇਸ ਦੀ ਵਰਤੋਂ ਜ਼ਿਆਦਾਤਰ ਲੋਕ ਚਿਹਰੇ ਅਤੇ ਵਾਲਾਂ ਲਈ ਕਰਦੇ ਹਨ, ਪਰ ਨਾਰੀਅਲ ਦਾ ਤੇਲ ਸਾਡੀ ਸਿਹਤ ਲਈ ਕਈ ਹੋਰ ਪੱਖੋਂ ਬਹੁਤ ਫ਼ਾਇਦੇਮੰਦ ਹੈ। ਨਾਰੀਅਲ ਦੇ ਤਲ ਵਿੱਚ ਸੈਚੂਰੇਟਿਡ ਫ਼ੈਟ (ਚਰਬੀ) ਬਹੁਤ ਜ਼ਿਆਦਾ ਮਾਤਰਾ ਵਿੱਚ ਪਾਈ ਜਾਂਦੀ ਹੈ, ਪਰ ਇਹ ਫ਼ੈਟ ਉਸ ਫ਼ੈਟ ਤੋਂ ਵੱਖਰੀ ਹੈ ਜਿਹੜੀ ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਖਾਂਦੇ ਹਾਂ। ਇਹ ਫ਼ੈਟ ਸਾਡੇ ਸ਼ਰੀਰ ਦੀ ਫ਼ੈਟ ਬਾਲਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ ਅਤੇ ਸਾਡੇ ਸ਼ਰੀਰ ਖ਼ਾਸ ਕਰ ਦਿਮਾਗ਼ ਨੂੰ ਫ਼ੌਰੀ ਊਰਜਾ ਪਹੁੰਚਾਉਂਦੀ ਹੈ।
ਨਾਰੀਅਲ ਦੇ ਤੇਲ ਵਿਚਲੀ ਸੈਚੂਰੇਟਿਡ ਫ਼ੈਟ ਸਾਡੇ ਖ਼ੂਨ ਵਿੱਚ ਚੰਗੇ ਕੋਲੈਸਟਰੋਲ (HDL) ਦੀ ਮਾਤਰਾ ਵਧਾਉਂਦੀ ਹੈ ਜਿਸ ਦੀ ਮੌਜੂਦਗੀ ਹਾਰਟ ਅਟੈਕ ਦੇ ਖ਼ਤਰੇ ਨੂੰ ਘਟਾਉਂਦੀ ਹੈ। ਸਾਡੀ ਰੋਜ਼ਾਨਾ ਦੀ ਡਾਇਟ ਵਿੱਚ ਮਿਲਣ ਵਾਲੀ ਬਹੁਤੀ ਤਰ੍ਹਾਂ ਦੀ ਚਰਬੀ ਵਿੱਚ ਲੌਂਗ ਚੇਨ ਟ੍ਰਾਈਗਲਿਰਾਈਡਜ਼ ਪਾਏ ਜਾਂਦੇ ਹਨ, ਪਰ ਨਾਰੀਅਲ ਦੇ ਤੇਲ ਵਿੱਚ ਮੀਡੀਅਮ ਚੇਨ ਟ੍ਰਾਈਗਲਿਸਰਾਈਡਜ਼ ਹੁੰਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਨਾਰੀਅਲ ਦੇ ਤੇਲ ਵਿਚਲੇ ਫ਼ੈਟੀ ਐਸਿਡਜ਼ ਆਣ ਡਾਇਟ ਵਿਚਲੀ ਚਰਬੀ ਵਿੱਚ ਪਾਏ ਜਾਣ ਵਾਲੇ ਫ਼ੈਟੀ ਐਸਿਡਜ਼ ਤੋਂ ਛੋਟੇ ਹੁੰਦੇ ਹਨ।
ਜਦੋਂ ਤੁਸੀਂ ਇਹ ਫ਼ੈਟ ਖਾਂਦੇ ਹੋ ਤਾਂ ਇਹ ਸਿੱਧੀ ਤੁਹਾਡੇ ਲਿਵਰ ਵਿੱਚ ਜਾਂਦੀ ਹੈ ਜਿੱਥੇ ਇਸ ਨੂੰ ਫ਼ੌਰਨ ਊਰਜਾ ਵਿੱਚ ਤਬਦੀਲ ਕਰ ਲਿਆ ਜਾਂਦਾ ਹੈ ਜਿਸ ਨੂੰ ਕੀਟੋਨਜ਼ ਵੀ ਕਹਿੰਦੇ ਹਨ। ਕੀਟੋਨ ਸਾਡੇ ਦਿਮਾਗ਼ ਲਈ ਬਹੁਤ ਚੰਗੇ ਹੁੰਦੇ ਹਨ। ਇਸ ਵਕਤ ਇਨ੍ਹਾਂ ਕੀਟੋਨਜ਼ ਦੇ ਮਿਰਗੀ ਦੇ ਦੌਰੇ, ਐਲਜ਼ਾਈਮਰ ਜਾਂ ਅਜਿਹੀਆਂ ਹੋਰ ਬੀਮਾਰਅਿਾਂ ਦੇ ਸ਼ਿਕਾਰਾਂ ਉੱਪਰ ਪੈਣ ਵਾਲੇ ਫ਼ਰਕ ਬਾਰੇ ਵੀ ਅਧਿਐਨ ਕੀਤਾ ਜਾ ਰਿਹਾ ਹੈ।
ਨਾਰਇਲ ਪੱਛਮੀ ਸਮਾਜ ਵਿੱਚ ਵਿਲੱਖਣ ਪਾਧ ਪਦਾਰਥ ਹੋਵੇਗਾ ਅਤੇ ਸਿਹਤ ਦਾ ਖ਼ਿਆਲ ਰੱਖਣ ਵਾਲਿਆਂ ਵਲੋਂ ਖਾਧਾ ਜਾਂਦਾ ਹੋਵੇਗਾ। ਪਰ, ਦੁਨੀਆਂ ਦੇ ਕਈ ਹਿੱਸਿਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਨਸਲਾਂ ਹਨ ਜਿਹੜੀਆਂ ਆਪਣੀ ਰੋਜ਼ ਦੀ ਡਾਇਟ ਵਿੱਚ 60 ਪ੍ਰਤੀਸ਼ਤ ਐਨਰਜੀ ਜਾਂ ਤਾਕਤ ਨਾਰੀਅਲ ਤੋਂ ਹੀ ਪ੍ਰਾਪਤ ਕਰਦੇ ਹਨ ਜਿਵੇਂ ਕਿ ਸਾਊਥ ਪੈਸੇਫ਼ਿਕ ਵਿੱਚ ਰਹਿਣ ਵਾਲੇ ਟੋਕੇਲੌਨ ਨਸਲ ਦੇ ਲੋਕ। ਉਨ੍ਹਾਂ ਦੀ ਸਿਹਤ ਬਹੁਤ ਵਧੀਆਂ ਗਿਣੀ ਜਾਂਦੀ ਹੈ।
ਚਮੜੀ ਨੂੰ ਮੁਆਇਚਰਾਈਜ਼ ਕਰਨਾ ਹੋਵੇ ਜਾਂ ਵਾਲਾਂ ਦੀ ਕੰਡੀਸ਼ਨਿੰਗ, ਨਾਰੀਅਲ ਦਾ ਤੇਲ ਸਭ ਤੋਂ ਚੰਗਾ ਵਿਕਲਪ ਹੈ। ਇਹ ਤੇਲ ਤੁਹਾਨੂੰ ਤੁਹਾਡੀ ਉਮਰ ਤੋਂ ਛੋਟਾ ਦਿਖਾਉਣ ਵਿੱਚ ਵੀ ਮਦਦ ਕਰਦਾ ਹੈ। ਨਾਰੀਅਲ ਦਾ ਤੇਲ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਆਓ ਜਾਣਦੇ ਹਾਂ ਨਾਰੀਅਲ ਦੇ ਤੇਲ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ …
ਦਿਮਾਗ਼ੀ ਵਿਕਾਰ – ਨਾਰੀਅਲ ਦੇ ਤੇਲ ‘ਚ ਫ਼ੈਟੀ ਐਸਿਡ ਪਾਇਆ ਜਾਂਦਾ ਹੈ ਜੋ ਸ਼ਰੀਰ ਅਤੇ ਦਿਮਾਗ਼ ਲਈ ਫ਼ਾਇਦੇਮੰਦ ਹੁੰਦਾ ਹੈ। ਸਰਦੀਆਂ ਦੇ ਮੌਸਮ ‘ਚ ਇਸ ਤੇਲ ਦੀ ਵਰਤੋਂ ਕਰਨ ਨਾਲ ਦਿਮਾਗ਼ ਤੇਜ਼ ਹੁੰਦਾ ਹੈ। ਇਸ ਲਈ ਨਾਰੀਅਲ ਦੇ ਤੇਲ ‘ਚ ਖਾਣਾ ਪਕਾ ਕੇ ਖਾਓ ਜਿਸ ਨਾਲ ਤੁਹਾਡੀ ਸਿਹਤ ਨੂੰ ਫ਼ਾਇਦਾ ਹੋਵੇਗਾ।
ਚਮੜੀ ਲਈ ਫ਼ਾਇਦੇਮੰਦ – ਹਰ ਤਰ੍ਹਾਂ ਦੀ ਚਮੜੀ ਲਈ ਨਾਰੀਅਲ ਦਾ ਤੇਲ ਵਧੀਆ ਹੁੰਦਾ ਹੈ। ਇਸ ‘ਚ ਐਂਟੀ ਏਜਿੰਗ ਗੁਣ ਹੁੰਦੇ ਹਨ। ਨਾਰੀਅਲ ਦੇ ਤੇਲ ‘ਚ ਕਪੂਰ ਮਿਲਾ ਕੇ ਲਗਾਉਣ ਨਾਲ ਸਕਿਨ ਨੂੰ ਫ਼ਾਇਦਾ ਹੁੰਦਾ ਹੈ। ਇਸ ਨਾਲ ਸਕਿਨ ਦੇ ਸਾਧਾਰਣ ਦਾਗ਼ ਸਾਫ਼ ਹੋਣ ਦੇ ਨਾਲ-ਨਾਲ ਮੁਹਾਸਿਆਂ ਦੇ ਡੂੰਘੇ ਅਤੇ ਜ਼ਿੱਦੀ ਦਾਗ਼ ਕਪੂਰ ਮਿਲਾ ਕੇ ਲਾਉਣ ਨਾਲ ਦੂਰ ਹੋ ਜਾਂਦੇ ਹਨ।
ਖਾਜ-ਖੁਜਲੀ ਦੀ ਸਮੱਸਿਆ – ਖਾਜ-ਖੁਜਲੀ ਦੀ ਸਮੱਸਿਆ ਹੋਣ ‘ਤੇ ਨਾਰੀਅਲ ਦੇ ਤੇਲ ਦੀ ਇਸਤੇਮਾਲ ਕਰੋ। ਇਸ ਨਾਲ ਚਮੜੀ ਦੀ ਨਮੀ ਬਣੀ ਰਹੇਗੀ ਅਤੇ ਖੁਰਕ ਦੀ ਸਮੱਸਿਆ ਨਹੀਂ ਹੋਵੇਗੀ। ਚੀਨੀ ‘ਚ ਨਾਰੀਅਲ ਦੇ ਤੇਲ ਦੀਆਂ ਕੁੱਝ ਬੂੰਦਾਂ ਮਿਲਾ ਕੇ ਸਕਰੱਬ ਵਾਂਗ ਵਰਤੋਂ ਕਰਨ ‘ਤੇ ਡੈੱਡ ਸਕਿਨ ਦੀ ਸਮੱਸਿਆ ਦੂਰ ਹੁੰਦੀ ਹੈ।
ਭੁੱਖ ਕੰਟਰੋਲ ਕਰੇ – ਜੇਕਰ ਤੁਹਾਨੂੰ ਬਾਰ-ਬਾਰ ਭੁੱਖ ਲੱਗਦੀ ਹੈ ਤਾਂ ਤੁਸੀਂ ਆਪਣੇ ਖਾਣੇ ਨੂੰ ਨਾਰੀਅਲ ਦੇ ਤੇਲ ‘ਚ ਪਕਾ ਕੇ ਜਾਂ ਸੈਲਡ ‘ਚ ਇਸ ਦਾ ਸੇਵਨ ਕਰ ਸਕਦੇ ਹੋ। ਨਾਰੀਅਲ ਦੇ ਤੇਲ ‘ਚ ਕਾਰਬੋਹਾਈਡ੍ਰੇਟਸ ਅਤੇ ਕੈਲੋਰੀਜ਼ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ ਜੋ ਭੁੱਖ ਨੂੰ ਕੰਟਰੋਲ ‘ਚ ਰੱਖਦੇ ਹਨ।
ਸ਼ੂਗਰ – ਡਾਇਬਿਟੀਜ਼ ਦੇ ਮਰੀਜ਼ ਲਈ ਨਾਰੀਅਲ ਦਾ ਤੇਲ ਕਾਫ਼ੀ ਫ਼ਾਇਦੇਮੰਦ ਹੈ। ਨਾਰੀਅਲ ਦਾ ਤੇਲ ਸ਼ਰੀਰ ‘ਚ ਇਨਸੁਲਿਨ ਦੀ ਮਾਤਰਾ ਵਧਾ ਦਿੰਦਾ ਹੈ ਜਿਸ ਨਾਲ ਡਾਇਬਿਟੀਜ਼ ਕੰਟਰੋਲ ‘ਚ ਰਹਿੰਦੀ ਹੈ।
ਜੋੜਾਂ ਦਾ ਦਰਦ – ਨਾਰੀਅਲ ਦੇ ਤੇਲ ‘ਚ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਹੱਡੀਆਂ ਦਾ ਵਿਕਾਸ ਕਰਨ ਦਾ ਸਭ ਤੋਂ ਜ਼ਰੂਰੀ ਤੱਤ ਹੈ। ਇਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਤਨਾਅ ਦੂਰ ਕਰੇ – ਤਨਾਅ ਅੱਜਕੱਲ੍ਹ ਹਰ ਵਿਅਕਤੀ ਦੀ ਕਮਜ਼ੋਰੀ ਬਣ ਚੁੱਕਾ ਹੈ। ਜੇਕਰ ਤੁਸੀਂ ਵੀ ਤਨਾਅ ‘ਚੋਂ ਲੰਘ ਰਹੇ ਹੋ ਤਾਂ ਕਨਪਟੀਆਂ ਅਤੇ ਮੱਥੇ ‘ਤੇ ਹਲਕੇ ਹੱਥਾਂ ਨਾਲ ਨਾਰੀਅਲ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਸਿਰਦਰਦ ਅਤੇ ਤਨਾਅ ਤੁਰੰਤ ਦੂਰ ਹੋ ਜਾਂਦਾ ਹੈ।
ਭਾਰ ਘਟਾਏ – ਨਾਰੀਅਲ ਤੇਲ ‘ਚ ਬੁਰੀ ਫ਼ੈਟ ਦੀ ਮਾਤਰਾ ਨਾ ਬਰਾਬਰ ਹੁੰਦੀ ਹੈ। ਨਾਰੀਅਲ ਤੇਲ ਯੁਕਤ ਭੋਜਨ ਕਰਨ ਨਾਲ ਸ਼ਰੀਰ ਦੀ ਚੁਸਤੀ-ਫ਼ੁਰਤੀ ਵਧਦੀ ਹੈ ਅਤੇ ਸ਼ਰੀਰ ਦਾ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।
ਸੂਰਜਵੰਸ਼ੀ










