ਸਰ੍ਹੋਂ ਦਾ ਸਾਗ ਰੱਖਦਾ ਹੈ ਸਿਹਤ ਨੂੰ ਬਾਗੋਬਾਗ

ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਸਾਗ ਖਾਣ ਦਾ ਸ਼ੌਕੀਨ ਹਰ ਕੋਈ ਹੁੰਦਾ ਹੈ। ਸਰਦੀਆਂ ‘ਚ ਹਰ ਘਰ ‘ਚ ਸਾਗ ਦੇ ਨਾਲ ਮੱਕੀ ਦੀ ਰੋਟੀ ਦਾ ਸੇਵਨ ਖ਼ੂਬ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਸਾਗ ਜਿੰਨਾ ਖਾਣ ‘ਚ ਸੁਆਦ ਹੁੰਦਾ ਹੈ ੱਨਾ ਹੀ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਸਾਗ ਦਾ ਸੇਵਨ ਸਿਰਫ਼ ਪੰਜਾਬ ‘ਚ ਹੀ ਨਹੀਂ ਸਗੋਂ ਬਾਕੀ ਸੂਬਿਆਂ ‘ਚ ਵੀ ਬੇਹੱਦ ਕੀਤਾ ਹੈ। ਸਾਗ ‘ਚ ਪ੍ਰੋਟੀਨ, ਫ਼ਾਈਬਰ, ਲੌ ਕੈਲੋਰੀਜ਼, ਕਾਰਬੋਹਾਈਡ੍ਰੇਟਸ, ਪੋਟੈਸ਼ੀਅਮ, ਵਾਇਟਾਮਿਨ A, C, B-12, ਮੈਗਨੀਜ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਇਸ ਨਾਲ ਤੁਸੀਂ ਕੈਂਸਰ ਵਰਗੀਆਂ ਵੱਡੀਆਂ ਬੀਮਾਰੀਆਂ ਤੋਂ ਇਲਾਵਾ ਇਸ ਮੌਸਮ ‘ਚ ਹੋਣ ਵਾਲੀ ਸਰਦੀ-ਖਾਂਸੀ ਵਰਗੀਆਂ ਛੋਟੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਦੱਸ ਦੇਈਏ ਕਿ 113 ਗ੍ਰਾਮ ਸਾਗ ‘ਚ ਦੋ ਗ੍ਰਾਮ ਪ੍ਰੋਟੀਨ, 59.9 ਕੈਲੋਰੀਜ਼, 499.5 ਮਿਲੀਗ੍ਰਾਮ ਸੋਡੀਅਮ, ਛੇ ਗ੍ਰਾਮ ਕਾਰਬੋਹਾਈਡ੍ਰੇਟਸ, ਤਿੰਨ ਗ੍ਰਾਮ ਸ਼ੂਗਰ, ਇੱਕ ਗ੍ਰਾਮ ਫ਼ਾਈਬਰ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਵਾਇਟਾਮਿਨ A, C, B-12, ਮੈਗਨੀਜ਼ੀਅਮ, ਆਇਰਨ ਅਤੇ ਸੋਡੀਅਮ ਵਰਗੇ ਤੱਤ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਸਰਦੀਆਂ ‘ਚ ਸਾਗ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਅੱਖਾਂ ਦੀ ਰੌਸ਼ਨੀ ਵਧਾਏ – ਕਈ ਵਾਇਟਾਮਿਨਜ਼ ਨਾਲ ਭਰਪੂਰ ਸਾਗ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਸਾਗ ਦਾ ਵੱਧ ਤੋਂ ਵੱਧ ਸੇਵਨ ਕਰਨ ਤੁਸੀਂ ਅੱਖਾਂ ‘ਚ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਕੈਂਸਰ ਤੋਂ ਰੱਖੇ ਬਚਾਅ – ਸਾਗ ਕੈਂਸਰ ਤੋਂ ਬਚਾਅ ਕਰਨ ‘ਚ ਵੀ ਲਾਹੇਵੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਤੁਸੀਂ ਬਲੈਡਰ, ਪੇਟ, ਬ੍ਰੈੱਸਟ, ਫ਼ੇਫ਼ੜੇ ਦੇ ਕੈਂਸਰ ਤੋਂ ਬਚੇ ਰਹਿੰਦੇ ਹੋ। ਗੁਣਾਂ ਨਾਲ ਭਰਪੂਰ ਹੋਣ ਕਰ ਕੇ ਸਾਗ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦਾ।
ਦਿਲ ਦੇ ਰੋਗੀਆਂ ਲਈ ਫ਼ਾਇਦੇਮੰਦ – ਸਾਗ ਦਿਲ ਦੇ ਰੋਗੀਆਂ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਸ਼ਰੀਰ ‘ਚ ਫ਼ੋਲੇਟ ਦਾ ਨਿਰਮਾਣ ਵੀ ਕਰਦਾ ਹੈ ਜਿਸ ਨਾਲ ਹਾਰਟ ਅਟੈਕ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
ਭਾਰ ਘਟਾਉਣ ‘ਚ ਲਾਹੇਵੰਦ – ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੰਦੇ ਹੋ ਤਾਂ ਤੁਹਾਨੂੰ ਸਾਗ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਸ ਨਾਲ ਮਟੈਬਲਿਜ਼ਮ ਵਧਦਾ ਹੈ ਅਤੇ ਪਾਚਨ ਕਿਰਿਆ ਦੁਰੱਸਤ ਰਹਿੰਦੀ ਹੈ ਜਿਸ ਨਾਲ ਭਾਰ ਘਟਾਉਣ ‘ਚ ਕਾਫ਼ੀ ਮਦਦ ਮਿਲਦੀ ਹੈ।
ਹੱਡੀਆਂ ਕਰੇ ਮਜ਼ਬੂਤ – ਸਾਗ ‘ਚ ਕੈਲਸ਼ੀਅਮ ਅਤੇ ਪੋਟੈਸ਼ੀਅਮ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਹੱਡੀਆਂ ਲਈ ਲਾਭਕਾਰੀ ਹੁੰਦਾ ਹੈ। ਹੱਡੀਆਂ ਦੇ ਰੋਗੀਆਂ ਦੀ ਰਿਕਵਰੀ ਲਈ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।
ਗਠੀਆ ਤੋਂ ਦੇਵੇ ਰਾਹਤ – ਸਰ੍ਹੋਂ ਮੈਗਨੀਜ਼ੀਅਮ ਨਾਲ ਭਰਪੂਰ ਹੁੰਦੀ ਹੈ। ਸਰ੍ਹੋਂ ਦੇ ਸਾਗ ‘ਚ ਸੈਲੇਨੀਅਮ ਅਤੇ ਐਂਟੀ ਇਨਫ਼ਲਮੇਟਰੀ ਵੀ ਹੁੰਦਾ ਹੈ ਜੋ ਗਠੀਆ ‘ਚ ਰਾਹਤ ਦਿਵਾਉਂਦਾ ਹੈ। ਸਰ੍ਹੋਂ ਤੁਹਾਡੇ ਮਸਲਜ਼ ਨੂੰ ਗਰਮਾਹਟ ਦੇਣ ਦਾ ਕੰਮ ਕਰਦੀ ਹੈ।
ਤਨਾਅ ਕਰੇ ਘੱਟ – ਸਾਗ ਤਨਾਅ ਨੂੰ ਘੱਟ ਕਰਨ ‘ਚ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਡਿਪ੍ਰੈਸ਼ਨ ਦਾ ਖ਼ਤਰਾ 40 ਫ਼ੀਸਦੀ ਤਕ ਘੱਟ ਹੁੰਦਾ ਹੈ।
ਝੂਰੜੀਆਂ ਤੋਂ ਕਰੇ ਬਚਾਅ – ਸਰ੍ਹੋਂ ‘ਚ ਕੈਰੋਟੀਨ ਬਹੁੰਤ ਹੁੰਦਾ ਹੈ। ਇਸ ਨਾਲ ਸਕਿਨ ‘ਚ ਕੋਲੇਜਨ ਦਾ ਪੱਧਰ ਵੀ ਵਧਦਾ ਹੈ ਜਿਸ ਨਾਲ ਤੁਸੀਂ ਵਧਦੀ ਉਮਰ ਦੀਆਂ ਸਮੱਸਿਆਵਾਂ, ਝੂਰੜੀਆਂ ਆਦਿ ਤੋਂ ਬਚੇ ਰਹਿੰਦੋ ਹੋ।
ਇਹ ਵਰਤੋਂ ਸਾਵਧਾਨੀ – ਸਰ੍ਹੋਂ ਦੇ ਸਾਗ ਨੂੰ ਮੱਖਣ ਜਾਂ ਦੇਸੀ ਘਿਓ ਦੇ ਨਾਲ ਹੀ ਖਾਣਾ ਚਾਹੀਦਾ ਹੈ। ਬਿਨਾਂ ਮੱਖਣ ਜਾਂ ਦੇਸੀ ਘਿਓ ਦੇ ਸਰ੍ਹੋਂ ਦਾ ਸਾਗ ਖਾਣ ਨਾਲ ਗੈਸ ਦੀ ਪਰੇਸ਼ਾਨੀ ਜਾਂ ਪਾਚਨ ਕਿਰਿਆ ਸਬੰਧੀ ਸਮੱਸਿਆ ਹੋ ਸਕਦੀ ਹੈ।
ਸੂਰਜਵੰਸ਼ੀ