ਔਰੇਂਜ ਚਿਕਨ

ਬਹੁਤ ਸਾਰੇ ਲੋਕ ਚਿਕਨ ਖਾਣ ਦੇ ਸ਼ੌਕੀਨ ਹੁੰਦੇ ਹਨ, ਪਰ ਹਰ ਰੋਜ਼ ਇੱਕ ਹੀ ਤਰ੍ਹਾਂ ਦੀ ਰੈਸਿਪੀ ਖਾ ਕੇ ਬੋਰ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਦੱਸਦੇ ਹਾਂ ਇੱਕ ਨਵੀਂ ਡਿਸ਼ ਔਰੇਂਜ ਚਿਕਨ ਬਣਾਉਣ ਦੀ ਵਿਧੀ ਬਾਰੇ ਜਿਸ ਦਾ ਨਾਮ ਸੁਣਦੇ ਹੀ ਤੁਹਾਡੇ ਮੂੰਹ ‘ਚ ਪਾਣੀ ਆ ਗਿਆ ਹੋਣੈ।
ਸਮੱਗਰੀ
– ਚਿਕਨ ਬ੍ਰੈੱਸਟ 500 ਗ੍ਰਾਮ
– ਐੱਗ ਵ੍ਹਾਈਟ ਇੱਕ
– ਨਮਕ ਅੱਧਾ ਚੱਮਚ
– ਕਾਲੀ ਮਿਰਚ ਪਾਊਡਰ ਅੱਧਾ ਚੱਮਚ
– ਮੈਦਾ ਕੋਟਿੰਗ ਲਈ
– ਤਲਣ ਲਈ ਤੇਲ
– ਔਰੇਂਜ ਜੂਸ 200 ਮਿਲੀਲੀਟਰ
– ਖੰਡ ਤਿੰਨ ਚੱਮਚ
– ਸੋਇਆ ਸੌਸ ਇੱਕ ਚੱਮਚ
– ਅਦਰਕ ਇੱਕ ਚੱਮਚ
– ਔਰੇਂਜ ਜ਼ੈੱਸਟ ਇੱਕ ਚੱਮਚ
– ਤੇਲ ਦੋ ਚੱਮਚ
– ਲਸਣ ਪੇਸਟ ਇੱਕ ਚੱਮਚ
– ਅਦਰਕ ਪੇਸਟ ਇੱਕ ਚੱਮਚ
– ਕੌਰਨ ਸਟਾਰਚ ਇੱਕ ਚੱਮਚ
– ਪਾਣੀ ਦੋ ਚੱਮਚ
– ਤਿਲ ਸਜਾਵਟ ਲਈ
– ਸਪਰਿੰਗ ਅਨਿਅਨ ਸਜਾਵਟ ਲਈ
ਬਣਾਉਣ ਦੀ ਵਿਧੀ
ਇੱਕ ਬੌਲ ‘ਚ 500 ਗ੍ਰਾਮ ਚਿਕਨ, ਇੱਕ ਐੱਗ ਵਾਈਟ, ਅੱਧਾ ਚੱਮਚ ਨਮਕ, ਅੱਧਾ ਚੱਮਚ ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਮਿਸ਼ਰਣ ਨੂੰ 15-20 ਮਿੰਟ ਲਈ ਰੱਖ ਦਿਓ। ਇਸ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਨਾਲ ਸੁੱਕਾ ਮੈਦਾ ਲਗਾਓ ਅਤੇ ਗਰਮ ਤੇਲ ‘ਚ ਸੁਨਿਹਰਾ ਅਤੇ ਕੁਰਕੁਰਾ ਹੋਣ ਤਕ ਤਲੋ। ਇਸ ਨੂੰ ਟਿਸ਼ੂ ਪੇਪਰ ‘ਤੇ ਕੱਢੋ ਅਤੇ ਸਾਈਡ ‘ਤੇ ਰੱਖ ਦਿਓ। ਉਸ ਤੋਂ ਬਾਅਦ ਇੱਕ ਪੈਨ ‘ਚ 200 ਮਿਲੀਲੀਟਰ ਆਰੇਂਜ ਜੂਸ ਗਰਮ ਕਰੋ, ਤਿੰਨ ਚੱਮਚ ਖੰਡ ਪਾਓ ਅਤੇ ਚੰਗੀ ਤਰ੍ਹਾਂ ਨਾਲ ਹਿਲਾਓ। ਇੱਕ ਚੱਮਚ ਸੋਇਆ ਸੌਸ, ਇੱਕ ਚੱਮਚ ਅਦਰਕ, ਇੱਕ ਚੱਮਚ ਔਰੇਂਜ ਜ਼ੈੱਸਟ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਉਬਾਲ ਆਉਣ ‘ਤੇ ਸਾਈਘਡ ‘ਤੇ ਰੱਖ ਦਿਓ।
ਇੱਕ ਹੋਰ ਪੈਨ ‘ਚ ਦੋ ਚੱਮਚ ਤੇਲ ਗਰਮ ਕਰੋ, ਇੱਕ ਚੱਮਚ ਲਸਣ, ਇੱਕ ਚੱਮਚ ਅਦਰਕ ਪਾਓ ਅਤੇ 2-3 ਮਿੰਟ ਲਈ ਭੁੰਨ ਲਓ। ਫ਼ਿਰ ਉਸ ਵਿੱਚ ਤਲਿਆ ਹੋਇਆ ਚਿਕਨ ਪਾਓ ਅਤੇ ਚੰਗੀ ਤਰ੍ਹਾਂ ਨਾਲ ਹਿਲਾਓ। ਫ਼ਿਰ ਇਸ ‘ਚ ਜੂਸ ਦਾ ਤਿਆਰ ਕੀਤਾ ਹੋਇਆ ਮਿਸ਼ਰਣ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਇੱਕ ਕੌਲੀ ‘ਚ ਇੱਕ ਚੱਮਚ ਕੌਰਨ ਸਟਾਰਚ, ਤਿੰਨ ਚੱਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ‘ਚ ਮਿਸ਼ਰਣ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤਿਨ ਤੋਂ ਪੰਜ ਮਿੰਟ ਲਈ ਭੁੰਨੋ। ਤਿਲ ਅਤੇ ਸਪਰਿੰਗ ਅਨਿਅਨਜ਼ ਨਾਲ ਸਜਾਓ। ਚਾਵਲਾਂ ਨਾਲ ਗਰਮਾ-ਗਰਮ ਸਰਵ ਕਰੋ।