ਪ੍ਰੇਮਿਕਾ ਨੂੰ ਮਿਲਣ ਗਿਆ ਸੀ, ਘਰ ਵਾਲਿਆਂ ਨੇ ਕੁੱਟਿਆ, ਲਾਸ਼ ਖੌਲਦੇ ਪਾਣੀ ਵਿੱਚ ਉਬਾਲੀ

download-300x150ਆਜਮ ਗੜ੍ਹ, ਉਤਰ ਪ੍ਰਦੇਸ਼ ਦੇ ਨੇੜੇ ਪੈਂਦਾ ਹੈ ਲਿੀਆਗੰਜ ਇਲਾਕੇ, ਜਿੱਥੇ ਇਕ ਲੜਕੇ ਦੀ ਬਹੁਤ ਖੌਫ਼ਨਾਕ ਤਰੀਕੇ ਨਾਲ ਮੌਤ ਹੋਈ, ਜਿਸ ਨੂੰ ਸੁਣ ਕੇ ਰੂਹ ਵੀ ਕੰਬ ਜਾਂਦੀ ਹੈ। ਪ੍ਰੇਮਿਕਾ ਨੂੰ ਮਿਲਣ ਗਏ ਲੜਕੇ ਨੂੰ ਮਾਰ ਕੇ ਉਸਦੀ ਲਾਸ਼ ਨੁੰ ਪਹਿਲਾਂ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਬਾਅਦ ਵਿੱਚ ਉਸਨੂੰ ਸਿਰ ਦੇ ਬਲ ਇਕ ਵੱਡੇ ਭਾਂਡੇ ਵਿੱਚ ਸੁੱਟ ਕੇ ਖੌਲਦੇ ਪਾਣੀ ਨਾਲ ਉਬਾਲ ਦਿੱਤਾ ਗਿਆ। ਸੂਚਨਾ ਤੇ ਪਹੁੰਚੀ ਪੁਲਿਸ ਨੇ ਲਾਸ਼ ਨੁੰ ਬਰਾਮਦ ਕਰ ਕੇ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਉਸਨੇ ਲੜਕੇ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਹੈ।
ਕੀ ਕਹਿਣਾ ਹੈ ਪਰਿਵਾਰ ਵਾਲਿਆਂ ਦਾ?
ਨਸੀਰਪੁਰ ਪਿੰਡ ਨਿਵਾਸੀ ਜੀਮਯਤੁਲ ਫ਼ਲਾਹ ਵਿੱਚ ਹਾਫ਼ਿਜ ਦੀ ਪੜ੍ਹਾਈ ਕਰਨ ਵਾਲੇ ਮੋਦਸਿਰ (20) ਪੁੱਤਰ ਮੁਹੰਮਦ ਆਜਮ ਦੀ ਲਾਸ਼ ਸ਼ਨੀਵਾਰ ਨੂੰ ਈਸ਼ਾ ਪੁੱਤਰੀ ਸਗੀਰ ਦੇ ਘਰ  ਤੋਂ ਪੁਲਿਸ ਨੇ ਬਰਾਮਦ ਕੀਤੀ। ਦੱਸਿਆ ਜਾਂਦਾ ਹੈ ਕਿ ਮੋਦਸਿਰ ਅਕਸਰ ਈਸ਼ਾ ਦੇ ਸੈਲੂਨ ਤੇ ਉਸਨੂੰ ਮਿਲਣ ਆਉਂਦਾ ਸੀ। ਦੋਵਾਂ ਵਿੱਚਕਾਰ ਪਿਆਰ ਵਧਣ ਲੱਗਿਆ ਅਤੇ ਦੋਵੇਂ ਮਿਲਣ ਲੱਗੇ। ਜਦੋਂ ਇਹ ਗੱਲ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਲੜਕੀ ਨੂੰ ਮੋਦਸਿਰ ਨੂੰ ਘਰ ਬੁਲਾਉਣ ਦੇ ਲਈ ਕਿਹਾ। ਸ਼ੁੱਕਰਵਾਰ ਨੂੰ ਇੱਥੇ ਪਹਿਲਾਂ ਤੋਂ ਤਿਆਰ ਬੈਠੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਤੇ ਹਮਲਾ ਕੀਤਾ ਅਤੇ ਉਸਦੀ ਲਾਸ਼ ਨੁੰ ਵੱਡੇ ਭਾਂਡੇ ਵਿੱਚ ਸੁੱਟ ਦਿੱਤਾ। ਜਦੋਂ ਇਸਦੀ ਬਦਬੂ ਫ਼ੈਲਣ ਲੱਗੀ ਤਾਂ ਸਥਾਨਕ ਲੋਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।
ਲੜਕੇ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਸ਼ੁੱਕਰਵਰ ਨੂੰ ਮੋਦਸਿਰ ਦਾ ਰਾਤ ਨੂੰ ਫ਼ੋਨ ਆਇਆ ਕਿ ਉਹ ਘਰ ਨਹੀਂ ਆਵੇਗਾ। ਜਦੋਂ ਬਾਅਦ ਵਿੱਚ ਅਸੀਂ ਲੋਕਾਂ ਨੇ ਫ਼ੋਨ ਲਗਾਇਆ ਤਾਂ ਉਸਦਾ ਮੋਬਾਇਲ ਸਵਿੱਚ ਆਫ਼ ਆ ਰਿਹਾ ਸੀ। ਸਵੇਰੇ ਜਦੋਂ ਉਸਦੀ ਭਾਲ ਵਿੱਚ ਨਿਕਲੇ ਤਾਂ  ਉਸਦੀ ਹੱਤਿਆ ਹੋਣ ਦੀ ਸੂਚਨਾ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਇਸ ਬਾਰੇ ਕੇਸ ਦਰਜ ਕਰ ਕੇ ਮੁੱਖ ਦੋਸ਼ੀ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਫ਼ਰਾਰ ਉਸਦੀ ਪਤਨੀ ਨੁੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਦੋਸ਼ੀਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਘਟਨਾ ਸਥਾਨ ਅਤੇ ਮ੍ਰਿਤਕ ਦੇ ਘਰ ਦੇ ਆਸ ਪਾਸ ਭਾਰੀ ਗਿਣਤੀ ਵਿੱਚ ਪੁਲਿਸ ਫ਼ੋਰਸ ਲਗਾ ਦਿੱਤੀ ਗਈ ਹੈ।
ਜੱਸੀ ਸਿੱਧੂ ਕਤਲ ਕੇਸ: ਮਾਂ ਤੇ ਮਾਮੇ ਦੀ ਭਾਰਤ ਸਪੁਰਦਗੀ ਰੱਦ
ਵੈਨਕੂਵਰ: ਕੈਨੇਡੀਅਨ ਮੁਟਿਆਰ ਜੱਸੀ ਸਿੱਧੂ (25 ਸਾਲ) ਦੀ ਤਕਰੀਬਨ 15 ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਉਣ ਕਾਰਨ ਮਾਂ ਤੇ ਮਾਮੇ ਨੇ ਕਥਿਤ ਤੌਰ ‘ਤੇ ਹੱਤਿਆ ਕਰਵਾ ਦਿੱਤੀ ਸੀ। ਇਸ ਕੇਸ ਵਿੱਚ ਮਾਂ ਤੇ ਮਾਮੇ ਦੀ ਭਾਰਤ ਹਵਾਲਗੀ ਬਾਰੇ ਅਪੀਲ ਬੀਸੀ ਦੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ। ਅਦਾਲਤ ਦੇ ਤਿੰਨ ਜੱਜਾਂ ਵਾਲੇ ਬੈਂਚ ਨੇ ਦੋ ਜੱਜਾਂ ਦੇ ਬੈਂਚ ਵੱਲੋਂ ਦੋ ਸਾਲ ਪਹਿਲਾਂ ਦੋਹਾਂ ਦੀ ਭਾਰਤ ਹਵਾਲਗੀ ਲਈ ਦਿੱਤੇ ਫ਼ੈਂਸਲੇ ਨੂੰ ਰੱਦ ਕਰਦਿਆਂ ਸਰਕਾਰ ‘ਤੇ ਜ਼ਿੰਮੇਵਾਰੀ ਪਾਈ ਹੈ ਕਿ ਅਗਲੇ ਛੇ ਮਹੀਨਿਆਂ ਵਿੱਚ ਇਹ ਸੰਭਾਵਨਾ ਤਲਾਸ਼ੀ ਜਾਏ ਕਿ   ਕਿਉਂ ਨਾ ਉਨ੍ਹਾਂ ਖ਼ਿਲਾਫ਼ ਕੈਨੇਡਾ ‘ਚ ਹੀ ਕੇਸ ਚਲਾਇਆ ਜਾ ਸਕੇ। ਜੱਜ ਇਆਨ ਮੈਕਡੌਨਾਲਡ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਦੋਹਾਂ ਨੂੰ   ਭਾਰਤ  ਭੇਜਣਾ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨਾਲ ਖਿਲਵਾੜ ਹੋਵੇਗਾ। ਉਹ  ਮਹਿਸੂਸ ਕਰਦੇ ਹਨ ਕਿ ਭਾਰਤ ਸਰਕਾਰ ਵੱਲੋਂ ਮਨੁੱਖੀ ਹੱਕਾਂ ਦੀ ਰਾਖੀ ਬਾਰੇ ਕੀਤੇ ਜਾਂਦੇ ਦਾਅਵੇ ਸਹੀ ਨਹੀਂ ਹਨ ਅਤੇ ਅਕਸਰ ਉਥੇ ਦੋਸ਼ੀਆਂ ਨਾਲ ਗੈਰ ਮਨੁੱਖੀ ਵਿਹਾਰ ਕੀਤਾ ਜਾਂਦਾ ਹੈ। ਇਸ ਕਾਰਨ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਤੇ ਮਾਮਾ ਬਦੇਸ਼ਾ ਦੀ ਸਿਹਤ ਤੇ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਮੁਟਿਆਰ ਜੱਸੀ ਸਿੱਧੂ ਸਾਲ 2000 ਵਿੱਚ ਪੰਜਾਬ ਗਈ ਤਾਂ ਇਕ ਆਟੋ ਚਾਲਕ ਨਾਲ ਅੱਖਾਂ ਚਾਰ ਹੋਣ ਬਾਅਦ ਉਨ੍ਹਾਂ ਨੇ ਮਾਪਿਆਂ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰਾ ਲਿਆ ਸੀ। ਉਸੇ ਸਾਲ ਜੂਨ ਮਹੀਨੇ ‘ਚ  ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਬਾਹਰ  ਜੱਸੀ ਤੇ ਉਸ ਦੇ ਪਤੀ ਉਤੇ ਕੀਤੇ ਗਏ ਕਾਤਲਾਨਾ ਹਮਲੇ ਵਿੱਚ ਜੱਸੀ ਦੀ ਮੌਤ ਹੋ ਗਈ ਸੀ।
ਜਾਂਚ ਦੌਰਾਨ ਕਤਲ ਦੀ ਸਾਜ਼ਿਸ਼ ਦਾ ਦੋਸ਼ ਉਹ ਦੀ ਮਾਂ ਤੇ ਮਾਮੇ ਉਤੇ ਲਾਇਆ ਗਿਆ ਸੀ। ਪੰਜਾਬ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕਤਲ ਦਾ ਕੇਸ ਚਲਾਉਣ ਲਈ ਦੋਹਾਂ ਕੈਨੇਡੀਅਨ ਨਾਗਿਰਕਾਂ  ਨੂੰ ਭਾਰਤ ਹਵਾਲੇ ਕਰਨ ਲਈ ਪਹੁੰਚ ਕੀਤੀ ਸੀ। ਕੈਨੇਡਾ ਦੀ ਤਤਕਾਲੀ ਕੇਂਦਰੀ  ਸਰਕਾਰ ਨੇ ਭਾਰਤ ਦੀ ਬੇਨਤੀ ਪਰਵਾਨ ਕਰ ਲਈ ਸੀ।
ਪੂਨਮ ਲਿੱਟ ਦੇ ਕਤਲ ਕੇਸ ‘ਚ ਨਵਾਂ ਮੋੜ
ਟੋਰੌਂਟੋ: ਸੱਤ ਸਾਲ ਪਹਿਲਾਂ ਭੇਤਭਰੀ ਹਾਲਤ ‘ਚ ਗੁੰਮੀ ਅਤੇ ਕਤਲ ਹੋਈ ਪੂਨਮ ਲਿੱਟ ਬਾਰੇ ਚੱਲ ਰਿਹਾ ਕੇਸ ਉਸ ਵੇਲੇ ਨਵਾਂ ਮੋੜ ਲੈ ਗਿਆ, ਜਦ ਮ੍ਰਿਤਕਾ ਦਾ ਸਹੁਰਾ ਕੁਲਵੰਤ ਲਿੱਟ ਆਪਣੇ ਬਿਆਨਾਂ ਤੋਂ ਮੁੱਕਰ ਗਿਆ। 67 ਸਾਲਾ ਕੁਲਵੰਤ ਇਸ ਕਤਲ ‘ਚ ਭਾਗੀਦਾਰੀ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ। 5 ਫ਼ਰਵਰੀ 2005 ਨੂੰ ਪੂਨਮ ਆਪਣੇ ਘਰੋਂ ਕੰਮ ਨੂੰ ਨਿਕਲੀ ਪਰ ਰਾਹ ਵਿੱਚ ਹੀ ਰਹਿ ਗਈ। ਸਾਲ 2012 ‘ਚ ਉਸ ਦੀ ਗਲੀ ਸੜੀ ਲਾਸ਼ ਬਰੈਂਪਟਨ ਲਾਗੇ ਕੈਲੇਡਨ ਸ਼ਹਿਰ ਦੇ ਜੰਗਲੀ ਇਲਾਕੇ ‘ਚੋਂ ਮਿਲੀ। ਮਨਜਿੰਦਰ ਤੇ ਪੂਨਮ ਨੇ ਕੈਨੇਡਾ ‘ਚ 2005 ਦੌਰਾਨ ਪ੍ਰੇਮ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੀ 10 ਸਾਲ ਦੀ ਬੱਚੀ ਹੈ। ਕਤਲ ਵੇਲੇ ਪੂਨਮ ਗਰਭਵਤੀ ਸੀ।
ਇਸ ਕੇਸ ‘ਚ ਪੁਲਿਸ ਨੇ ਪੁੱਛ ਪੜਤਾਲ ਬਾਅਦ ਮ੍ਰਿਤਕਾ ਦੇ ਸਹੁਰੇ ਕੁਲਵੰਤ, ਨਨਾਣ ਮਨਦੀਪ ਅਤੇ ਉਸਦੇ ਪਤੀ ਸਿਕੰਦਰ ਪੂਨੀਆ ‘ਤੇ ਪਰਚੇ ਦਰਜ ਕਰ ਲਏ ਸਨ। ਕੁਲਵੰਤ ਸਿੰਘ ਨੇ 2012 ‘ਚ ਪੁਲਿਸ ਨੂੰ ਕਿਹਾ ਕਿ ਇਹ ਕਤਲ ਉਸ ਦੀ ਧੀ ਮਨਦੀਪ ਨੇ ਕੀਤਾ ਹੈ ਅਤੇ ਉਸਨੇ ਲਾਸ਼ ਟਿਕਾਣੇ ਲਾਉਣ ‘ਚ ਮਦਦ ਕੀਤੀ ਸੀ ਪਰ ਹੁਣ ਉਸ ਨੇ ਅਦਾਲਤ ‘ਚ ਬਿਆਨ ਦਿੱਤਾ ਹੈ ਕਿ ਇਹ ਸਭ ਕਹਾਣੀ ਉਸ ਨੇ ਜਾਣਬੁੱਝ ਕੇ ਬਣਾਈ ਸੀ ਅਤੇ ਉਸਦੀ ਧੀ ਮਨਦੀਪ ਪੂਨੀਆ ਦਾ ਇਸ ਕਤਲ ‘ਚ ਹੱਥ ਨਹੀਂ। ਮਨਦੀਪ (39) ‘ਤੇ ਦੂਜੇ ਦਰਜੇ ਦੇ ਕਤਲ  ਅਤੇ ਉਸਦੇ ਪਤੀ ‘ਤੇ ਮਿਲੀਭੁਗਤ ਦਾ ਕੇਸ ਚੱਲ ਰਿਹਾ ਹੈ। ਇਸ ਘਟਨਾ ਸਮੇਂ ਪੂਨਮ ਦਾ ਪਤੀ ਮਨਜਿੰਦਰ ਅਤੇ ਸੱਸ ਸੁਪਿੰਦਰ ਪੰਜਾਬ ਕਿਸੇ ਵਿਆਹ ‘ਤੇ ਗਏ ਹੋਏ ਸਨ। ਵਾਪਸ ਆਕੇ ਮਨਜਿੰਦਰ ਇਸ ਗੁੱਥੀ ਨੂੰ ਸੁਲਝਾਉਣ ਲਈ ਪੁਲਿਸ ਨਾਲ ਮਿਲ ਕੇ ਆਪਣੇ ਬਾਪ ਨਾਲ ਹੁੰਦੀ ਗੱਲਬਾਤ ਰਿਕਾਰਡ ਕਰਦਾ ਰਿਹਾ।  ਪੁਲਿਸ ਮੁਤਾਬਕ ਕੁਲਵੰਤ ਨੇ ਆਪਣੇ ਪੁੱਤ ਨੂੰ ਦੱਸਿਆ ਕਿ ਉਸ ਦੀ ਭੈਣ ਨੇ ਚਾਕੂ ਨਾਲ ਕਤਲ ਕੀਤਾ। 2012 ‘ਚ ਕੁਲਵੰਤ ਨੇ ਪੁਲਿਸ ਨੂੰ ਇਹ ਵੀ ਬਿਆਨ ਦਿੱਤਾ ਕਿ ਉਸਦੀ ਧੀ ਤੇ ਉਸਦੇ ਜਵਾਈ ਨੇ ਇਹ ‘ਇਲਜ਼ਾਮ’ ਆਪਣੇ ਸਿਰ ਲੈਣ ਲਈ 30 ਹਜ਼ਾਰ ਡਾਲਰਾਂ ਦੀ ਪੇਸ਼ਕਸ਼ ਕੀਤੀ ਸੀ। ਸ਼ਰਾਬ ਦੀ ਲਤ ਕਾਰਨ ਪਰਿਵਾਰ ਨੇ ਕਾਫ਼ੀ ਸਾਲਾਂ ਤੋਂ ਉਸ ਨਾਲੋਂ ਨਾਤਾ ਤੋੜਿਆ ਹੋਇਆ ਹੈ ਅਤੇ ਉਹ ਘਰ ਦੀ ਬੇਸਮੈਂਟ ‘ਚ ਵੱਖ ਰਹਿੰਦਾ ਸੀ।