ਚੜਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ

main-news-300x150ਸਰਬਜੀਤ ਸਿੰਘ, ਸੈਕਰਾਮੈਂਟੋ
ਭਾਰਤੀ ਸਮਾਜ ਵਿੱਚ ਮਨਾਏ ਜਾਂਦੇ ਬਹੁਤ ਸਾਰੇ ਦਿਨ-ਤਿਉਹਾਰਾਂ ‘ਚ ਹੋਲੀ, ਚੰਦ ਦੇ ਕੈਲੰਡਰ ਮੁਤਾਬਕ ਸਾਲ ਦੇ ਆਖਰੀ ਦਿਨ, ਭਾਵ ਫ਼ੱਗਣ ਦੀ ਪੁੰਨਿਆ ਨੂੰ ਮਨਾਈ ਜਾਣ ਦਾ ਵਿਧਾਨ ਹੈ। ਹਿੰਦੂ ਮਿਥਿਹਾਸ ਨਾਲ ਸਬੰਧਿਤ ਕਈ ਕਥਾ ਕਹਾਣੀਆਂ, ਇਸ ਦਿਨ ਨਾਲ ਵੀ ਜੁੜੀਆਂ ਹੋਈਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਵਰਣ ਵੰਡ ਮੁਤਾਬਕ ਕਦੇ ਇਹ ਦਿਨ ਸ਼ੂਦਰਾਂ ਲਈ ਰਾਖਵਾਂ  ਹੁੰਦਾ ਸੀ। ਹੋਲੀ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ। ਹੋਰ ਇਨਕਲਾਬੀ ਫ਼ੈਸਲਿਆਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ‘ਚ ਵੀ ਇਨਕਲਾਬੀ ਤਬਦੀਲੀ ਲਿਆਂਦੀ ਅਤੇ ਹੋਲੀ ਦਾ ਬਦਲ,  ‘ਹੋਲਾ ਮਹੱਲਾ’  ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਕਰਮਕਾਂਡਾਂ ਵਿੱਚੋਂ ਕੱਢ ਕੇ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ, ਜੰਗਾਂ ਯੁੱਧਾਂ ਵੱਲ ਉਤਸਾਹਿਤ ਕਰਨ ਲਈ ਇਸ ਤਿਉਹਾਰ ਦਾ ਨਾਮ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ ਰੱਖਿਆ।
ਹੋਲਾ ਮਹੱਲਾ:- ਸੰਗਯਾ – ਹਮਲਾ ਅਤੇ ਜਾਯ ਹਮਲਾ। ਹੱਲਾ ਅਤੇ ਹੱਲੇ ਦੀ ਥਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸੇ ਨੂੰ ਸ਼ਸਤ੍ਰ ਅਤੇ ਯੁੱਧਵਿਦਿਆ ਵਿੱਚ ਨਿਪੁਣ ਕਰਨ ਲਈ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖ਼ਾਸ ਥਾਂ ‘ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ ($਼ਅਰਕਚਡਗਕ) ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਿਆ ਦਿੰਦੇ। ਅਤੇ ਜਿਹੜਾ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ ਸਨ। (ਮਹਾਨ ਕੋਸ਼) ਵਿਦਵਾਨਾਂ ਦਾ ਮੱਤ ਹੈ ਕਿ ਹੋਲਾ ਮੁਹੱਲਾ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਵਿਖੇ, ਚੇਤ ਵਦੀ ਏਕਮ/17 ਚੇਤ ਸੰਮਤ 1757 ਬਿਕ੍ਰਮੀ ਨੂੰ (14 ਮਾਰਚ 1701 ਈ. ਜੂਲੀਅਨ) ਨੂੰ ਬੰਨ੍ਹਿਆ। ਹੋਲੀ ਦੀ ਥਾਂ ਇੱਕ ਨਵਾਂ ਤਿਉਹਾਰ, ਹੋਲਾ ਮੁਹੱਲਾ ਮਨਾਉਣ ਦਾ ਮਨੋਰਥ ਸਿੱਖਾਂ ਨੂੰ ਅਨਿਆਂ ਵਿਰੁਧ ਸੰਘਰਸ਼, ਜ਼ੁਲਮ ਉੱਤੇ ਸੱਚ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ। ਹੋਲਾ ਮਹੱਲਾ ਆਜ਼ਾਦੀ, ਬਹਾਦਰੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖ਼ਾਲਸਾ ਬਣਾ, ਇੱਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਸਮੇਂ ਦੀ ਮੰਗ ਅਨੁਸਾਰ ਮਨੁੱਖਤਾ ਦਾ ਮਨੋਬਲ ਉੱਚਾ ਚੁੱਕਣ ਦੇ ਨਾਲ-ਨਾਲ ਸ਼ਰੀਰਕ ਤੌਰ ‘ਤੇ ਬਲਵਾਨ ਕਰਨ ਅਤੇ ਸ਼ਸਤਰਾਂ ਦੇ ਸਹੀ ਉਪਯੋਗ ਉੱਪਰ ਬਲ ਦਿੱਤਾ। ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਗੁਰੂ ਜੀ ਸਿੰਘਾਂ ਦੇ ਦੋ ਗਰੁਪ ਬਣਾ ਕੇ ਇਹ ਮਸਨੂਈ ਲੜਾਈ ਕਰਵਾਉਂਦੇ ਅਤੇ ਲੋੜ ਮੁਤਾਬਕ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦੇ ਸਨ।
ਹੋਲੀ ਚੰਦ ਦੇ ਕੈਲੰਡਰ ਮੁਤਾਬਕ ਮਨਾਈ ਜਾਂਦੀ ਹੈ। ਚੰਦ ਦੇ ਸਾਲ ਦੇ 12 ਮਹੀਨੇ (ਚੇਤ ਤੋਂ ਫ਼ੱਗਣ) ਹੁੰਦੇ ਹਨ।  ਇਹ ਤਿਉਹਾਰ ਸਾਲ ਦੇ ਆਖਰੀ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਤੋਂ ਅੱਗਲੇ ਦਿਨ ਭਾਵ ਚੇਤ ਮਹੀਨੇ ਦੇ ਪਹਿਲੇ ਦਿਨ ਹੋਲਾ ਮਹੱਲਾ ਅਰੰਭ ਕੀਤਾ ਸੀ। ਫ਼ੱਗਣ ਦੀ ਪੁੰਨਿਆ, ਇਹ ਦਿਨ ਚੰਦ ਦੇ ਸਾਲ ਦਾ ਆਖਰੀ ਦਿਨ ਹੁੰਦਾ ਹੈ। ਇਸ ਦਿਨ ਚੰਦ ਅਧਾਰਿਤ ਕੈਲੰਡਰ ਦਾ ਸਾਲ ਖ਼ਤਮ ਹੁੰਦਾ ਹੈ। ਗੁਰੂ ਜੀ ਨੇ ਇਸ ਤੋਂ ਅਗਲੇ ਦਿਨ ਭਾਵ ਨਵੇਂ ਸਾਲ ਦੇ ਅਰੰਭ ਵਾਲੇ ਦਿਨ, ਚੇਤ ਦੀ ਏਕਮ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ  ‘ਹੋਲਾ ਮਹੱਲਾ’ ਮਨਾਉਣਾ ਅਰੰਭ ਕੀਤਾ ਸੀ। ਗੁਰੂ ਕਾਲ ‘ਚ ਚੰਦਰ-ਸੂਰਜੀ ਬਿਕ੍ਰਮੀ (:ਚਅਜਤਰ;਼ਗ) ਅਤੇ ਸੂਰਜੀ ਬਿਕ੍ਰਮੀ (ਤਰ;਼ਗ) ਪ੍ਰਚੱਲਤ ਸਨ। ਦੋਵਾਂ ਕੈਲੰਡਰਾਂ ਦੇ 12 ਮਹੀਨੇ, ਚੇਤ ਤੋਂ ਫ਼ੱਗਣ ਹੀ ਹਨ ਪਰ ਸਾਲ ਦੀ ਲੰਬਾਈ ਵਿੱਚ ਫ਼ਰਕ ਹੈ। ਇਨ੍ਹਾਂ ਦੋ ਕੈਲੰਡਰਾਂ ਦੇ ਫ਼ਰਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਸੂਰਜੀ ਬਿਕ੍ਰਮੀ, ਇਹ ਸਾਲ 1 ਚੇਤ ਵਦੀ ਤੋਂ ਅਰੰਭ ਹੁੰਦਾ ਹੈ। ਇਸ ਸਾਲ ਦੀ ਲੰਬਾਈ 1964 ਈ. ਤੋਂ ਪਹਿਲਾ ਸੂਰਜੀ ਸਿਧਾਂਤ ਮੁਤਾਬਕ 365.2587 ਦਿਨ ਹੁੰਦੀ ਸੀ ਪਰ 1964 ਈ. ਤੋਂ ਪਿੱਛੋਂ ਦ੍ਰਿਕ ਗਣਿਤ ਸਿਧਾਂਤ ਮੁਤਾਬਕ ਇਸ ਸਾਲ ਦੀ ਲੰਬਾਈ 365.2563 ਦਿਨ ਮੰਨੀ ਗਈ ਹੈ। ਫ਼ੱਗਣ, ਇਸ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ। ਚੰਦਰ-ਸੂਰਜੀ ਬਿਕ੍ਰਮੀ (:ਚਅਜਤਰ;਼ਗ) ਚੇਤ ਵਦੀ 1 ਤੋਂ ਅਰੰਭ ਹੋ ਕੇ ਫ਼ੱਗਣ ਸੁਦੀ 15 ਭਾਵ ਫ਼ੱਗਣ ਦੀ ਪੁੰਨਿਆ ਨੂੰ ਖ਼ਤਮ ਹੋ ਜਾਂਦਾ ਹੈ। ਇਸ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ। ਚੰਦ ਦਾ ਸਾਲ ਸੂਰਜੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਦੋ ਸਾਲਾ ‘ਚ ਇਹ ਫ਼ਰਕ 22 ਦਿਨ ਦਾ ਹੋ ਜਾਂਦਾ ਹੈ ਤਾਂ ਚੰਦ ਦੇ ਸਾਲ ਨੂੰ ਖਿੱਚ ਧੂਹ ਕੇ ਸੂਰਜੀ ਸਾਲ ਦੇ ਨੇੜੇ ਤੇੜੇ ਕਰਨ ਲਈ ਤੀਜੇ ਸਾਲ ਇਸ ‘ਚ ਇੱਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ, ਅਤੇ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹੋ ਜਾਂਦੇ ਹਨ ਅਤੇ ਸਾਲ ਦੇ ਦਿਨ 383/384 ਹੋ ਜਾਂਦੇ ਹਨ। (2015 ‘ਚ ਚੰਦ ਦੇ ਸਾਲ ਦੇ 13 ਮਹੀਨੇ ਸਨ, ਹਾੜ ਦੇ ਦੋ ਮਹੀਨੇ ਸਨ। 2018 ‘ਚ ਵੀ ਚੰਦ ਦੇ ਸਾਲ ਦੇ 13 ਮਹੀਨੇ ਹੀ ਹੋਣਗੇ, ਜੇਠ ਦੇ ਦੋ ਮਹੀਨੇ ਹੋਣਗੇ। 19 ਸਾਲਾਂ ‘ਚ ਅਜੇਹੇ 7 ਸਾਲ ਹੁੰਦੇ ਹਨ। ਇਸ ਲਈ ਹੋਲਾ ਮਹੱਲਾ ਹਰ ਸਾਲ ਬਦਲਵੀਂ ਤਾਰੀਖ਼ ਨੂੰ ਆਉਂਦਾ ਹੈ। ਮਿਸਾਲ ਵਜੋਂ 2015 ਈ ਵਿੱਚ ਇਹ ਦਿਹਾੜਾ 22 ਫ਼ੱਗਣ/6 ਮਾਰਚ, 2016 ਈ. ‘ਚ 11 ਚੇਤ/24 ਮਾਰਚ, 2017 ਈ. ‘ਚ 30 ਫ਼ੱਗਣ/13 ਮਾਰਚ ਨੂੰ ਅਤੇ 2018 ਈ.  ਵਿੱਚ ਇਹ ਦਿਹਾੜਾ 19 ਫ਼ੱਗਣ/2 ਮਾਰਚ ਨੂੰ ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਨਾਨਕ ਸ਼ਾਹੀ 548 ਕੈਲੰਡਰ ਦੇ ਨਾਮ ਹੇਠ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ ਮੁਤਾਬਕ ਇਸ ਸਾਲ ਹੋਲਾ ਦੋ ਵਾਰੀ, 11 ਚੇਤ ਅਤੇ 30 ਫ਼ੱਗਣ ਨੂੰ ਆਵੇਗਾ।
ਇਥੇ ਹੀ ਬੱਸ ਨਹੀ, ਚੰਦ ਦੇ ਕੈਲੰਡਰ ਵਿੱਚ ਇੱਕ ਹੋਰ ਵੀ ਉਲਝਣ ਹੈ। ਚੰਦ ਦੇ ਮਹੀਨੇ ਵਿੱਚ ਦੋ ਪੱਖ ਹੁੰਦੇ ਹਨ ਇੱਕ ਹਨੇਰਾ ਪੱਖ ਭਾਵ ਵਦੀ ਪੱਖ ਅਤੇ ਦੂਜਾ ਚਾਨਣਾ ਪੱਖ ਭਾਵ ਸੁਦੀ ਪੱਖ। ਵਦੀ ਪੱਖ ਦਾ ਅਰੰਭ ਪੁੰਨਿਆ ਤੋਂ ਅਗਲੇ ਦਿਨ ਹੁੰਦਾ ਹੈ ਅਤੇ ਸੁਦੀ ਪੱਖ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ। ਚੰਦ ਦੇ ਮਹੀਨੇ ਨੂੰ ਪੁੰਨਿਆ ਤੋਂ ਪੁੰਨਿਆ, ਜਿਸ ਨੂੰ ਪੂਰਨਮੰਤਾ ਕਹਿੰਦੇ ਹਨ ਅਤੇ ਮੱਸਿਆ ਤੋਂ ਮੱਸਿਆ, ਜਿਸ ਨੂੰ ਅਮੰਤਾ ਕਹਿੰਦੇ ਹਨ, ਦੋਵੇਂ ਤਰ੍ਹਾਂ ਹੀ ਗਿਣੇ ਜਾਂਦੇ ਹਨ। ਉੱਤਰੀ ਭਾਰਤ ਵਿੱਚ ਮਹੀਨਾ ਪੁੰਨਿਆ ਤੋਂ ਪੁੰਨਿਆ ਭਾਵ ਪੂਰਨਮੰਤਾ ਹੁੰਦਾ ਹੈ ਅਤੇ ਦੱਖਣ ਭਾਰਤ ਵਿੱਚ ਅਮੰਤਾ ਭਾਵ ਮੱਸਿਆ ਤੋਂ ਮੱਸਿਆ ਗਿਣਿਆ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉੱਤਰੀ ਭਾਰਤ ਵਿੱਚ ਮਹੀਨਾ ਤਾਂ ਪੁੰਨਿਆ ਤੋਂ ਅਗਲੇ ਦਿਨ ਭਾਵ ਵਦੀ ਏਕਮ ਤੋਂ ਅਰੰਭ ਹੁੰਦਾ ਹੈ ਪਰ ਸਾਲ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ, ਭਾਵ ਚੇਤ ਸੁਦੀ 1 ਤੋਂ ਹੁੰਦਾ ਹੈ। ਸੰਮਤ 2072 ਬਿਕ੍ਰਮੀ ਦੇ ਆਖ਼ਰੀ ਮਹੀਨੇ ਭਾਵ ਫ਼ੱਗਣ ਦੀ ਪੁੰਨਿਆ ਤਾਂ 23 ਮਾਰਚ ਨੂੰ ਹੈ, ਅਤੇ ਉਸ ਦਿਨ ਹੀ ਹੋਲੀ ਹੈ। ਚੇਤ ਦਾ ਅਰੰਭ, ਚੇਤ ਵਦੀ ਏਕਮ/24 ਮਾਰਚ ਤੋਂ ਹੁੰਦਾ ਹੈ, ਪਰ ਸੰਮਤ 2074 ਬਿਕ੍ਰਮੀ ਦਾ ਅਰੰਭ ਚੇਤ ਸੁਦੀ ਏਕਮ/8 ਅਪ੍ਰੈਲ ਤੋਂ ਹੋਵੇਗਾ। ਚੇਤ ਮਹੀਨੇ ਦੇ ਦੋਵੇਂ ਪੱਖ, ਦੋ ਵੱਖ-ਵੱਖ ਸਾਲਾਂ ਵਿੱਚ ਗਿਣੇ ਜਾਂਦੇ ਹਨ। ਚੇਤ ਦਾ ਪਹਿਲਾ ਅੱਧ, ਖ਼ਤਮ ਹੋ ਰਹੇ ਸਾਲ ਵਿੱਚ ਅਤੇ ਦੂਜਾ ਅੱਧ, ਅਰੰਭ ਹੋ ਰਹੇ ਸਾਲ ਵਿੱਚ ਗਿਣਿਆ ਜਾਂਦਾ ਹੈ। ਸੁਦੀ ਪੱਖ ਦੋਵੇਂ ਪਾਸੇ ਭਾਵ ਉੱਤਰੀ ਅਤੇ ਦੱਖਣੀ ਭਾਰਤ, ਇੱਕ ਹੁੰਦਾ ਹੈ ਪਰ ਵਦੀ ਪੱਖ ਵਿੱਚ ਇੱਕ ਮਹੀਨੇ ਦਾ ਫ਼ਰਕ ਪੈ ਜਾਂਦਾ ਹੈ। ਪਾਠਕ ਨੋਟ ਕਰਨ ਕਿ ਬਿਪਰ ਵਲੋਂ ਬੁਣੇ ਗਏ ਇਸ ਮੱਕੜ ਜਾਲ ਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ ਨਾ ਕਿ ਚੰਦ ਨੂੰ। ਆਓ ਇਸ ਮੱਕੜ ਜਾਲ ਤੋਂ ਮੁਕਤ ਹੋਈਏ!
ਸਤਿਕਾਰ ਯੋਗ ਖ਼ਾਲਸਾ ਜੀ, ਜਿਵੇਂ ਕਿ ਆਪ ਉੱਪਰ ਪੜ੍ਹ ਹੀ ਚੁੱਕੇ ਹੋ ਕਿ ਹੋਲੀ ਸਾਲ ਦੇ ਆਖਰੀ ਦਿਨ ਮਨਾਈ ਜਾਂਦੀ ਸੀ ਅਤੇ ਗੁਰੂ ਸਾਹਿਬ ਨੇ ਹੋਲਾ ਮਹੱਲਾ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਅਰੰਭ ਕੀਤਾ ਸੀ। ਇਸ ਲਈ ਹੁਣ ਜਦੋ ਅਸੀਂ ਚੰਦ ਦਾ ਕੈਲੰਡਰ ਪੱਕੇ ਤੌਰ ਹੀ ਛੱਡ ਚੁਕੇ ਹਾਂ ਅਤੇ ਸੂਰਜੀ ਕੈਲੰਡਰ ਨੂੰ ਅਪਨਾ ਲਿਆ ਹੈ ਤਾਂ ਹੋਲਾ ਨਵੇਂ ਸਾਲ ਦੇ ਪਹਿਲੇ ਦਿਨ ਭਾਵ 1 ਚੇਤ ਨੂੰ ਮਨਾਉਣਾ ਚਾਹੀਦਾ ਹੈ। ਨਾਨਕਸ਼ਾਹੀ  ਕੈਲੰਡਰ, ਜੋ ਕਿ ਸੂਰਜੀ ਕੈਲੰਡਰ ਹੈ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਜਿਸ ਦਾ ਅਰੰਭ 1 ਚੇਤ ਤੋਂ ਹੁੰਦਾ ਹੈ, ਮੁਤਾਬਕ  ‘ਹੋਲਾ ਮਹੱਲਾ’ ਹਰ ਸਾਲ 1 ਚੇਤ/14 ਮਾਰਚ ਨੂੰ ਆਵੇਗਾ। ਹੁਣ ਸਾਨੂੰ ਇਹ ਵੇਖਣ ਲਈ ਕਿ ਚੇਤ ਵਦੀ ਏਕਮ ਕਿਸ ਤਾਰੀਖ ਨੂੰ ਆਵੇਗੀ, ਹਿੰਦੂ ਵਿਦਵਾਨਾਂ ਵਲੋਂ ਤਿਆਰ ਕੀਤੀ ਗਈ ਜੰਤਰੀ ਦੀ ਉਡੀਕ ਨਹੀਂ ਕਰਨੀ ਪਵੇਗੀ।
ਸਮੂਹ  ਸੰਗਤ ਨੂੰ ਨਵੇਂ ਸਾਲ, 1 ਚੇਤ (14 ਮਾਰਚ) ਸੰਮਤ 548 ਨਾਨਕਸ਼ਾਹੀ ਦੀਆ ਲੱਖ-ਲੱਖ ਵਧਾਈਆਂ!