ਅੱਜ ਦੇ ਸਮੇਂ ‘ਚ ਹਰ ਕੋਈ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਰਹਿੰਦਾ ਹੈ। ਆਥਰਾਈਟਸ ਭਾਵ ਗਠੀਏ ਦੇ ਕਾਰਨ ਜੋੜਾਂ ‘ਚ ਸੋਜ ਆ ਜਾਂਦੀ ਹੈ ਅਤੇ ਨਾ ਬਰਦਾਸ਼ਤ ਕਰਨ ਵਾਲਾ ਦਰਦ ਹੁੰਦਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖ਼ਾ ਦੱਸਾਂਗੇ ਜਿਸ ਨਾਲ ਤੁਸੀਂ ਇਸ ਦੇ ਦਰਦ ਤੋਂ ਛੁੱਟਕਾਰਾ ਪਾ ਸਕਦੇ ਹੋ।
ਪਹਿਲਾਂ ਇਸ ਬੀਮਾਰੀ ਦੇ ਹੋਣ ਦਾ ਕਾਰਨ ਜਾਣੋ …
ਸਾਡੇ ਖ਼ੂਨ ‘ਚ ਜਦੋਂ ਯੂਰਿਕ ਐਸਿਡ ਨਾਂ ਦੇ ਤੱਤ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਉਹ ਕ੍ਰਿਸਟਲ ਦੇ ਰੂਪ ‘ਚ ਜੋੜਾਂ ‘ਚ ਜਮਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਤਕਲੀਫ਼ ਜ਼ਿਆਦਾ ਵੱਧ ਜਾਂਦੀ ਹੈ ਤਾਂ ਗਠੀਏ ਦਾ ਰੂਪ ਲੈ ਲੈਂਦੀ ਹੈ। ਯੂਰਿਕ ਐਸਿਡ ਦੀ ਸ਼ੁਰੂਆਤ ਹੋਣ ‘ਤੇ ਹੀ ਗਿੱਟਿਆਂ ‘ਚ ਦਰਦ ਹੋਣ ਲੱਗਦੀ ਹੈ।
ਕਿੰਝ ਪਤਾ ਕਰੀਏ ਕਿ ਤੁਸੀਂ ਹੋ ਰਹੇ ਹੋ ਗਠੀਏ ਦਾ ਸ਼ਿਕਾਰ
ਜੋੜਾਂ ‘ਚ ਅਕੜਣ ਅਤੇ ਸੋਜ਼, ਜੋੜਾਂ ‘ਚ ਬਹੁਤ ਜ਼ਿਆਦਾ ਦਰਦ, ਉਂਗਲੀਆਂ ਅਤੇ ਕੂਹਣੀਆਂ ‘ਚ ਦਰਦ, ਜੋੜਾਂ ‘ਚੋਂ ਆਵਾਜ਼ ਆਉਣਾ, ਆਦਿ।
ਰਾਹਤ ਪਾਉਣ ਦਾ ਘਰੇਲੂ ਨੁਸਖ਼ਾ …
ਸਮੱਗਰੀ: ਇੱਕ ਟੀਸਪੂਨ ਤਾਜ਼ੇ ਸਰ੍ਹੋਂ ਦੇ ਬੀਜ, ਇੱਕ ਟੀਸਪੂਨ ਸ਼ਹਿਦ, ਇੱਕ ਟੀਸਪੂਨ ਨਮਕ ਅਤੇ ਇੱਕ ਟੇਬਲਸਪੂਨ ਬੇਕਿੰਗ ਸੋਡਾ।
ਬਣਾਉਣ ਦਾ ਤਰੀਕਾ – ਸਭ ਤੋਂ ਪਹਿਲਾਂ ਸਰ੍ਹੋਂ ਦੇ ਬੀਜਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਫ਼ਿਰ ਸ਼ਹਿਦ ਅਤੇ ਬੇਕਿੰਗ ਸੋਡਾ ਮਿਕਸ ਕਰ ਕੇ ਇੱਕ ਗੂੜ੍ਹਾ ਪੇਸਟ ਬਣਾ ਲਓ।
ਕਿਸ ਤਰ੍ਹਾਂ ਕਰਨੀ ਹੈ ਵਰਤੋਂ – ਉਸ ਤੋਂ ਬਾਅਦ ਇਸ ਪੇਸਟ ਨੂੰ ਦਰਦ ਵਾਲੇ ਹਿੱਸੇ ‘ਤੇ ਲਗਾਓ ਅਤੇ 20 ਤੋਂ 30 ਮਿੰਟ ਤਕ ਲੱਗਿਆ ਰਹਿਣ ਦਿਓ। ਅਜਿਹਾ ਦਿਨ ਵਿੱਚ ਦੋ ਵਾਰ ਕਰੋ ਅਤੇ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ।
ਯੋਗ ਵੀ ਹੈ ਫ਼ਾਇਦੇਮੰਦ – ਨਾਲ ਹੀ ਇਸ ਰੋਗ ਤੋਂ ਦੂਰ ਰਹਿਣਾ ਚਾਹੁੰਦੀ ਹੈ ਤਾਂ ਯੂਰਿਕ ਐਸਿਡ ‘ਤੇ ਕੰਟਰੋਲ ਰੱਖੋ। ਚੰਗੀ ਡਾਇਟ ਖਾਓ ਅਤੇ ਯੋਗਾਸਨ ਕਰੋ। ਵਰਿਕਸ਼ਾਸਨ, ਊਸ਼ਟ੍ਰਾਸਨ, ਅਰਧ ਉਤਾਨਾਸਨ ਕਪੋਤਾਸਨ, ਆਦਿ ਇਸ ‘ਚ ਫ਼ਾਇਦੇਮੰਦ ਹਨ। ਰੋਜ਼ਾਨਾ ਘੱਟੋ ਘੱਟ 45-50 ਮਿੰਟ ਕਸਰਤ ਅਤੇ ਸੈਰ ਜ਼ਰੂਰ ਕਰੋ।
ਕੰਬੋਜ










