ਸਿਹਤ ਲਈ ਵਰਦਾਨ ਹੈ ਗੁਲਕੰਦ

ਆਮ ਤੌਰ ਉੱਤੇ ਭੋਜਨ ਦਾ ਸਵਾਦ ਵਧਾਉਣ ਲਈ ਵਰਤਿਆ ਜਾਣ ਵਾਲਾ ਗੁਲਕੰਦ ਮਨੁੱਖੀ ਸ਼ਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਆਯੁਰਵੈਦ ਵਿੱਚ ਪਿੱਤ ਦੋਸ਼ ਕਾਰਨ ਪੈਦਾ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਗੁਲਕੰਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਗੁਲਕੰਦ ਵਿੱਚ ਮੌਜੂਦ ਕਈ ਗੁਣਾਂ ਕਾਰਨ ਵਿਅਕਤੀ ਨੂੰ ਸੁਸਤੀ, ਖੁੱਜਲੀ, ਸ਼ਰੀਰ ਦੇ ਦਰਦ, ਥਕਾਨ ਦੇ ਨਾਲ-ਨਾਲ ਜਲਨ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿੱਚ ਰਾਹਤ ਮਿਲਦੀ ਹੈ। ਇੰਨਾ ਹੀ ਨਹੀਂ ਗੁਲਕੰਦ ਦੀ ਵਰਤੋਂ ਕਰਨ ਨਾਲ ਸਾਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਆਓ ਜਾਣੋ ਹਾਂ ਇਸ ਦੇ ਕਈ ਫ਼ਾਇਦੇ।
ਢਿੱਡ ਅਤੇ ਲਿਵਰ ਨੂੰ ਰੱਖੇ ਖ਼ੁਸ਼- ਗੁਲਕੰਦ ਦਾ ਸੇਵਨ ਕਰਨ ਨਾਲ ਪੇਟ ਵਿੱਚ ਤੇਜ਼ਾਬ ਪੈਦਾ ਨਹੀਂ ਹੁੰਦਾ। ਇਹ ਪੇਟ ਦੀ ਗਰਮੀ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਆਂਤੜੀਆਂ ਦੇ ਅਲਸਰ ਅਤੇ ਸੋਜ ਵਿੱਚ ਵੀ ਰਾਹਤ ਮਿਲਦੀ ਹੈ। ਇਹ ਆਂਤੜੀਆਂ ਦਾ ਇਲਾਜ ਕਰਦਾ ਹੈ ਅਤੇ ਲਿਵਰ ਨੂੰ ਮਜ਼ਬੂਤ ਕਰਦਾ ਹੈ। ਇਹ ਭੁੱਖ ਅਤੇ ਪਾਚਨ ਵਿੱਚ ਵੀ ਸੁਧਾਰ ਕਰਦਾ ਹੈ।
ਚਮੜੀ ਲਈ ਵਰਦਾਨ ਗੁਲਕੰਦ – ਗੁਲਕੰਦ ਦਾ ਸੇਵਨ ਕਰਨ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਦਾਗ਼ ਥੱਬੇ ਆਦਿ ਦੂਰ ਹੁੰਦੇ ਹਨ। ਚਿਹਰੇ ਦੀ ਸੋਜ ਅਤੇ ਅੱਖਾਂ ਦੀ ਲਾਲੀ ਨੂੰ ਘੱਟ ਕਰ ਕੇ ਮੂੰਹ ਦੇ ਛਾਲਿਆਂ ਦਾ ਵੀ ਇਲਾਜ ਕਰਦਾ ਹੈ।
ਪ੍ਰਜਨਨ ‘ਚ ਵੀ ਸਹਾਇਕ – ਪੀਰੀਅਡਜ਼ ਦੌਰਾਨ ਮਹਿਲਾਵਾਂ ਨੂੰ ਹੋਣ ਵਾਲੀ ਜ਼ਿਆਦਾ ਬਲੀਡਿੰਗ ਅਤੇ ਲਿਊਕੋਰੀਆ ਵਰਗੀ ਪਰੇਸ਼ਾਨੀ ਦਾ ਵੀ ਇਲਾਜ ਕਰਦਾ ਹੈ। ਰੋਜ਼ਾਨਾ ਇੱਕ ਚੱਮਚ ਗੁਲਕੰਦ ਦਾ ਸੇਵਨ ਕਰਨ ਨਾਲ ਤੁਹਾਨੂੰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਮਿਲ ਸਕਦੀ ਹੈ।
ਬਲੱਡ ਸਰਕੁਲੇਸ਼ਨ ਵਧਾਏ ਗੁਲਕੰਦ – ਇਸ ਦਾ ਰੈਗੁਲਰ ਸੇਵਨ ਤੁਹਾਡੇ ਸ਼ਰੀਰ ਵਿੱਚ ਖ਼ੂਨ ਦੀ ਗਰਦਿਸ਼ ਨੂੰ ਵਧਾਉਂਦਾ ਹੈ ਜਿਸ ਨਾਲ ਤੁਹਾਡਾ ਸ਼ਰੀਰ ਵਧੇਰੇ ਚੁਸਤ ਮਹਿਸੂਸ ਕਰੇਗਾ ਅਤੇ ਤੁਹਾਡੇ ਜੋਸ਼ ਵਿੱਚ ਵਾਧਾ ਹੋਵੇਗਾ।
ਗੁਲਕੰਦ ਲੈਣ ਦਾ ਤਰੀਕਾ – ਇਸ ਦਾ ਲਾਭ ਲੈਣ ਲਈ ਸਿਰਫ਼ ਦੋ ਦਿਨਾਂ ਵਿੱਚ ਇੱਕ ਵਾਰ ਇਸ ਦਾ ਇੱਕ ਚੱਮਚ ਲਓ। ਤੁਸੀਂ ਇਸ ਨੂੰ ਲੱਸੀ, ਜੂਸ, ਮਿਲਕ ਸ਼ੇਕ, ਆਈਸ ਕਰੀਮ ਜਾਂ ਗ਼ੁਲਾਬ ਦੀ ਚਾਹ ਵਿੱਚ ਮਿਲਾ ਕੇ ਲੈ ਸਕਦੇ ਹੋ।
ਸੂਰਜਵੰਸ਼ੀ