ਮੱਛਰਾਂ ਤੋਂ ਆਪਾਂ ਸਾਰੇ ਪਰੇਸ਼ਾਨ ਰਹਿੰਦੇ ਹਾਂ। ਸ਼ਾਮ ਹੁੰਦਿਆਂ ਹੀ ਇਹ ਤੁਹਾਡੇ ਕੰਨਾਂ ਕੋਲ ਆ ਕੇ ਭੀਂ-ਭੀਂ ਕਰਦੇ ਹਨ ਅਤੇ ਫ਼ਿਰ ਚੁੱਪ ਚੁਪੀਤੇ ਤੁਹਾਡੇ ਸ਼ਰੀਰ ਦੇ ਕਿਸੇ ਵੀ ਹਿੱਸੇ ਉੱਤੇ ਬਹਿ ਕੇ ਤੁਹਾਡਾ ਖ਼ੂਨ ਚੂਸਦੇ ਰਹਿੰਦੇ ਹਨ।
ਇਨ੍ਹਾਂ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਓਹੜ-ਪੋਹੜ ਕਰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਇਹ ਖ਼ੂਨ ਚੂਸਣ ਵਾਲੇ ਮੱਛਰ ਸਦਾ ਤੁਹਾਡੇ ਸਿਰ ਉੱਤੇ ਹੀ ਕਿਉਂ ਘੁੰਮਦੇ ਹਨ।
ਵਿਗਿਆਨੀਆਂ ਮੁਤਾਬਿਕ, ਮਨੁੱਖ ਦੇ ਸਿਰਾਂ ਉੱਤੇ ਉੱਡਣ ਵਾਲੇ ਜ਼ਿਆਦਾਤਰ ਮੱਛਰ ਨਹੀਂ ਮੱਛਰੀਆਂ ਭਾਵ ਮਾਦਾ ਮੱਛਰ ਹੁੰਦੀਆਂ ਹਨ। ਉਨ੍ਹਾਂ ਨੂੰ ਸਿਰ ਉੱਤੇ ਭੀਂ-ਭੀਂ ਕਰਨਾ ਪਸੰਦ ਹੈ। ਉਂਝ ਉਨ੍ਹਾਂ ਦੀ ਭੀਂ-ਭੀਂ ਦਰਅਸਲ ਉਨ੍ਹਾਂ ਦੇ ਖੰਭਾਂ ਵਿੱਚੋਂ ਛਣ ਕੇ ਆਉਂਦੀ ਹਵਾ ਦੀ ਆਵਾਜ਼ ਹੁੰਦੀ ਹੈ।
ਮਾਦਾ ਮੱਛਰ ਨੂੰ ਕੌਰਬਨ ਡਾਈਔਕਸਾਈਡ ਬਹੁਤ ਪਸੰਦ ਹੁੰਦੀ ਹੈ। ਜਦੋਂ ਤੁਸੀਂ ਸਾਹ ਬਾਹਰ ਛੱਡਦੇ ਹੋ ਤਾਂ ਮਾਦਾ ਮੱਛਰ ਨੂੰ ਉਸ ਦੀ ਬੋ ਪਸੰਦ ਆਉਂਦੀ ਹੈ।
ਦੂਜੇ, ਜੇ ਤੁਹਾਨੂੰ ਪਸੀਨਾ ਆ ਰਿਹਾ ਹੈ ਤਾਂ ਵੀ ਉਸ ਦੀ ਬੋ ਵੀ ਮੱਛਰਾਂ ਨੂੰ ਬਹੁਤ ਪਸੰਦ ਆਉਂਦੀ ਹੈ।
ਤੀਜੇ, ਜੇ ਤੁਸੀਂ ਆਪਣੇ ਵਾਲਾਂ ਵਿੱਚ ਜੈੱਲ ਲਾਉਂਦੇ ਹੋ ਤਾਂ ਉਸ ਦੀ ਖ਼ੁਸ਼ਬੋ ਵੀ ਮੱਛਰਾਂ ਨੂੰ ਬਹੁਤ ਵਧੀਆ ਲੱਗਦੀ ਹੈ ਤੇ ਉਹ ਵੱਧ ਗਿਣਤੀ ਵਿੱਚ ਤੁਹਾਡੇ ਆਲੇਦੁਆਲੇ ਇਕੱਠੇ ਹੋਣ ਲੱਗਦੇ ਹਨ।
ਕੰਬੋਜ










