ਰਣਵੀਰ ਸਿੰਘ ਨੇ ਖ਼ਰੀਦੀ 3.5 ਕਰੋੜ ਦੀ ਲੈਂਬਰਗੀਨੀ ਊਰੁਸ

ਬੌਲੀਵੁਡ ਐਕਟਰ ਰਣਵੀਰ ਸਿੰਘ ਹਮੇਸ਼ਾ ਹੀ ਸੁਰਖ਼ੀਆਂ ‘ਚ ਰਹਿੰਦੈ ਜਿਸ ਦਾ ਕਾਰਨ ਕਦੇ ਉਸ ਦੀਆਂ ਫ਼ਿਲਮਾਂ ਅਤੇ ਕਦੇ ਉਸ ਦਾ ਫ਼ੈਸ਼ਨ ਹੁੰਦਾ ਹੈ। ਹੁਣ ਇੱਕ ਵਾਰ ਫ਼ਿਰ ਰਣਵੀਰ ਸੁਰਖ਼ੀਆਂ ‘ਚ ਆਇਆ ਹੈ ਜਿਸ ਦਾ ਕਾਰਨ ਹੈ ਉਸ ਵਲੋਂ ਖ਼ਰੀਦੀ 3.5 ਕਰੋੜ ਦੀ ਲੈਂਬਰਗੀਨੀ ਊਰੁਸ ਕਾਰ। ਇਸ ਕਾਰ ਦੇ ਨਾਲ ਰਣਵੀਰ ਸਿੰਘ ਬੀਤੇ ਦਿਨੀਂ ਮੁੰਬਈ ‘ਚ ਨਜ਼ਰ ਆਇਆ। ਕਾਰ ਵਿੱਚ ਉਸ ਨੇ ਆਪਣੀ ਪਤਨੀ ਦੀਪਿਕਾ ਪਾਦੁਕੋਣ ਨਾਲ ਨਹੀਂ ਸਗੋਂ ਜ਼ੋਯਾ ਅਖ਼ਤਰ ਨਾਲ ਸਵਾਰੀ ਕੀਤੀ।
ਜ਼ੋਯਾ ਨਾਲ ਰਣਵੀਰ ਸਿੰਘ ਹੌਲੀਵੁਡ ਫ਼ਿਲਮ ਜੋਕਰ ਦੇਖਣ ਗਿਆ ਸੀ। ਜ਼ੋਯਾ ਅਤੇ ਰਣਵੀਰ ਨੇ ਹਾਲ ਹੀ ‘ਚ ਫ਼ਿਲਮ ਗਲੀ ਬੁਆਏ ‘ਚ ਕੰਮ ਕੀਤਾ ਸੀ। ਫ਼ਿਲਮ ਇੱਕ ਵੱਡੀ ਹਿੱਟ ਸਾਬਿਤ ਹੋਈ ਸੀ। ਇਸ ਮੌਕੇ ਰਣਵੀਰ ਨੇ ਲਾਲ ਰੰਗ ਦੀ ਮੈਚਿੰਗ ਕੈਪ ਪਹਿਨੀ ਹੋਈ ਸੀ। ਉਹ ਫ਼ਿਲਹਾਲ ਫ਼ਿਲਮ ’83 ਦੀ ਸ਼ੂਟਿੰਗ ‘ਚ ਰੁਝਿਆ ਹੋਇਆ ਹੈ ਜਿਸ ‘ਚ ਰਣਵੀਰ ਕ੍ਰਿਕੇਟਰ ਕਪਿਲ ਦੇਵ ਦੇ ਕਿਰਦਾਰ ‘ਚ ਨਜ਼ਰ ਆਵੇਗਾ।
ਦੱਸ ਦਈਏ ਕਿ ਲੈਂਬੋਰਗੀਨੀ ਊਰੁਸ ਇੱਕ ਬੇਹੱਦ ਪਾਵਰਫ਼ੁੱਲ ਕਾਰ ਹੈ। ਇਹ ਕਾਰ ਮਹਿਜ਼ 3.6 ਸੈਕਿੰਡ ‘ਚ 100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਫ਼ੜਦੀ ਹੈ। ਕਾਰ ਦੀ ਟੌਪ ਸਪੀਡ 305 ਕਿਮੀ ਪ੍ਰਤੀ ਘੰਟਾ ਦੀ ਹੈ। ਇਸ ਕਾਰ ਦੀ ਖ਼ਾਸ ਗੱਲ ਇਹ ਹੈ ਕਿ ਇਸ ‘ਚ 21 ਇੰਚ ਦੇ ਅਲੌਏ ਵ੍ਹੀਲਜ਼ ਲੱਗੇ ਹੋਏ ਹਨ ਜਿਨ੍ਹਾਂ ਨੂੰ 23 ਇੰਚ ਤਕ ਵਧਾਇਆ ਜਾ ਸਕਦਾ ਹੈ।
ਇੰਨਾ ਹੀ ਨਹੀਂ, ਇਸ ‘ਚ 440 MM ਦੇ ਫ਼ਰੰਟ ਰੀਅਰ ਕਾਰਬਨ ਸਰੈਮਿਕ ਬ੍ਰੇਕਸ ਲੱਗੇ ਹਨ ਜੋ 100 ਦੀ ਸਪੀਡ ‘ਤੇ ਬ੍ਰੇਕ ਲੱਗਣ ‘ਤੇ ਸਿਰਫ਼ 33.7 ਮੀਟਰ ਦੇ ਦਾਇਰੇ ‘ਚ SUV ਨੂੰ ਰੋਕ ਦੇਣਗੇ।