ਵਾਰ ਦੇਖ ਕੇ ਪਰੇਸ਼ਾਨ ਹੋਈ ਟਾਈਗਰ ਸ਼ੈਰੌਫ਼ ਦੀ ਨੰਨ੍ਹੀ ਫ਼ੈਨ

2 ਅਕਤੂਬਰ ਨੂੰ ਰਿਲੀਜ਼ ਹੋਈ ਟਾਈਗਰ ਸ਼ੈਰੌਫ਼ ਅਤੇ ਰਿਤਿਕ ਰੌਸ਼ਨ ਦੀ ਫ਼ਿਲਮ ਵਾਰ ਬੌਕਸ ਔਫ਼ਿਸ’ਤੇ ਵਧੀਆ ਕਮਾਈ ਕਰ ਰਹੀ ਹੈ। ਡਾਇਰੈਕਟਰ ਸਿਧਾਰਥ ਆਨੰਦ ਦੀ ਇਹ ਫ਼ਿਲਮ ਚਾਰ ਹਜ਼ਾਰ ਸਕ੍ਰੀਨਜ਼ ‘ਤੇ ਰਿਲੀਜ਼ ਹੋਈ ਸੀ, ਅਤੇ 2019 ਦੀ ਤਿੰਨ ਦਿਨ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ। ਵਾਰ ‘ਚ ਟਾਈਗਰ ਸ਼ੈਰੌਫ਼ ਅਤੇ ਰਿਤਿਕ ਰੌਸ਼ਨ ਵਿਚਕਾਰ ਕਈ ਫ਼ਾਈਟ ਸੀਨ ਹਨ। ਰਿਤਿਕ ਰੌਸ਼ਨ ਨਾਲ ਟਾਈਗਰ ਸ਼ੈਰੌਫ਼ ਦੀ ਲੜਾਈ ਨੂੰ ਦੇਖ ਕੇ ਉਨ੍ਹਾਂ ਦੀ ਚਾਰ ਸਾਲ ਦੀ ਇੱਕ ਛੋਟੀ ਫ਼ੈਨ ਦੁਖੀ ਹੋ ਗਈ।
ਉਸ ਤੋਂ ਬਾਅਦ ਛੋਟੀ ਫ਼ੈਨ ਦੇ ਪਿਤਾ ਨੇ ਟਵਿਟਰ ‘ਤੇ ਟਾਈਗਰ ਸ਼ੈਰੌਫ਼ ਨੂੰ ਲਿਖਿਆ ਕਿ ਉਨ੍ਹਾਂ ਦੀ ਚਾਰ ਸਾਲ ਦੀ ਧੀ ਜੂਨੀਅਰ ਸ਼ੈਰੌਫ਼ ਨੂੰ ਬਹੁਤ ਪੰਸਦ ਕਰਦੀ ਹੈ। ਫ਼ੈਨ ਦੇ ਪਿਤਾ ਨੇ ਫ਼ਿਲਮ ਦੀ ਤਾਰੀਫ਼ ਕੀਤੀ, ਪਰ ਕਿਹਾ ਫ਼ਿਲਮ ਦੇਖਣ ਤੋਂ ਬਾਅਦ ਉਨ੍ਹਾਂ ਦੀ ਧੀ ਪਰੇਸ਼ਾਨ ਸੀ। ਉਹ ਤੁਹਾਨੂੰ ਮਿਲਣਾ ਚਾਹੁੰਦੀ ਹੈ। ਤੁਹਾਡਾ ਇੱਕ ਹਾਏ ਉਸ ਨੂੰ ਬਹੁਤ ਖ਼ੁਸ਼ ਕਰ ਦੇਵੇਗਾ। ਇਸ ਟਵੀਟ ਦੇ ਰਿਪਲਾਈ ‘ਚ ਟਾਈਗਰ ਨੇ ਲਿਖਿਆ, ”ਹਾਏ ਨਵਿਆ! ਹੁਣ ਪਰੇਸ਼ਾਨ ਨਾ ਹੋਵੋ, ਮੈਂ ਠੀਕ ਹਾਂ! ਜਲਦ ਹੀ ਪਿਆਰੀ ਬੱਚੀ ਨਾਲ ਮਿਲਣਾ ਚਾਹਾਂਗਾ, ਸਰ।”
ਦੱਸ ਦੇਈਏ ਕਿ ਫ਼ਿਲਮ ਵਾਰ ‘ਚ ਟਾਈਗਰ ਅਤੇ ਰਿਤਿਕ ਤੋਂ ਇਲਾਵਾ ਵਾਣੀ ਕਪੂਰ, ਅਨੁਪ੍ਰਿਆ ਗੋਇਅੰਕਾ ਅਤੇ ਆਸ਼ੂਤੋਸ਼ ਰਾਣਾ ਵੀ ਮਹੱਤਵਪੂਰਣ ਰੋਲ ‘ਚ ਹਨ।