ਇਲਾਜ ਤੋਂ ਬਾਅਦ ਰਿਸ਼ੀ ਕਪੂਰ ਨੇ ਕਰਵਾਇਆ ਫ਼ੋਟੋਸ਼ੂਟ

ਨਿਊ ਯੌਰਕ ਤੋਂ ਪਿਛਲੇ ਮਹੀਨੇ ਹੀ ਕੈਂਸਰ ਦਾ ਇਲਾਜ ਕਰਵਾ ਕੇ ਭਾਰਤ ਪਰਤੇ ਬੌਲੀਵੁਡ ਦੇ ਮਸ਼ਹੂਰ ਐਕਟਰ ਰਿਸ਼ੀ ਕਪੂਰ ਨੇ ਹਾਲ ਹੀ ‘ਚ ਇੱਕ ਫ਼ੋਟੋਸ਼ੂਟ ਕਰਵਾਇਆ। ਮਸ਼ਹੂਰ ਫ਼ੋਟੋਗ੍ਰਾਫ਼ਰ ਅਵੀਨਾਸ਼ ਗੋਵਾਰੀਕਰ ਨੇ ਰਿਸ਼ੀ ਕਪੂਰ ਦਾ ਫ਼ੋਟੋਸ਼ੂਟ ਕੀਤਾ। ਅਵੀਨਾਸ਼ ਗੋਵਾਰੀਕਰ ਨੇ ਉਸ ਦੀ ਇੱਕ ਤਸਵੀਰ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਪੋਸਟ ਕੀਤੀ। ਬਲੈਕ ਐਂਡ ਵ੍ਹਾਈਟ ਤਸਵੀਰ ‘ਚ ਰਿਸ਼ੀ ਕਪੂਰ ਵੱਡੀ ਜਿਹੀ ਮੁਸਕਾਨ ‘ਚ ਕਾਫ਼ੀ ਹੈਂਡਸਮ ਨਜ਼ਰ ਆ ਰਿਹਾ ਹੈ।
ਅਵੀਨਾਸ਼ ਗੋਵਾਰੀਕਰ ਨੇ ਇਸ ਤਸਵੀਰ ਦੇ ਕੈਪਸ਼ਨ ‘ਚ ਲਿਖਿਆ, ”ਪੋਸਟ ਪੈਕਅੱਪ ਸ਼ੌਟ ਵਿਦ ਦਾ ਲੈਜੈਂਡ ਰਿਸ਼ੀ ਕਪੂਰ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਉਹ ਐਕਸ਼ਨ ‘ਚ ਵਾਪਿਸ ਆਏ ਹਨ। ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ।”
ਉਸ ਤੋਂ ਬਾਅਦ ਰਿਸ਼ੀ ਕਪੂਰ ਨੇ ਵੀ ਆਪਣੀ ਤਸਵੀਰ ਨੂੰ ਆਪਣੇ ਟਵਿਟਰ ਹੈਂਡਲ ‘ਤੇ ਪੋਸਟ ਕੀਤਾ। ਰਿਸ਼ੀ ਕਪੂਰ ਨੇ ਤਸਵੀਰ ਨਾਲ ਲਿਖਿਆ, ”ਥੈਂਕ ਯੂ ਅਵੀਨਾਸ਼, ਤੁਸੀਂ ਸਭ ਤੋਂ ਜ਼ਿਆਦਾ ਤਾਰੀਫ਼ ਕੀਤੀ। ਪੈਕਅੱਪ ਤੋਂ ਬਾਅਦ ਲਗਭਗ ਦੋ ਮਹੀਨਿਆਂ ਤੋਂ ਵਧੀ ਦਾੜ੍ਹੀ ਨੂੰ ਕੱਟ ਦਿੱਤਾ। ਅੱਜ ਰਾਤੀਂ ਇਟਲੀ ਲਈ ਰਵਾਨਾ ਹੋ ਰਿਹਾ ਹਾਂ। ਵਾਪਿਸ ਆ ਕੇ ਤੁਹਾਨੂੰ ਮਿਲਦਾ ਹਾਂ।”