ਪਿਆਰ ਕਾ ਪੰਚਨਾਮਾ ਅਤੇ ਸੋਨੂੰ ਕੇ ਟੀਟੂ ਕੀ ਸਵੀਟੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਐਕਟਰ ਸਨੀ ਸਿੰਘ ਗੰਜੇ ਹੋ ਗਏ ਹਨ। ਅਜਿਹੇ ‘ਚ ਉਨ੍ਹਾਂ ਨੂੰ ਆਪਣੇ ਵਿਆਹ ਦਾ ਫ਼ਿਕਰ ਸਤਾ ਰਿਹਾ ਹੈ। ਜੀ ਹਾਂ, ਇਹ ਸੱਚ ਤਾਂ ਹੈ ਪਰ ਪੂਰਾ ਨਹੀਂ। ਅਸਲ ‘ਚ ਸਨੀ ਸਿੰਘ ਜਲਦ ਹੀ ਫ਼ਿਲਮ ਉਜੜਾ ਚਮਨ ‘ਚ ਨਜ਼ਰ ਆਉਣ ਵਾਲੇ ਹਨ। ਇਸ ਦਾ ਹਾਲ ਹੀ ‘ਚ ਟਰੇਲਰ ਰਿਲੀਜ਼ ਕੀਤਾ ਗਿਆ। ਇਸ ‘ਚ ਉਨ੍ਹਾਂ ਨੇ ਇੱਕ ਗੰਜੇ ਵਿਅਕਤੀ ਦਾ ਰੋਲ ਕੀਤਾ ਹੈ ਜਿਸ ਦਾ ਵਿਆਹ ਨਹੀਂ ਹੋ ਪਾ ਰਿਹਾ। ਉਜੜਾ ਚਮਨ 8 ਨਵੰਬਰ ਨੂੰ ਰਿਲੀਜ਼ ਹੋਵੇਗੀ ਜਿਸ ‘ਚ ਸਨੀ ਨਾਲ ਟੀ.ਵੀ. ਅਦਾਕਾਰਾ ਐਸ਼ਵਰਿਆ ਸਖੀਜਾ ਨਜ਼ਰ ਆਵੇਗੀ।
ਐਸ਼ਵਰਿਆ ਇਸ ਤੋਂ ਪਹਿਲਾਂ TV ਸੀਰੀਅਲ ਸਾਸ ਬਿਨਾ ਸਸੁਰਾਲ ਅਤੇ ਨੱਚ ਬਲੀਏ ‘ਚ ਨਜ਼ਰ ਆ ਚੁੱਕੀ ਹੈ। ਇਹ ਐਸ਼ਵਰਿਆ ਦੀ ਡੈਬਿਊ ਫ਼ਿਲਮ ਹੋਵੇਗੀ। ਉਜੜਾ ਚਮਨ ਨੂੰ ਅਭਿਸ਼ੇਕ ਪਾਠਕ ਨੇ ਡਾਇਰੈਕਟ ਕੀਤਾ ਹੈ। ਜੇਕਰ ਫ਼ਿਲਮ ‘ਚ ਸਨੀ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਉਹ ਇਸ ‘ਚ ਇੱਕ ਅਧਿਆਪਕ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ‘ਚ ਦਰਸ਼ਕਾਂ ਨੂੰ ਕੌਮੇਡੀ ਦਾ ਖ਼ੂਬ ਮਜ਼ਾ ਆਵੇਗਾ।











