ਸ਼ੂਗਰ ਅੱਜ ਦੇ ਸਮੇਂ ‘ਚ ਇੱਕ ਆਮ ਬੀਮਾਰੀ ਬਣ ਗਈ ਹੈ, ਪਰ ਇਸ ਨੂੰ ਹਲਕੇ ‘ਚ ਲੈਣਾ ਸ਼ਰੀਰ ਲਈ ਖ਼ਤਰਨਾਕ ਹੋ ਸਕਦਾ ਹੈ। ਅਣ-ਕੰਟਰੋਲਡ ਹੋਈ ਸ਼ੂਗਰ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਖੋਹ ਸਕਦੀ ਹੈ। ਇਸ ਤੋਂ ਇਲਾਵਾ ਇਸ ਨਾਲ ਕਿਡਨੀ, ਸ਼ਰੀਰ ਦੇ ਹੋਰ ਮਹਤੱਵਪੂਰਨ ਅੰਗਾਂ ਅਤੇ ਦਿਲ ‘ਤੇ ਬੁਰਾ ਅਸਰ ਪੈਂਦਾ ਹੈ।
ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਮੱਸਿਆ ਜ਼ਿਆਦਾ ਮਿੱਠਾ ਖਾਣ ਨਾਲ ਹੁੰਦੀ ਹੈ ਜਦੋਂਕਿ ਅਜਿਹਾ ਨਹੀਂ। ਇਸ ਦੀ ਵਜ੍ਹਾ ਸਟਰੈੱਸ ਅਤੇ ਚਿੰਤਾ ਹੈ ਅਤੇ ਜੇਨੈਟਿਕ ਕਾਰਨ ਵੀ ਇਸ ਬੀਮਾਰੀ ਦੀ ਵਜ੍ਹਾ ਹੋ ਸਕਦੇ ਹਨ। ਕਿਤੇ ਨਾ ਕਿਤੇ ਵਿਗੜਿਆ ਲਾਈਫ਼ ਸਟਾਈਲ ਵੀ ਇਸ ਬੀਮਾਰੀ ਨੂੰ ਵਾਧਾ ਦੇ ਰਿਹਾ ਹੈ। ਇਸ ਲਈ ਤਾਂ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ।
ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ, ਟਾਈਪ ਵੰਨ ਅਤੇ ਟਾਈਪ ਟੂ – ਜਿਥੇ ਟਾਈਪ 1 ‘ਚ ਇੰਸੁਲਿਨ ਬਣਨਾ ਘੱਟ ਜਾਂ ਬੰਦ ਹੋ ਜਾਂਦਾ ਹੈ ਜਦੋਂਕਿ ਟਾਈਪ-2 ‘ਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਜਿਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਜਿਸ ਨਾਲ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ।
ਇਸ ਨੂੰ ਕੰਟਰੋਲ ਕਿੰਝ ਕਰੀਏ – ਲੋਕ ਸ਼ੂਗਰ ਦੀ ਦਵਾਈ ਖਾ ਲੈਂਦੇ ਹਨ, ਪਰ ਖਾਣੇ ਦਾ ਪਰਹੇਜ਼ ਨਹੀਂ ਕਰਦੇ ਜਦੋਂਕਿ ਇਸ ‘ਚ ਖਾਣ-ਪੀਣ ਦਾ ਪਰਹੇਜ਼ ਜ਼ਿਆਦਾ ਮਾਇਨੇ ਰੱਖਦਾ ਹੈ। ਸ਼ੂਗਰ ਦਾ ਸ਼ਿਕਾਰ ਹੋਣ ਤੋਂ ਬਾਅਦ ਮਿੱਠਾ ਅਤੇ ਹੋਰ ਚੀਜ਼ਾਂ ‘ਤੇ ਕੰਟਰੋਲ ਕਰਨਾ ਪੈਂਦਾ ਹੈ ਕਿਉਂਕਿ ਇਹ ਸ਼ੂਗਰ ਦੇ ਪੱਧਰ ਨੂੰ ਵਧਾ ਦਿੰਦੀ ਹੈ।
ਸ਼ੂਗਰ ‘ਚ ਕੀ ਖਾਈਏ? ਸ਼ੂਗਰ ‘ਚ ਮਰੀਜ਼ ਨੂੰ ਫ਼ਾਈਬਰ ਯੁਕਤ ਆਹਾਰ ਜ਼ਿਆਦਾ ਖਾਣੇ ਚਾਹੀਦੇ ਹਨ। ਸਬਜ਼ੀਆਂ ‘ਚ ਸ਼ਿਮਲਾ ਮਿਰਚ, ਗਾਜਰ, ਪਾਲਕ, ਬ੍ਰੌਕਲੀ, ਕਰੇਲਾ, ਮੂਲੀ, ਟਮਾਟਰ, ਸ਼ਲਗਮ, ਕੱਦੂ, ਤੋਰੀ, ਪਰਵਲ ਖਾਓ। ਦਿਨ ‘ਚ ਇੱਕ ਵਾਰ ਦਾਲ ਅਤੇ ਦਹੀਂ ਦੀ ਵਰਤੋਂ ਕਰੋ। ਨਾਲ ਹੀ ਫ਼ਲਾਂ ‘ਚ ਜਾਮੁਨ, ਅਮਰੂਦ, ਪਪੀਤਾ, ਔਲੇ ਅਤੇ ਸੰਤਰੇ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਡਾਈਟ ‘ਚ ਸਾਬਿਤ ਅਨਾਜ, ਰੌਂਗੀ, ਫ਼ਿੱਕਾ ਦੁੱਧ, ਦਲੀਆ, ਬਰਾਊਨ ਰਾਈਸ, ਆਦਿ ਲਓ।
ਕੀ ਨਾ ਖਾਓ? ਕੇਲਾ, ਅੰਗੂਰ, ਅੰਬ, ਲੀਚੀ, ਤਰਬੂਜ਼ ਅਤੇ ਜ਼ਿਆਦਾ ਮਿੱਠਾ ਫ਼ਲ ਨਾ ਖਾਓ। ਇਸ ਨਾਲ ਸ਼ੂਗਰ ਦੇ ਰੋਗੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਫ਼ਰੂਟ, ਜੂਸ, ਕੋਲਡ ਡਰਿੰਕਸ, ਕਿਸ਼ਮਿਸ਼, ਪ੍ਰੋਸੈੱਸਡ ਫ਼ੂਡਜ਼, ਮਸਾਲੇਦਾਰ ਭੋਜਨ, ਚੀਨੀ, ਮੀਟ, ਵ੍ਹਾਈਟ ਪਾਸਤਾ, ਸਫ਼ੈਦ ਚਾਵਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸਫ਼ੈਟ ਅਤੇ ਡਿੱਬਾਬੰਦ ਭੋਜਨ ਤੋਂ ਵੀ ਪਰਹੇਜ਼ ਕਰੋ।
ਚਲੋ ਜਾਣੋ ਕੁੱਝ ਦੇਸੀ ਨੁਸਖ਼ੇ …
1. ਅਮਰੂਦ ਦੀਆਂ ਪੱਤੀਆਂ ਨੂੰ ਪਾਣੀ ‘ਚ ਉਬਾਲੋ ਅਤੇ ਇਸ ਪਾਣੀ ਦੀ ਵਰਤੋਂ ਤੁਸੀਂ ਦਿਨ ‘ਚ ਦੋ ਵਾਰ ਕਰੋ ਤੁਹਾਨੂੰ ਫ਼ਰਕ ਦਿਸੇਗਾ।
2. ਜਾਮੁਨ ਦੀ ਗੁਠਲੀ ਦਾ ਚੂਰਨ ਬਣਾ ਕੇ ਖ਼ਾਲੀ ਪੇਟ ਕੋਸੇ ਪਾਣੀ ਦੇ ਨਾਲ ਵਰਤੋਂ ਕਰੋ। ਇਸ ਨਾਲ ਸ਼ੂਗਰ ਕੰਟਰੋਲ ਕਰਨ ‘ਚ ਮਦਦ ਮਿਲੇਗੀ।
3. ਦਾਲਚੀਨੀ ਪਾਊਡਰ ਨੂੰ ਕੋਸੇ ਪਾਣੀ ਨਾਲ ਲਓ। ਇਸ ਨਾਲ ਸ਼ੂਗਰ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।
4. ਸਵੇਰੇ ਖ਼ਾਲੀ ਪੇਟ 2-3 ਤੁਲਸੀ ਦੀਆਂ ਪੱਤੀਆਂ ਚਬਾਓ। ਤੁਸੀਂ ਚਾਹੇ ਤਾਂ ਤੁਲਸੀ ਦਾ ਰਸ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੋਵੇਗਾ।
5. ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਸ਼ੂਗਰ ਵਿੱਚ ਰਾਹਤ ਦਿੰਦਾ ਹੈ।
ਸ਼ੂਗਰ ਲਈ ਯੋਗ – ਇਸ ਤੋਂ ਇਲਾਵਾ ਯੋਗ ਨਾਲ ਵੀ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ 25-30 ਮਿੰਟ ਯੋਗ ਕਰਨ ਇਸ ‘ਚ ਫ਼ਾਇਦਾ ਮਿਲਦਾ ਹੈ। ਇਸ ਲਈ ਤੁਸੀਂ ਪ੍ਰਮਾਣਯਾਮ, ਸੇਤੁਬੰਧਾਸਨ, ਬਲਾਸਨ, ਵਰਜਾਸਨ ਅਤੇ ਧਨੁਰਾਸਨ ਕਰ ਸਕਦੇ ਹੋ।
ਕੁੱਝ ਜ਼ਰੂਰੀ ਗੱਲਾਂ – ਖ਼ੂਬ ਪੀਓ ਪਾਣੀ, ਹੈਲਦੀ ਖਾਓ, ਭਾਰ ਨੂੰ ਕੰਟਰੋਲ ‘ਚ ਰੱਖੋ, ਤਨਾਅ ਤੋਂ ਦੂਰ ਰਹੋ ਅਤੇ ਫ਼ਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ। ਸਿਗਰਟਨੋਸ਼ੀ, ਤੰਬਾਕੂ, ਆਦਿ ਦਾ ਸੇਵਨ ਨਾ ਕਰੋ। ਜਿੰਨਾ ਚਿੰਤਾ ਅਤੇ ਡਿਪ੍ਰੈੱਸ਼ਨ ਤੋਂ ਦੂਰ ਰਹੋਗੇ ਓਨਾ ਹੀ ਇਸ ਬੀਮਾਰੀ ਤੋਂ ਬਚੇ ਰਹੋਗੇ। ਤੁਹਾਨੂੰ ਸਾਡਾ ਇਹੀ ਮੈਸੇਜ ਹੈ, ਕਿਸ ਤਰ੍ਹਾਂ ਲੱਗਿਆ ਸਾਨੂੰ ਦੱਸਣਾ ਨਾ ਭੁੱਲਨਾ।
ਸੂਰਜਵੰਸ਼ੀ










