ਅਰਦਕ ਤੇ ਨਿੰਬੂ ਕਰੇ ਸਮੋਕਿੰਗ ਦੀ ਆਦਤ ਦੂਰ

ਸਮੋਕਿੰਗ
ਯਾਨੀ ਸਿਗਰੇਟਨੋਸ਼ੀ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਅਦਰਕ ਅਤੇ ਨਿੰਬੂ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਕੱਟੇ ਹੋਏ ਅਦਰਕ ‘ਚ ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਇਸ ਦਾ ਪੇਸਟ ਬਣਾ ਲਵੋ ਅਤੇ ਫਿਰ ਜਦੋਂ ਤੁਹਾਡਾ ਕਦੇ ਸਮੋਕਿੰਗ ਨੂੰ ਮਨ ਕਰੇ ਤਾਂ ਤੁਸੀਂ ਇਸ ਨੂੰ ਖਾ ਲਵੋ। ਇਸ ‘ਚ ਮੌਜੂਦ ਸਲਫਰ ਸਮੋਕਿੰਗ ਦੀ ਇੱਛਾ ਘੱਟ ਕਰਦਾ ਹੈ।
ਆਂਵਲੇ ਮਿਟਾਉਣ ਸਿਗਰੇਟ ਪੀਣ ਦੀ ਤਲਬ
ਸਮੋਕਿੰਗ ਤੋਂ ਛੁਟਕਾਰਾ ਪਾਉਣ ਲਈ ਆਂਵਲੇ ਬੇਹੱਦ ਮਦਦਗਾਰ ਸਾਬਤ ਹੁੰਦੇ ਹਨ। ਆਂਵਲਿਆਂ ਦੇ ਟੁਕੜਿਆਂ ‘ਚ ਨਮਕ ਮਿਲਾ ਕੇ ਉਸ ਨੂੰ ਸੁਕਾ ਲਵੋ। ਸਮੋਕਿੰਗ ਦਾ ਮਨ ਕਰਨ ‘ਤੇ ਇਸ ਦਾ ਟੁਕੜੇ ਚੂਸ ਲਵੋ। ਇਸ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ, ਜੋ ਸਿਗਰੇਟ ਪੀਣ ਦੀ ਆਦਤ ਨੂੰ ਘਟਾਉਂਦਾ ਹੈ।
ਸ਼ੂਗਰ ਫ੍ਰੀ ਚਿਊਇੰਗਮ ਦੀ ਕਰੋ ਵਰਤੋਂ
ਜੇਕਰ ਤੁਹਾਡਾ ਕਦੇ ਸਮੋਕ ਕਰਨ ਨੂੰ ਮਨ ਕਰੇ ਤਾਂ ਤੁਸੀਂ ਚਿਊਇੰਗਮ ਦੀ ਵਰਤੋਂ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਰੁੱਝ ਜਾਵੋਗੇ ਅਤੇ ਤੁਹਾਡਾ ਮਨ ਸਿਗਰੇਟ ਤੋਂ ਹੌਲੀ-ਹੌਲੀ ਹਟ ਜਾਵੇਗਾ।
ਦਾਲਚੀਨੀ ਦੀ ਕਰੋ ਵਰਤੋਂ
ਸਿਗਰੇਟ ਤੋਂ ਛੁਟਕਾਰਾ ਪਾਉਣ ਦੇ ਲਈ ਦਾਲਚੀਨੀ ਵੀ ਬੇਹੱਦ ਫਾਇਦੇਮੰਦ ਹੁੰਦੀ ਹੈ। ਜਦੋਂ ਵੀ ਤੁਹਾਡਾ ਕਦੇ ਸਿਗਰੇਟ ਪੀਣ ਦਾ ਮਨ ਕਰੇ ਤਾਂ ਤੁਸੀਂ ਦਾਲਚੀਨੀ ਨੂੰ ਚਬਾਓ। ਇਸ ਦਾ ਤਿੱਖਾ ਸੁਆਦ ਨਿਕੋਟਿਨ ਦੀ ਇੱਛਾ ਨੂੰ ਖਤਮ ਕਰਦਾ ਹੈ।
ਮੁਲੱਠੀ ਮਿਟਾਏ ਸਿਗਰੇਟਨੋਸ਼ੀ ਦੀ ਆਦਤ
ਸਿਗਰੇਟ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮੁਲੱਠੀ ਦਾ ਇਸਤੇਮਾਲ ਕਰ ਸਕਦੇ ਹੋ। ਜਦੋਂ ਵੀ ਕਦੇ ਤੁਹਾਡਾ ਸਿਗਰੇਟ ਪੀਣ ਦਾ ਕੰਮ ਕਰੇ ਤਾਂ ਤੁਸੀਂ ਮੁਲੱਠੀ ਨੂੰ ਚਬਾ ਸਕਦੇ ਹੋ। ਅਜਿਹਾ ਕਰਨ ਦੇ ਨਾਲ ਸਿਗਰੇਟ ਪੀਣ ਦੀ ਤਲਬ ਘੱਟ ਹੋਵੇਗੀ।