ਡਾਰਕ ਸਰਕਲਸ ਹਟਾਉਣ ਦੇ ਦੇਸੀ ਨੁਸਖੇ

ਅੱਜ ਕੱਲ ਹਰ ਜਾਬ ਡਿਮਾਂਡਿੰਗ ਹੁੰਦੀ ਹੈ। ਅਜਿਹੇ ‘ਚ ਹਰ ਔਰਤ ਦਾ ਕੰਮ ਦੁੱਗਣਾ ਹੋ ਜਾਂਦਾ ਹੈ। ਇਹ ਸਭ ਤੋਂ ਵੱਡੀ ਵਜ੍ਹਾ ਹੈ ਕਿ ਔਰਤਾਂ ਦੀ ਨੀਂਦ ਪੂਰੀ ਨਹੀਂ ਹੋ ਪਾਉਂਦੀ ਅਤੇ ਉਨ੍ਹਾਂ ਨੂੰ ਕਈ ਹੈਲਥ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸਭ ਤੋਂ ਵੱਡੀ ਸਮੱਸਿਆਂ ਔਰਤਾਂ ਲਈ ਉਨ੍ਹਾਂ ਦੀ ਖੂਬਸੂਰਤੀ ‘ਚ ਨੁਕਸ ਆਉਣੇ ਹੁੰਦੇ ਹਨ।ਜੀ ਹਾਂ ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਨਾਲ ਹਮੇਸਾ ਡਾਰਕ ਸਰਕਲਸ ਹੋ ਜਾਂਦੇ ਹਨ। ਇਹ ਕਾਲੇ ਘੇਰੇ ਬਹੁਤ ਜ਼ਿੱਦੀ ਹੁੰਦੇ ਹਨ। ਇਕ ਵਾਰ ਡਾਲਕ ਸਰਕਲਸ ਹੋਣ ਦੇ ਬਾਅਦ ਇਨ੍ਹਾਂ ਦਾ ਜਾਣਾ ਨਾਮੁਮਕਿਨ ਜਿਹਾ ਲੱਗਣ ਲੱਗਦਾ ਹੈ। ਚੱਲੋ ਅਸੀਂ ਤੁਹਾਨੂੰ ਅੱਖਾਂ ਦੇ ਹੇਠਾਂ ਹੋਣ ਵਾਲੇ ਕਾਲੇ ਘੇਰੇ ਨੂੰ ਹਟਾਉਣ ਦੇ ਕੁਝ ਸਟੀਕ ਉਪਾਅ ਦੱਸਦੇ ਹਾਂ।
ਆਲੂ ਦਾ ਰਸ
ਆਲੂ ਦੇ ਅੰਦਰ ਐਂਟੀ ਆਕਸੀਡੈਂਟਸ ਹੁੰਦੇ ਹਨ ਜੋ ਡਾਰਕ ਸਰਕਲਸ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਜ਼ਿਆਦਾ ਅਸਰ ਦਿਖਾਉਂਦਾ ਹੈ।
ਵਰਤੋਂ ਕਰਨ ਦਾ ਤਰੀਕਾ
ਆਲੂ ਨੂੰ ਚੰਗੀ ਤਰ੍ਹਾਂ ਛਿੱਲ ਲਓ
ਫਿਰ ਉਸ ਦੇ ਛੋਟੇ-ਛੋਟੇ ਟੁੱਕੜੇ ਕਰੋ
ਇਸ ਦਾ ਰਸ ਕੱਢਣ ਲਈ ਇਸ ਨੂੰ ਕੁੰਡੀ ਦੀ ਮਦਦ ਨਾਲ ਪੀਸ ਲਓ।
ਇਸ ਰਸ ਨੂੰ ਸੂਤੀ ਕੱਪੜੇ ਜਾਂ ਕਾਟਨ ਬਾਲਸ ਦੀ ਮਦਦ ਨਾਲ 10 ਮਿੰਟ ਤੱਕ ਅੱਖਾਂ ‘ਤੇ ਰੱਖੋ।ਇਸ ਦੇ ਬਾਅਦ ਤਾਜ਼ੇ ਪਾਣੀ ਨਾਲ ਅੱਖਾਂ ਵਾਸ਼ ਕਰ ਲਓ।
ਟਮਾਟਰ
ਟਮਾਟਰ ‘ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲੇ ਤੱਤ ਕਾਲੇ ਘੇਰੇ ਨੂੰ ਕੁਦਰਤੀ ਤਰੀਕੇ ਨਾਲ ਹਟਾਉਣ ‘ਚ ਮਦਦ ਕਰਦੇ ਹਨ।
ਵਰਤੋਂ ਕਰਨ ਦਾ ਤਰੀਕਾ
ਟਮਾਟਰ ਨੂੰ ਚੰਗੀ ਤਰ੍ਹਾਂ ਨਾਲ ਕੱਟ ਲਓ
ਟਮਾਟਰ ਦੇ ਰਸ ਨੂੰ ਕੱਪੜੇ ਦੀ ਮਦਦ ਨਾਲ ਛਾਣ ਲਓ
ਇਸ ਰਸ ਨੂੰ ਉਨ੍ਹਾਂ ਘੇਰਿਆਂ ‘ਤੇ ਤਕਰੀਬਨ 10 ਮਿੰਟ ਲਈ ਲਗਾਓ
ਟੀ ਬੈਗ
ਟੀ ਬੈਗ ਨੂੰ ਚਾਹ ਬਣਾਉਣ ਦੇ ਬਾਅਦ ਸੁੱਟਣ ਦੀ ਲੋੜ ਨਹੀਂ ਹੈ। ਇਸ ਬੈਗ ਨੂੰ ਤੁਸੀਂ ਆਪਣੀਆਂ ਅੱਖਾਂ ਦੇ ਹੇਠਾਂ ਰੱਖੋ
ਸੰਤਰੇ ਦਾ ਰਸ
ਇਸ ‘ਚ ਮੌਜੂਦ ਤੱਤ ਸਕਿਨ ਦਾ ਗਲੋ ਵਧਾਉਣ ‘ਚ ਮਦਦ ਕਰਦੇ ਹਨ।
ਵਰਤੋਂ ਕਰਨ ਦਾ ਤਰੀਕਾ
ਸੰਤਰੇ ਦੇ ਰਸ ‘ਚ ਕੁਝ ਬੂੰਦਾਂ ਗਲਿਸਰੀਨ ਦੀਆਂ ਮਿਲਾ ਕੇ ਡਾਰਕ ਸਰਕੁਲਰ ‘ਤੇ ਲਗਾਓ

ਖੀਰਾ
ਖੀਰਾ ਅੱਖਾਂ ਨੂੰ ਠੰਡਕ ਦੇਣ ‘ਚ ਮਦਦ ਤਾਂ ਕਰਦਾ ਹੀ ਨਾਲ ਹੀ ਇਸ ਦੇ ਐਂਟੀ ਆਕਸੀਡੈਂਟਸ ਸਕਿਨ ਨੂੰ ਫੇਅਰ ਬਣਾਉਣ ‘ਚ ਮਦਦ ਕਰਦਾ ਹੈ।
ਵਰਤੋਂ ਕਰਨ ਦਾ ਤਰੀਕਾ
ਖੀਰੇ ਨੂੰ ਗੋਲ ਅਕਾਰ ‘ਚ ਕੱਟ ਲਓ
ਉਸ ਨੂੰ 30 ਮਿੰਟ ਲਈ ਫਰਿੱਜ ‘ਚ ਰੱਖ ਦਿਓ .
ਇਸ ਦੇ ਬਾਅਦ ਖੀਰੇ ਦੇ ਟੁੱਕੜਿਆਂ ਨੂੰ 10 ਮਿੰਟ ਲਈ ਅੱਖਾਂ ‘ਤੇ ਰੱਖੋ
ਘਰੇਲੂ ਨੁਸਖਿਆਂ ਦੇ ਨਾਲ ਛੁੱਟੇਗੀ ਤੁਹਾਡੀ ਸਿਗਰੇਟ ਪੀਣ ਦੀ ਆਦਤ
ਸਿਗਰੇਟ ਪੀਣੀ ਸਾਡੀ ਸਿਹਤ ਦੇ ਲਈ ਬੇਹੱਦ ਹੀ ਨੁਕਸਾਨਦੇਹ ਹੁੰਦੀ ਹੈ ਪਰ ਕਈ ਵਾਰ ਕੋਈ ਚਾਹ ਕੇ ਵੀ ਇਸ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ। ਸਿਗਰੇਟ ਪੀਣ ਕਰਕੇ ਲੋਕ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਸਿਗਰੇਟ ਪੀਣ ਕਾਰਨ ਲੋਕਾਂ ਨੂੰ ਕੈਂਸਰ ਅਤੇ ਅਤੇ ਬੀ.ਪੀ. ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਕਈ ਵਾਰ ਲੋਕ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦੀ ਵੀ ਵਰਤੋਂ ਕਰਦੇ ਹਨ ਪਰ ਨਤੀਜਾ ਨਾ ਮਾਤਰ ਹੀ ਰਹਿੰਦਾ ਹੈ। ਇਥੇ ਦੱਸ ਦੇਈਏ ਕਿ ਸਿਗਰੇਟ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜੇ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਸਿਗਰੇਟ ਪੀਣ ਦੀ ਆਦਤ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ।
ਇਹ ਹਨ ਘਰੇਲੂ ਨੁਸਖੇ