ਡਿਪ੍ਰੈਸ਼ਨ, ਦਿਲ ਦੀ ਬੀਮਾਰੀ ਤੋਂ ਬਚਾਉਂਦੇ ਹਨ ਫ਼ਲ-ਸਬਜ਼ੀ ਦੇ ਛਿਲਕੇ

ਫ਼ਲ ਖਾਣਾ, ਸਿਹਤ ਦੇ ਲਈ ਕਿੰਨਾ ਫ਼ਾਇਦੇਮੰਦ ਹੈ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਛਿਲਕਿਆਂ ਨੂੰ ਅਸੀਂ ਕੂੜੇ ਦਾਨ ਵਿੱਚ ਸੁੱਟ ਦਿੰਦੇ ਹਾਂ ਜਦਕਿ ਛਿਲਕਿਆਂ ‘ਚ ਵੀ ਸਿਹਤ ਦਾ ਖਜ਼ਾਨਾ ਛੁਪਿਆ ਹੁੰਦਾ ਹੈ। ਅਗਲੀ ਵਾਰੀ ਜਦ ਤੁਸੀਂ ਕੇਲਾ ਖਾਓ ਤਾਂ ਉਸ ਦਾ ਛਿਲਕਾ ਨਾ ਸੁੱਟੋ। ਸੰਤਰੇ ਅਤੇ ਮੌਸੰਮੀ ਦੇ ਛਿਲਕਿਆਂ ਨੂੰ ਵੀ ਸਾਂਭ ਕੇ ਰੱਖੋ। ਹੋ ਸਕੇ ਲਸਣ, ਕੱਦੂ ਅਤੇ ਆਲੂ ਨੂੰ ਛਿਲਕੇ ਸਮੇਤ ਖਾਓ, ਦਰਅਸਲ ਜਾਪਾਨ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਹੋਈ ਖੋਜ ‘ਚ ਫ਼ਲ ਸਬਜ਼ੀਆਂ ਦੇ ਛਿਲਕਿਆਂ ਨੂੰ ਡਿਪ੍ਰੈਸ਼ਨ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਵਿੱਚ ਕਾਰਗਰ ਪਾਇਆ ਗਿਆ ਹੈ। ਚਮੜੀ ਨੂੰ ਮੁਲਾਇਮ, ਦਾਗ ਰਹਿਤ ਅਤੇ ਚਮਕਦਾਰ ਬਣਾਉਣ ‘ਚ ਛਿਲਕਿਆਂ ਦੀ ਭੂਮਿਕਾ ਪਹਿਲਾਂ ਤੋਂ ਹੀ ਜਗ ਜ਼ਾਹਰ ਹੈ।
ਨਾਸ਼ਪਤੀ
ਇੱਕ ਖੋਜ ਮੁਤਾਬਕ ਨਾਸ਼ਪਤੀ ਦਾ ਛਿਲਕਾ ਵਿਟਾਮਿਨ-ਸੀ ਅਤੇ ਫ਼ਾਈਬਰ ਦੇ ਇਲਾਵਾ ‘ਬ੍ਰੋਮਲੇਨ’ ਦਾ ਬਹੁਤ ਵਧੀਆ ਸੋਮਾ ਹੈ, ਜੋ ਪਾਚਨ ਕਿਰਿਆ ਠੀਕ ਰੱਖਣ ਦੇ ਨਾਲ ਹੀ ਪੇਟ ‘ਚ ਮੌਜੂਦ ਮ੍ਰਿਤਕ ਟਿਸ਼ੂਆਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਹ ਅਨਜ਼ਾਈਮ, ਲਿਵਰ ਦੇ ਰੋਗ ਦੂਰ ਕਰਦਾ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ – ਨਾਸ਼ਪਤੀ ਛਿਲਕੇ ਸਮੇਤ ਖਾਣਾ ਪਸੰਦ ਨਹੀਂ ਕਰਦੇ ਤਾਂ ਇਸ ਦਾ ਜੂਸ, ਸ਼ੇਕ ਜਾਂ ਸੂਪ ਬਣਾ ਕੇ ਵੀ ਪੀ ਸਕਦੇ ਹੋ।
ਕੇਲਾ
ਇੱਕ ਖੋਜ ‘ਚ ਪਤਾ ਲੱਗਿਆ ਹੈ ਕਿ ਕੇਲੇ ਦੇ ਛਿਲਕੇ ‘ਚ ‘ਫ਼ੀਲ ਗੁੱਡ’ ਹਾਰਮੋਨ ਸੋਰੋਟੋਨਿਨ ਦੀ ਮੌਜੂਦਗੀ ਦਰਜ ਕੀਤੀ ਗਈ ਹੈ, ਜੋ ਬੇਚੈਨੀ-ਉਦਾਸੀ ਦਾ ਭਾਵ ਘਟਾਉਂਦਾ ਹੈ।
ਇਸ ‘ਚ ‘ਲਿਉਟਿਨ’ ਨਾਂ ਦਾ ਐਂਟੀਆਕਸੀਡੈਂਟ ਵੀ ਪਾਇਆ ਗਿਆ, ਜੋ ਅੱਖਾਂ ‘ਚ ਮੌਜੂਦ ਕੋਸ਼ਿਕਾਵਾਂ ਨੂੰ ਆਲਟ੍ਰਾਵਾਇਲਟ ਕਿਰਨਾਂ ਤੋਂ ਬਚਾ ਕੇ ਮੋਤੀਆ ਬਿੰਦ ਦੀ ਬੀਮਾਰੀ ਨੂੰ ਘੱਟ ਕਰਦਾ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ -ਕੇਲੇ ਦੇ ਛਿਲਕੇ ਨੂੰ 10 ਮਿੰਟ ਤੱਕ ਸਾਫ਼ ਪਾਣੀ ‘ਚ ਉਬਾਲੋ। ਪਾਣੀ ਠੰਡਾ ਹੋਣ ਤੋਂ ਬਾਅਦ ਇਸ ਨੂੰ ਛਾਣ ਕੇ ਪੀ ਲਓ।
ਲਸਣ
ਜਾਪਾਨੀ ਖੋਜ ਅਨੁਸਾਰ ਲਸਣ ਦੇ ਛਿਲਕੇ ‘ਚ ‘ਫ਼ਿਨਾਇਲਪ੍ਰੋਪੇਨਾਇਡ’ ਨਾਮ ਦੇ ਐਂਟੀਆਕਸੀਡੈਂਟ ਦੀ ਉਪਲੱਬਧਤਾ ਦਾ ਦਾਅਵਾ ਕੀਤਾ ਗਿਆ ਹੈ। ਲਸਣ ਦਾ ਛਿਲਕਾ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ- ਸਵੇਰੇ ਖਾਲੀ ਪੇਟ 2 ਪੀਸ ਬਿਨਾਂ ਛਿਲਕੇ ਉਤਾਰੇ ਚਬਾਓ। ਸਬਜ਼ੀ-ਚਟਨੀ ‘ਚ ਵੀ ਛਿਲਕਾ ਸਮੇਤ ਲਸਣ ਪਾਓ।
ਕੱਦੂ
ਇੱਕ ਖੋਜ ਅਨੁਸਾਰ ਕੱਦੂ ਦੇ ਛਿਲਕੇ ‘ਚ ਮੌਜੂਦ ‘ਬੀਟਾ ਕੈਰੋਟੀਨ’ ਫ਼੍ਰੀ ਰੈਡੀਕਲਸ ਦਾ ਖਾਤਮਾ ਕਰ ਕੇ ਕੈਂਸਰ ਤੋਂ ਬਚਾਉਂਦਾ ਹੈ।
ਜ਼ਿੰਕ ਦੀ ਮੌਜੂਦਗੀ ਨਹੁੰਆਂ ਨੂੰ ਮਜ਼ਬੂਤ ਬਣਾਉਣ ਦੇ ਇਲਾਵਾ ਅਲਟ੍ਰਾਵਾਇਲਟ ਕਿਰਨਾਂ ਤੋਂ ਚਮੜੀ ਕੋਸ਼ਿਕਾਵਾਂ ਤੋਂ ਰੱਖਿਆ ਕਰਦਾ ਹੈ। ਪ੍ਰਤੀਰੋਧਕ ਸਮਰੱਥਾ ਵੀ ਵਧਾਉਣ ‘ਚ ਮਦਦ ਕਰਦਾ ਹੈ । ਇਸ ਤਰ੍ਹਾਂ ਕਰੋ ਇਸਤੇਮਾਲ-ਛਿਲਕਾ ਮੁਲਾਇਮ ਹੋਵੇ ਤਾਂ ਸਬਜ਼ੀ ਦੇ ਨਾਲ ਪਕਾਓ ਅਤੇ ਸਖਤ ਹੋਵੇ ਤਾਂ ਛਿੱਲ ਕੇ ਧੁੱਪ ‘ਚ ਸੁਖਾਓ। ਓਵਨ ‘ਚ ਭੁੰਨ ਕੇ ਚਿਪਸ ਦੇ ਰੂਪ ‘ਚ ਵੀ ਖਾ ਸਕਦੇ ਹੋ।
ਸੰਤਰਾ-ਮੌਸੰਮੀ
ਰਾਇਲ ਸੋਸਾਇਟੀ ਆਫ਼ ਮੈਡੀਸਨ ਦੀ ਖੋਜ ਅਨੁਸਾਰ ਇਨ੍ਹਾਂ ਫ਼ਲਾਂ ਦਾ ਛਿਲਕਿਆਂ ‘ਚ ‘ਸੁਪਰ-ਫ਼ਲੈਵੋਨਾਇਡ’ ਮੌਜੂਦ ਹੁੰਦਾ ਹੈ। ਜੋ ‘ਬੈਡ ਕੋਲੈਸਟਰੋਲ’ ਦੇ ਪੱਧਰ ‘ਚ ਗਿਰਾਵਟ ਕਰਦਾ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ-ਸਬਜ਼ੀ-ਸੂਪ ‘ਚ ਛਿਲਕਾ ਕੱਦੂਕਸ਼ ਕਰ ਕੇ ਪਾ ਸਕਦੇ ਹੋ। ਕੇਕ-ਮਾਫ਼ਿਨ ਵੀ ਚੰਗਾ ਬਦਲ ਹੈ। ਜੂਸ ਵੀ ਪੀ ਸਕਦੇ ਹੋ।
ਆਲੂ
ਇੱਕ ਖੋਜ ਦੀ ਮੰਨੀਏ ਤਾਂ ਇੱਕ ਵੱਡੇ ਆਲੂ ਦਾ ਛਿਲਕਾ ਰੋਜ਼ਾਨਾ ਜ਼ਰੂਰੀ ਜ਼ਿੰਕ, ਆਇਰਨ, ਵਿਟਾਮਿਨ-ਸੀ, ਪੋਟਾਸ਼ੀਅਮ ਦੀ ਖੁਰਾਕ ਪੂਰਾ ਕਰਦਾ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ-ਆਲੂ ਦੀ ਸਬਜ਼ੀ ਛਿਲਕਾ ਸਹਿਤ ਬਣਾਓ। ਬਰੀਕ ਕੱਟ ਕੇ ਗਰਮ ਪਾਣੀ-ਲੂਣ ਦੇ ਘੋਲ ‘ਚ ਰੱਖੋ। ਚਿਪਸ ਬਣਾਓ।