ਕੋਲਕਾਤਾ – ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਹ ਭਵਿੱਖ ਵਿੱਚ ਭਾਰਤੀ ਟੀਮ ਦਾ ਕੋਚ ਬਣਨਾ ਚਾਹੁੰਦੈ, ਪਰ ਮੌਜੂਦਾ ਸਮੇਂ ਇਸ ਜ਼ੁੰਮੇਵਾਰੀ ਵਾਲੇ ਅਹੁਦੇ ਦਾ ਇਛੁੱਕ ਨਹੀਂ।
ਭਾਰਤੀ ਟੀਮ ਲਈ ਨਵੇਂ ਕੋਚ ਦੀ ਖੋਜ ਜਾਰੀ ਹੈ ਕਿਉਂਕਿ ਵੈੱਸਟ ਇੰਡੀਜ ਦੌਰੇ ਤੋਂ ਬਾਅਦ ਮੌਜੂਦਾ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਪੂਰਾ ਹੋ ਜਾਵੇਗਾ।
ਗਾਂਗੁਲੀ ਨੇ ਕਿਹਾ ਕਿ ਉਹ ਇੱਕ ਦਿਨ ਭਾਰਤੀ ਟੀਮ ਦਾ ਕੋਚ ਬਣਨਾ ਚਾਹੁੰਦਾ ਹੈ, ਪਰ ਅਜੇ ਨਹੀਂ ਕਿਉਂਕਿ ਹਾਲ ਦੀ ਘੜੀ ਉਸ ਕੋਲ ਕਈ ਹੋਰ ਅਹਿਮ ਜ਼ਿੰਮਵਾਰੀਆਂ ਹਨ।
ਗਾਂਗੁਲੀ ਨੇ ਕਿਹਾ, ”ਹਾਂ ਮੈਂ ਇਛੁੱਕ ਹਾਂ ਪਰ ਅਜੇ ਨਹੀਂ। ਇਹ ਦੌਰ ਨਿਕਲਣ ਦਿਓ, ਮੈਂ ਵੀ ਇਸ ਦੌੜ ਵਿੱਚ ਸ਼ਾਮਿਲ ਹੋ ਜਾਵਾਂਗਾ।”
47 ਸਾਲ ਦਾ ਇਹ ਸਾਬਕਾ ਕ੍ਰਿਕਟਰ ਅਜੇ ਬੰਗਲ ਕ੍ਰਿਕਟ ਸੰਗਠਨ (CAB) ਦਾ ਪ੍ਰਧਾਨ ਹੈ ਅਤੇ ਨਾਲ ਹੀ ਉਹ IPL ਫ਼ਰੈਂਚਾਈਜ਼ੀ ਦਿੱਲੀ ਕੈਪੀਟਲ ਨਾਲ ਸਲਾਹਕਾਰ ਦੇ ਤੌਰ ਉੱਤੇ ਜੁੜਿਆ ਹਇਐ। ਉਹ ਕ੍ਰਿਕਟ ਕੌਮੈਂਟਰੀ ਨਾਲ ਨਾਲ ਇੱਕ ਹਰਮਨ ਪਿਆਰੇ ਬੰਗਾਲੀ ਟੈਲੀਵਿਯਨ ਸ਼ੋਅ ਦੀ ਮੇਜ਼ਬਾਨੀ ਵੀ ਕਰਦਾ ਹੈ।












