ਦਹੀਂ ਦਾ ਵਰਤੋਂ ਲਗਭਗ ਸਾਰੇ ਲੋਕ ਕਰਦੇ ਹਨ ਅਤੇ ਕਰਨ ਵੀ ਕਿਉਂ ਨਾ, ਦਹੀਂ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਦਹੀਂ ‘ਚ ਗੁਡ ਬੈਕਟੀਰੀਆ, ਕੈਲਸ਼ੀਅਮ, ਵਾਇਟਾਮਿਨਜ਼ ਅਤੇ ਮਿਨਰਲਜ਼ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ ਜੋ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦੇ ਹਨ। ਬਹੁਤ ਸਾਰੇ ਲੋਕ ਦਹੀਂ ਦਾ ਟੇਸਟ ਬਦਲਣ ਲਈ ਚੀਨੀ ਅਤੇ ਨਮਕ ਮਿਲਾ ਕੇ ਖਾਂਦੇ ਹਨ। ਇਸ ਲਈ ਜੇ ਉਨ੍ਹਾਂ ਚੀਜ਼ਾਂ ਦੀ ਥਾਂ ‘ਤੇ ਕੁੱਝ ਹੋਰ ਚੀਜ਼ਾਂ ਮਿਲਾਈਆਂ ਜਾਣ ਤਾਂ ਸ਼ਰੀਰ ਨੂੰ ਇਸ ਦਾ ਦੋਗੁਣਾ ਫ਼ਾਇਦਾ ਮਿਲਦਾ ਹੈ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਦੇ ਬਾਰੇ …
1. ਕਾਲਾ ਨਮਕ ਅਤੇ ਭੁੱਨਿਆ ਹੋਇਆ ਜ਼ੀਰਾ – ਦਹੀ ‘ਚ ਕਾਲਾ ਨਮਕ ਅਤੇ ਭੁੱਨਿਆ ਹੋਇਆ ਜ਼ੀਰਾ ਮਿਲਾ ਕੇ ਖਾਣ ਨਾਲ ਸੁਆਦ ਅਤੇ ਭੁੱਖ ਵੱਧ ਜਾਂਦੇ ਹਨ। ਇਸ ਤੋਂ ਇਲਾਵਾ ਇਸ ਨਾਲ ਡਾਇਜੈਸ਼ਨ ਸਿਸਟਮ (ਹਾਜ਼ਮਾ) ਵੀ ਠੀਕ ਰਹਿੰਦਾ ਹੈ।
2. ਸ਼ਹਿਦ – ਸ਼ਹਿਦ ਅਤੇ ਦਹੀਂ ਦੋਹੇ ਹੀ ਸਿਹਤ ਦੇ ਲਈ ਕਾਫ਼ੀ ਫ਼ਾਇਦੇਮੰਦ ਹਨ। ਜੇ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਖਾਧਾ ਜਾਵੇ ਤਾਂ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ, ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।
3. ਕਾਲੀ ਮਿਰਚ ਅਤੇ ਕਾਲਾ ਨਮਕ – ਜੇ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਰੋਜ਼ ਦਹੀਂ ‘ਚ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਓ। ਇਸ ਨਾਲ ਸਰੀਰ ਦੀ ਵਾਧੂ ਚਰਬੀ ਤੇਜੀ ਨਾਲ ਘੱਟ ਹੋ ਜਾਂਦੀ ਹੈ।
4. ਡ੍ਰਾਈ ਫ਼ਰੂਟ – ਦਹੀਂ ‘ਚ ਸ਼ੱਕਰ ਦੇ ਨਾਲ ਸੁੱਕੇ ਮੇਵੇ ਮਿਲਾ ਕੇ ਖਾਓ। ਇਸ ਸ਼ਰੀਰਕ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਭਾਰ ਵੀ ਘੱਟ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਸਾਰਾ ਦਿਨ ਐਕਟਿਵ ਰਹੋਗੇ।
5. ਅਜਵਾਈਣ – ਦਹੀਂ ‘ਚ ਅਜਵਾਈਣ ਮਿਲਾ ਕੇ ਖਾਣ ਨਾਲ ਬਵਾਸੀਰ ਦੇ ਰੋਗੀ ਨੂੰ ਫ਼ਾਇਦਾ ਮਿਲਦਾ ਹੈ ਦਹੀਂ ‘ਚ ਅਜਵਾਈਣ ਨੂੰ ਪੀਸ ਕੇ ਮਿਕਸ ਕਰ ਲਓ।
6. ਚਾਵਲ – ਕੁੱਝ ਲੋਕਾਂ ਨੂੰ ਮਾਈਗ੍ਰੇਨ ਦੀ ਪਰੇਸ਼ਾਨੀ ਹੁੰਦੀ ਹੈ। ਇਹ ਦਰਦ ਕਾਫ਼ੀ ਖ਼ਤਰਨਾਕ ਹੁੰਦਾ ਹੈ ਜੇ ਦਹੀਂ ‘ਚ ਉਬਲੇ ਹੋਏ ਚਾਵਲ ਮਿਲਾ ਕੇ ਖਾਧੇ ਜਾਣ ਤਾਂ ਕਾਫ਼ੀ ਆਰਾਮ ਮਿਲਦਾ ਹੈ।
7. ਸੌਂਫ਼ – ਜੇ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਦਹੀਂ ‘ਚ ਸੌਂਫ਼ ਮਿਲਾ ਕੇ ਇਸ ਨੂੰ ਖਾਓ। ਇਸ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਗੈਸ ਅਤੇ ਜਲਣ ਵੀ ਦੂਰ ਹੋ ਜਾਵੇਗੀ।
8. ਓਟਸ – ਦਹੀਂ ‘ਚ ਓਟਸ ਮਿਲਾ ਕੇ ਖਾਣ ਨਾਲ ਸ਼ਰੀਰ ਨੂੰ ਕੈਲਸ਼ੀਅਮ, ਪੋਟੈਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ ਜਿਸ ਨਾਲ ਹੱਡੀਆ ਮਜ਼ਬੂਤ ਹੁੰਦੀਆਂ ਹਨ।
9. ਕੇਲਾ – ਦਹੀਂ ‘ਚ ਕੇਲਾ ਮਿਲਾ ਕੇ ਖਾਣ ਨਾਲ ਪੇਟ ਦੀ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ।
ਸੂਰਜਵੰਸ਼ੀ










