ਦੁੱਧ ਪੀਣ ਤੋਂ ਬਾਅਦ ਬੱਚੇ ਕਿਉਂ ਕਰਦੇ ਨੇ ਉਲਟੀ

ਅਕਸਰ ਦੇਖਿਆ ਜਾਂਦਾ ਹੈ ਕਿ ਨਵ ਜੰਮਿਆ ਬੱਚਾ ਦੁੱਧ ਪੀਣ ਤੋਂ ਬਾਅਦ ਉਲਟੀ ਕਰ ਦਿੰਦਾ ਹੈ। ਇਸ ਗੱਲ ਨੂੰ ਬਹੁਤ ਸਾਰੇ ਲੋਕ ਮਾਮੂਲੀ ਗੱਲ ਸਮਝਦੇ ਹਨ ਜਦੋਂਕਿ ਕੁੱਝ ਮਾਤਾ-ਪਿਤਾ ਨੂੰ ਲੱਗਦਾ ਹੈ ਕਿ ਅਜਿਹਾ ਹੋਣਾ ਆਮ ਗੱਲ ਨਹੀਂ। ਬੱਚੇ ਦੇ ਦੁੱਧ ਪੀਣ ਤੋਂ ਬਾਅਦ ਉਲਟੀ ਕਰਨਾ ਪਿੱਛੇ ਕੀ ਕਾਰਨ ਹੈ, ਆਓ ਜਾਣਦੇ ਹਾਂ:
ਦਰਅਸਲ, ਬੱਚਾ ਜਨਮ ਤੋਂ ਬਾਅਦ ਆਪਣੇ ਬਾਹਰੀ ਵਾਤਾਵਰਣ ਅਤੇ ਖਾਣ-ਪੀਣ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਦੇ ਨਾਲ ਹੀ ਬੱਚੇ ਦੇ ਸ਼ਰੀਰ ਦੇ ਵਿਕਾਸ ਹੋਣ ਦੀ ਸਥਿਤੀ ‘ਚ ਵੀ ਉਲਟੀ ਕਰ ਦਿੰਦਾ ਹੈ। ਕਦੇ-ਕਦੇ ਬੱਚੇ ਦੇ ਜ਼ਿਆਦਾ ਦੇਰ ਤਕ ਖੰਗਣ ਜਾਂ ਰੋਣ ਕਾਰਨ ਵੀ ਉਲਟੀ ਆ ਜਾਂਦੀ ਹੈ। ਇਸ ਸਥਿਤੀ ‘ਚ ਘਬਰਾਉਣਾ ਨਹੀਂ ਚਾਹੀਦਾ ਹੈ।
ਉਲਟੀਆਂ ਦੇ ਕਾਰਨ – ਬਹੁਤੀ ਵਾਰ ਬੱਚਾ ਦੁੱਧ ਪੀਣ ਤੋਂ ਬਾਅਦ ਥੋੜਾ-ਥੋੜਾ ਦੁੱਧ ਮੂੰਹ ‘ਚੋਂ ਬਾਹਰ ਕੱਢਦਾ ਰਹਿੰਦਾ ਹੈ। ਇਸ ਸਥਿਤੀ ‘ਚ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਅਜਿਹਾ ਹੋਣਾ ਇੱਕ ਆਮ ਗੱਲ ਹੈ। ਕਦੇ-ਕਦੇ ਬੱਚਿਆਂ ਦੇ ਪੇਟ ਤੋਂ ਫ਼ੂਡ ਪਾਇਪ ਨੂੰ ਜਾਣ ਵਾਲੇ ਰਾਸਤੇ ‘ਚ ਬਹੁਤ ਸਾਰਾ ਭੋਜਨ ਇਕੱਠਾ ਹੋ ਜਾਂਦਾ ਹੈ ਜਾਂ ਫ਼ਿਰ ਜ਼ਰੂਰਤ ਤੋਂ ਜ਼ਿਆਦਾ ਦੁੱਧ ਪੀ ਲੈਣ ਕਾਰਨ ਵੀ ਬੱਚਿਆਂ ਨੂੰ ਉਲਟੀ ਆ ਜਾਂਦੀ ਹੈ।
ਚੱਕਰ ਆਉਣਾ ਕਿਸੇ ਬੀਮਾਰੀ ਦਾ ਲੱਛਣ ਨਹੀਂ ਸਗੋਂ ਦਿਮਾਗ਼ ਦੇ ਸੰਤੁਲਨ ‘ਚ ਗੜਬੜੀ ਦੇ ਕਾਰਨ ਇਹ ਸਮੱਸਿਆ ਆਉਂਦੀ ਹੈ। ਜੇਕਰ ਬੱਚੇ ਦੇ ਮਾਤਾ-ਪਿਤਾ ‘ਚੋਂ ਕਿਸੇ ਨੂੰ ਅਜਿਹੀ ਸ਼ਿਕਾਇਤ ਜਾਂ ਬੀਮਾਰੀ ਸੀ ਤਾਂ ਬੱਚੇ ‘ਚ ਇਸ ਪਰੇਸ਼ਾਨੀ ਕਾਰਨ ਵੀ ਉਲਟੀ ਦੀ ਸਮੱਸਿਆ ਹੋ ਸਕਦੀ ਹੈ।
ਜ਼ਰੂਰੀ ਨਹੀਂ ਹੈ ਕਿ ਸਾਰਿਆਂ ਬੱਚਿਆਂ ਨੂੰ ਦੁੱਧ ਪਸੰਦ ਆਵੇ। ਜੇਕਰ ਕਿਸੇ ਬੱਚੇ ਨੂੰ ਦੁੱਧ ਦਾ ਸਵਾਦ ਪਸੰਦ ਨਹੀਂ ਆਉਂਦਾ ਹੈ ਤਾਂ ਉਦੋਂ ਵੀ ਬੱਚਾ ਉਲਟੀ ਕਰ ਦਿੰਦਾ ਹੈ। ਕਦੇ-ਕਦੇ ਮਾਂ ਦੇ ਦੁੱਧ ‘ਚ ਵੀ ਕੁੱਝ ਅਜਿਹੇ ਤੱਤ ਹੁੰਦੇ ਹਨ ਜਿਸ ਕਰ ਕੇ ਬੱਚੇ ਨੂੰ ਉਲਟੀ ਆ ਜਾਂਦੀ ਹੈ।
ਪੇਟ ‘ਚ ਇਨਫ਼ੈਕਸ਼ਨ ਕਾਰਨ ਵੀ ਬੱਚਿਆਂ ਨੂੰ ਉਲਟੀਆਂ ਆਉਣ ਲੱਗ ਜਾਂਦੀਆਂ ਹਨ। ਇਸ ਸਥਿਤੀ ‘ਚ ਤੁਰੰਤ ਬੱਚੇ ਨੂੰ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ।
ਕੰਬੋਜ