ਖਾਣੇ ‘ਚ ਵਰਤੀ ਜਾਣ ਵਾਲੀ ਲਾਲ ਮਿਰਚ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ। ਲਾਲ ਮਿਰਚ ਦਾ ਨਾਂ ਸੁਣਦੇ ਹੀ ਮੂੰਹ ‘ਚ ਤਿੱਖਾਪਨ ਆ ਜਾਂਦਾ ਹੈ। ਇਹ ਭਾਵੇਂ ਖਾਣ ‘ਚ ਤਿੱਖੀ ਹੁੰਦੀ ਹੈ, ਪਰ ਇਸ ਤੋਂ ਬਿਨਾਂ ਖਾਣੇ ਦਾ ਸਵਾਦ ਵੀ ਨਹੀਂ ਆਉਂਦਾ। ਕੀ ਤੁਸੀਂ ਜਾਣਦੇ ਹੋ ਕਿ ਸੁਆਦ ਦੇ ਨਾਲ-ਨਾਲ ਇਹ ਸਿਹਤ ਨੂੰ ਵੀ ਕਈ ਫ਼ਾਇਦੇ ਪਹੁੰਚਾਉਂਦੀ ਹੈ। ਲਾਲ ਮਿਰਚ ‘ਚ ਅਜਿਹੇ ਕਈ ਉਪਯੋਗੀ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਨਾਲ ਸ਼ਰੀਰ ਦਾ ਮਟੈਬਲਿਜ਼ਮ ਤੇਜ਼ ਹੁੰਦਾ ਹੈ ਅਤੇ ਵਾਧੂ ਫ਼ੈਟ ਵੀ ਨਹੀਂ ਬਣਦੀ। ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਕਰਨ ‘ਚ ਮਦਦ ਮਿਲਦੀ ਹੈ। ਆਓ ਜਾਣਦੇ ਹਾਂ ਸਿਹਤ ਸਬੰਧੀ ਇਸ ਦੇ ਫ਼ਾਇਦਿਆਂ ਬਾਰੇ।
ਅੱਖਾਂ ਲਈ ਫ਼ਾਇਦੇਮੰਦ – ਅੱਖਾਂ ‘ਚ ਦਰਦ ਹੋਵੇ ਜਾਂ ਕਿਸੇ ਕਾਰਨ ਅੱਖਾਂ ਲਾਲ ਹੋ ਜਾਣ ਤਾਂ ਲਾਲ ਮਿਰਚ ਪਾਊਡਰ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਵੋ। ਜੇਕਰ ਖੱਬੀ ਅੱਖ ‘ਤੇ ਦਰਦ ਹੈ ਤਾਂ ਪੈਰ ਦੇ ਸੱਜੇ ਅੰਗੂਠੇ ‘ਤੇ ਇਸ ਦਾ ਲੇਪ ਲਗਾ ਲਵੋ। ਇਹ ਲਗਾਉਣ ਤੋਂ ਦੋ ਘੰਟੇ ਬਾਅਦ ਅੱਖ ਠੀਕ ਹੋ ਜਾਵੇਗੀ।
ਵਾਲਾਂ ਲਈ ਵੀ ਫ਼ਾਇਦੇਮੰਦ ਹੁੰਦੀ ਹੈ ਲਾਲ ਮਿਰਚ – ਵਾਲਾਂ ਦੇ ਝੜਨ ਤੋਂ ਪ੍ਰੇਸ਼ਾਨ ਹੋ ਤਾਂ ਖਾਣੇ ਵਿੱਚ ਲਾਲ ਮਿਰਚ ਦਾ ਸੇਵਨ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ ਅਤੇ ਵਾਲਾਂ ਨੂੰ ਵਧਣ ਵਿੱਚ ਮਦਦ ਮਿਲਦੀ ਹੈ।
ਕੈਂਸਰ ਤੋਂ ਕਰੇ ਬਚਾਅ – ਲਾਲ ਮਿਰਚ ‘ਚ ਕੈਪਸੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ ਜੋ ਕੈਂਸਰ ਤੋਂ ਰੋਕਥਾਮ ‘ਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੈਪਸੀਨ ਫ਼ੇਫ਼ੜੇ ‘ਚ ਮੌਜੂਦ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਖ਼ਤਮ ਕਰ ਦਿੰਦਾ ਹੈ।
ਐਲਰਜੀ ਕਰੇ ਦੂਰ – ਸ਼ਰੀਰ ‘ਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਜਿਵੇਂ ਦਾਦ ਜਾਂ ਖਾਰਿਸ਼ ਹੋ ਜਾਵੇ ਤਾਂ ਲਾਲ ਮਿਰਚ ਪਾਊਡਰ ‘ਚ ਸਰ੍ਹੋਂ ਦਾ ਤੇਲ ਮਿਲਾ ਕੇ ਇਸ ਨੂੰ ਗਰਮ ਕਰ ਕੇ ਠੰਡਾ ਹੋਣ ‘ਤੇ ਛਾਣ ਲਵੋ। ਇਸ ਤੋਂ ਬਾਅਦ ਇਸ ਨੂੰ ਖਾਰਿਸ਼ ਜਾਂ ਐਲਰਜੀ ਵਾਲੀ ਥਾਂ ‘ਤੇ ਲਗਾਓ।
ਸੱਟ ‘ਤੇ ਇੰਝ ਕਰੋ ਲਾਲ ਮਿਰਚ ਦੀ ਵਰਤੋਂ – ਹੱਡੀ ‘ਤੇ ਕੋਈ ਸੱਟ ਲੱਗ ਗਈ ਹੋਵੇ ਤਾਂ ਲਾਲ ਮਿਰਚ ਪਾਊਡਰ 125 ਗ੍ਰਾਮ, ਸਰ੍ਹੋਂ ਦਾ ਤੇਲ 375 ਗ੍ਰਾਮ ਦੋਹਾਂ ਨੂੰ ਮਿਕਸ ਕਰ ਕੇ ਉਬਾਲ ਕੇ ਛਾਣ ਲਵੋ ਅਤੇ ਠੰਡਾ ਹੋਣ ‘ਤੇ ਸੱਟ ‘ਤੇ ਲਗਾਓ।
ਬੁਖ਼ਾਰ ਤੋਂ ਦਿਵਾਏ ਰਾਹਤ – ਬੁਖ਼ਾਰ ‘ਚ ਵੀ ਲਾਲ ਮਿਰਚ ਬਹੁਤ ਫ਼ਾਇਦੇਮੰਦ ਹੈ। ਨਿੰਮ ਦੇ ਪੱਤੇ, ਲਾਲ ਮਿਰਚ ਪਾਊਡਰ ਬਿਨਾਂ ਬੀਜ ਤੋਂ ਅਤੇ ਕਾਲੀ ਮਿਰਚ ਸਾਰੇ ਬਰਾਬਰ ਮਾਤਰਾ ‘ਚ ਲੈ ਕੇ ਥੋੜ੍ਹੇ ਜਿਹੇ ਪਾਣੀ ‘ਚ ਪੀਸ ਲਓ। ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਧੁੱਪ ‘ਚ ਸੁਕਾ ਲਵੋ। ਇਸ ਨੂੰ ਰੋਜ਼ ਸਵੇਰੇ ਖਾਲੀ ਪੇਟ ਪਾਣੀ ਨਾਲ ਖਾਣ ਨਾਲ ਬੁਖਾਰ ਅਤੇ ਸਕਿਨ ਐਲਰਜੀ ਵਰਗੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਖ਼ੂਨ ਦੀ ਕਮੀ ਕਰੇ ਦੂਰ – ਲਾਲ ਮਿਰਚ ‘ਚ ਫ਼ੌਲਿਕ ਐਸਿਡ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਦੇ ਸੇਵਨ ਨਾਲ ਖ਼ੂਨ ਦੀ ਕਮੀ ਦੂਰ ਕੀਤੀ ਜਾ ਸਕਦੀ ਹੈ।
ਪੇਟ ਦੀ ਗੈਸ ਤੋਂ ਦਿਵਾਏ ਰਾਹਤ – ਲਾਲ ਮਿਰਚ ਦੇ ਸੇਵਨ ਨਾਲ ਪਾਚਨ ਕਿਰਿਆ ਵਧੀਆ ਹੁੰਦੀ ਹੈ ਅਤੇ ਪੇਟ ਦੀ ਗੈਸ ਤੋਂ ਵੀ ਰਾਹਤ ਮਿਲਦੀ ਹੈ।
ਸੂਰਜਵੰਸ਼ੀ










