ਕੇਕ ਦੇ ਉੱਪਰ ਲੱਗਣ ਵਾਲੀ ਲਾਲ ਰੰਗ ਦੀ ਛੋਟੀ ਅਤੇ ਪਿਆਰੀ ਜਿਹੀ ਚੈਰੀ ਕਿਸ ਨੂੰ ਚੰਗੀ ਨਹੀਂ ਲੱਗਦੀ। ਬਹੁਤ ਸਾਰੇ ਲੋਕਾਂ ਨੂੰ ਚੈਰੀ ਖਾਣੀ ਬਹੁਤ ਪਸੰਦ ਹੁੰਦੀ ਹੈ। ਅਸੀਂ ਤੁਹਾਨੂੰ ਦੱਸ ਦਈਏ ਕਿ ਚੈਰੀ ਨਾ ਸਿਰਫ਼ ਸੁਆਦ ਹੁੰਦੀ ਹੈ ਸਗੋਂ ਸਿਹਤ ਲਈ ਵੀ ਕਾਫ਼ੀ ਚੰਗੀ ਮੰਨੀ ਜਾਂਦੀ ਹੈ। ਵਾਇਟਾਮਿਨ ਅਤੇ ਖਣਿਜ ਇਸ ਦੇ ਪ੍ਰਮੁੱਖ ਸਰੋਤ ਹਨ। ਚੈਰੀ ਕਈ ਤਰ੍ਹਾਂ ਦੀ ਹੁੰਦੀ ਹੈ, ਪਰ ਤਿੱਖੀ ਅਤੇ ਮਿੱਠੀ ਚੈਰੀ ਹੀ ਸਭ ਤੋਂ ਚੰਗੀ ਮੰਨੀ ਜਾਂਦੀ ਹੈ। ਹਾਲਾਂਕਿ ਇਸ ਦੀਆਂ ਸਾਰੀਆਂ ਕਿਸਮਾਂ ਪੌਸ਼ਟਿਕ, ਫ਼ਾਈਬਰ, ਵਾਇਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੀਆਂ ਹਨ। ਅਸੀਂ ਤੁਹਾਨੂੰ ਚੈਰੀ ਖਾਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫ਼ਾਇਦਿਆਂ ਬਾਰੇ।
ਮਾਸਪੇਸ਼ੀਆਂ ਲਈ ਫ਼ਾਇਦੇਮੰਦ – ਖੋਜ ਤੋਂ ਪਤਾ ਲੱਗਦਾ ਹੈ ਕਿ ਚੈਰੀ ‘ਚ ਐਂਟੀਇਨਫ਼ਲੇਮੇਟਰੀ ਅਤੇ ਐਂਟੀਔਕਸੀਡੈਂਟ ਕੰਪਾਊਡ ਹੁੰਦੇ ਹਨ ਜੋ ਮਾਸਪੇਸ਼ੀਆਂ ਅਤੇ ਜੋੜਾਂ ‘ਚ ਦਰਦ ਅਤੇ ਸੋਜ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦੇ ਹਨ। ਤਿੱਖੀ ਚੈਰੀ ਅਤੇ ਉਸ ਦਾ ਰਸ ਮਿੱਠੀ ਚੈਰੀ ਦੀ ਤੁਲਨਾ ‘ਚ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ।
ਦਿਲ ਲਈ ਬਿਹਤਰ – ਪੌਸ਼ਕ ਤੱਤਾਂ ਨਾਲ ਭਰਪੂਰ ਚੈਰੀ ਦਾ ਸੇਵਨ ਤੁਹਾਡੇ ਦਿਲ ਨੂੰ ਸੁਰੱਖਿਅਤ ਰੱਖਦਾ ਹੈ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਫ਼ਲਾਂ ਨਾਲ ਭਰਪੂਰ ਆਹਾਰ ਦਿਲ ਦੀ ਬੀਮਾਰੀ ‘ਚ ਫ਼ਾਇਦਾ ਦਿੰਦੇ ਹਨ। ਚੈਰੀ ਪੌਸ਼ਟਿਕ ਤੱਤਾਂ ਅਤੇ ਯੌਗਿਕਾਂ ਨਾਲ ਭਰਪੂਰ ਹੈ ਜੋ ਦਿਲ ਦੀ ਸਿਹਤ ਨੂੰ ਵਧਾਵਾ ਦੇਣ ਲਈ ਜਾਣੀ ਜਾਂਦੀ ਹੈ ਜਿਨ੍ਹਾਂ ‘ਚ ਪੋਟੈਸ਼ੀਅਮ ਅਤੇ ਪੌਲੀਫ਼ੇਨੋਲ ਐਂਟੀਔਕਸੀਡੈਂਟ ਸ਼ਾਮਿਲ ਹਨ।
ਆਰਥਰਾਈਟਿਸ ‘ਚ ਲਾਭਦਾਇਕ – ਸ਼ਕਤੀਸ਼ਾਲੀ ਐਂਟੀਇਨਫ਼ਲੇਮੈਂਟਰੀ ਗੁਣ ਦੇ ਪ੍ਰਭਾਵ ਕਾਰਨ ਚੈਰੀ ਗਠੀਏ ਦੇ ਲੱਛਣਾਂ ਨੂੰ ਘੱਟ ਕਰਦੀ ਹੈ, ਖ਼ਾਸ ਤੌਰ ‘ਤੇ ਉਸ ਗੱਠੀਏ ਦੇ ਜੋ ਯੂਰਿਕ ਐਸਿਡ ਦੇ ਬਿਲਡਅਪ ਕਾਰਨ ਹੁੰਦਾ ਹੈ, ਅਤੇ ਜਿਸ ਨਾਲ ਤੁਹਾਡੇ ਜੋੜਾਂ ‘ਚ ਜ਼ਿਆਦਾ ਸੋਜ ਅਤੇ ਦਰਦ ਹੋ ਸਕਦੀ ਹੈ। ਚੈਰੀ ਆਰਥਰਾਈਟਿਸ ਅਤੇ ਗਠੀਆ ਦੇ ਦਰਦ ਨੂੰ ਘੱਟ ਕਰ ਕੇ ਆਰਾਮ ਪਹੁੰਚਾਉਂਦੀ ਹੈ।
ਨੀਂਦ ਦੀ ਗੁਣਵੱਤਾ ‘ਚ ਸੁਧਾਰ – ਚੈਰੀ ਖਾਣ ਜਾਂ ਚੈਰੀ ਦਾ ਰਸ ਪੀਣ ਨਾਲ ਤੁਹਾਡੀ ਨੀਂਦ ਦੀ ਗੁਣਵੱਤਾ ‘ਚ ਸੁਧਾਰ ਹੋ ਸਕਦਾ ਹੈ। ਇਹ ਨੀਂਦ ਨੂੰ ਵਧਾਵਾ ਦੇਣ ਵਾਲੇ ਫ਼ਲਾਂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਚੈਰੀ ‘ਚ ਮੈਲਾਟੋਨਿਨ ਹੁੰਦਾ ਹੈ, ਇੱਕ ਅਜਿਹਾ ਪਦਾਰਥ ਜੋ ਤੁਹਾਡੇ ਸੌਣ-ਜਾਗਣ ਦੇ ਚੱਕਰ ਨੂੰ ਨਿਯਮਿਤ ਕਰਨ ‘ਚ ਮਦਦ ਕਰਦਾ ਹੈ।
ਸੂਰਜਵੰਸ਼ੀ










