ਜਵਾਨ ਬਣਾਉਣ ਲਈ ਦਿੰਦੇ ਸਨ ਇਨਜੈਕਸ਼ਨ
ਆਗਰੇ ਦੇ ਰੈਡ ਲਾਈਟ ਇਲਾਕੇ ਕਸ਼ਮੀਰੀ ਬਾਜ਼ਾਰ ਅਤੇ ਮਾਲ ਕਾ ਬਾਜ਼ਾਰ ਤੋਂ 5 ਲੜਕੀਆਂ ਛੁਡਾਈਆਂ ਗਈਆਂ ਹਨ। ਇਹਨਾਂ ਦੀ ਉਮਰ 16 ਤੋਂ 20 ਸਾਲ ਹੈ। ਜਵਾਨ ਬਣਾਉਣ ਦੇ ਲਈ ਹਾਰਮੋਨ ਦੇ ਨਾਂ ਤੇ ਇਹਨਾਂ ਨੂੰ ਇੰਜੈਕਸ਼ਨ ਦਿੱਤੇ ਜਾਂਦੇ ਸਨ। ਟਾਰਚਰ ਕਰਨ ਦੇ ਲਈ ਇਹਨਾਂ ਨੂੰ 5 ਫ਼ੁੱਟ ਚੌੜੇ ਕਮਰੇ ਵਿੱਚ ਰੱਖਿਆ ਜਾਂਦਾ ਸੀ।
ਕੋਠੇ ਵਿੱਚ ਹੈ ਇਕ ਟਾਰਚਰ ਰੂਮ
ਮੁੰਬਈ ਦੀ ਲੜਕੀ ਨੇ ਦੱਸਿਆ, 3 ਮਹੀਨੇ ਪਹਿਲਾਂ ਉਹ ਬੁਆਏ ਫ਼ਰੈਂਡ ਦੇ ਨਾਲ ਤਾਜ ਘੁੰਮਣ ਆਈ ਸੀ। ਇਕ ਦਿਨ ਬੁਆਏ ਫ਼ਰੈਂਡ ਨੇ ਹੋਟਲ ਵਿੱਚ ਰੁਕਣ ਦੇ ਬਹਾਨੇ ਕੋਠੇ ਤੇ ਵੇਚ ਦਿੱਤਾ ਅਤੇ ਚਲਾ ਗਿਆ। ਕੋਠੇ ਤੇ ਮੈਨੂੰ ਸੈਕਸ ਕਰਨ ਦੇ ਲਈ ਕਿਹਾ ਗਿਆ, ਜਦੋਂ ਇਨਕਾਰ ਕੀਤਾ ਤਾਂ ਮੈਨੂੰ ਇਕ ਰੂਮ ਵਿੱਚ ਸੁੱਟ ਦਿੱਤਾ ਗਿਆ।
ਇਸਨੂੰ ਟਾਰਚਰ ਰੂਮ ਕਹਿੰਦੇ ਸ., ਜਿੱਥੇ ਜਾਣ ਦੇ ਲਈ ਡੇਢ ਫ਼ੁੱਟ ਤੰਗ ਰਸਤਾ ਸੀ। ਕਮਰੇ ਵਿੱਚ ਹਨੇਰਾ ਸੀ, ਅਜੀਬ ਜਿਹੀ ਬਦਬੂ ਆ ਰਹੀ ਸੀ, ਸਾਹ ਲੈਣਾ ਵੀ ਮੁਸ਼ਕਿਲ ਸੀ। ਸਿਰਫ਼ ਚੂਹੇ, ਕਾਕਰੋਚ ਹੀ ਕਮਰੇ ਵਿੱਚ ਸਨ। ਉਥੋਂ ਚੀਖ ਵੀ ਬਾਹਰ ਨਹੀਂ ਸੁਣਾਈ ਦਿੰਦੀ ਸੀ। ਇੰਨੇ ਟਾਰਚਰ ਤੋਂ ਪ੍ਰੇਸ਼ਾਨ ਹੋ ਕੇ ਮੈਂ ਉਹਨਾਂ ਦੀ ਗੱਲ ਮੰਨ ਲਈ। ਉਹ ਰੋਜ਼ ਮੈਨੂੰ ਹਾਰਮੋਨ ਦੇ ਨਾਂ ਤੇ ਇਕ ਇੰਜੈਕਸ਼ਨ ਦਿੰਦੇ ਸਨ, ਜਿਸ ਨਾਲ ਬਹੁਤ ਨਸ਼ਾ ਹੁੰਦਾ ਸੀ ਅਤੇ ਮੈਨੂੰ ਕੁਝ ਯਾਦ ਨਹੀਂ ਰਹਿੰਦਾ ਸੀ।
ਇੰਜੈਕਸ਼ਨ ਦੀ ਪੈ ਗਈ ਸੀ ਆਦਤ
ਕੋਲਕਾਤਾ ਦੀ ਲੜਕੀ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਨੌਕਰੀ ਦੇ ਨਾਂ ਤੇ ਦੋਸਤ ਨੇ ਮੈਨੂੰ ਇੱਥੇ ਭੇਜ ਦਿੱਤਾ ਸੀ। ਟਾਰਚਰ ਰੂਮ ਵਿੱਚ ਮੈਨੂੰ 2 ਤੋਂ 3 ਦਿਨਾਂ ਤੱਕ ਛੱਡ ਦਿੱਤਾ ਗਿਆ। ਉਥੋਂ ਨਿਕਲਣ ਤੇ ਮੇਰੇ ਉਤੇ ਸਖਤ ਨਜ਼ਰ ਰੱਖੀ ਜਾਂਦੀ ਸੀ। ਉਹਨਾਂ ਨੂੰ ਸ਼ੱਕ ਸੀ ਕਿ ਮੈਂ ਕਿਤੇ ਭੱਜ ਨਾ ਜਾਵਾਂ ਜਾਂ ਕਿਤੇ ਸੂਸਾਈਡ ਨਾ ਕਰ ਲਵਾਂ। ਤਸੀਹਿਆਂ ਤੋਂ ਬਾਅਦ ਮੈਂ ਇੰਨੀ ਕਮਜ਼ੋਰ ਹੋ ਗਈ ਕਿ ਕੋਠਾ ਚਾਲਕ ਨੇ ਮੈਨੂੰ ਇਕ ਹਫ਼ਤੇ ਤੱਕ ਹਰ ਦਿਨ ਇੰਜੈਕਸ਼ਨ ਲਗਾਏ। ਦੱਸਿਆ ਜਾਂਦ ਸੀ ਕਿ ਇਹ ਜਵਾਨ ਬਣਾਉਣ ਦੇ ਲਈ ਹਾਰਮੋਨ ਦੀ ਦਵਾਈ ਹੈ। ਹੁਣ ਜਦੋਂ ਮੈਨੂੰ ਇਹ ਦਵਾਈ ਇੰਜੈਕਸ਼ਨ ਨਹੀਂ ਮਿਲਦੀ ਹੈ ਤਾਂ ਕਮਜ਼ੋਰੀ ਅਤੇ ਘਬਰਾਹਟ ਹੁੰਦੀ ਹੈ।
ਇੰਜੈਕਸ਼ਨ ਨਾ ਮਿਲਣ ਤੇ ਵੱਧ ਜਾਂਦੀ ਹੈ ਹਾਰਟਬੀਟ
ਪਤਾ ਲੱਗਾ ਹੈ ਕਿ ਲੜਕੀਆਂ ਨੂੰ ਪੇਨ ਕਿਲਰਜ਼ ਦੇ ਇੰਜੈਕਸ਼ਨ ਦਿੱਤੇ ਜਾਂਦੇ ਸਨ। ਇਹ ਨਸ਼ੇ ਦਾ ਕੰਮ ਕਰਦੇ ਹਨ। ਇਹ ਇੰਜੈਕਸ਼ਨ ਇੰਨੇ ਖਤਰਨਾਕ ਹਨ ਕਿ ਜੇਕਰ ਕਿਸੇ ਨੂੰ ਲਗਾਤਾਰ ਦਿੱਤੇ ਜਾਣ ਤਾਂ ਇਨਸਾਨ ਇਸਦਾ ਆਦੀ ਹੋ ਜਾਂਦਾ ਹੈ। ਦਵਾਈ ਨਾ ਮਿਲਣ ਤੇ ਅਜਿਹੇ ਵਿਅਕਤੀ ਜਾਂ ਔਰਤ ਦੀ ਹਾਰਟ ਬੀਟ ਵੱਧ ਜਾਂਦੀ ਹੈ ਅਤੇ ਘਬਰਾਹਟ ਹੋਣ ਲੱਗਦੀ ਹੈ। ਡਾਕਟਰਾਂ ਮੁਤਾਬਕ ਪ੍ਰੋਪੇਨ, ਪੇਂਟਾਨੇਲ ਵਰਗੀਆਂ ਕੁਝ ਦਵਾਈਆਂ ਸਖਤ ਨਿਗਰਾਨੀ ਵਿੱਚ ਵੇਚੇ ਜਾਣ ਦੀ ਵਿਵਸਥਾ ਹੈ। ਡਾਕਟਰ ਅਤੇ ਕੈਮਿਸਨ ਨੂੰ ਮਰੀਜ਼ ਦਾ ਪਰਚਾ ਆਪਣੇ ਰਿਕਾਰਡ ਵਿੱਚ ਰੱਖਣ ਦਾ ਨਿਯਮ ਹੈ। ਪਰ ਬਲੈਕ ਮਾਰਕੀਟ ਵਿੱਚ ਉਪਲਬਧ ਹੋਣ ਦੇ ਕਾਰਨ ਸੈਕਸ ਰੈਕੇਟ ਵਿੱਚ ਇਹਨਾ ਦਵਾਈਆਂ ਦਾ ਇਸਤੇਮਾਲ ਹੋ ਰਿਹਾ ਹੈ।
ਡਾਕਟਰਾਂ ਦੀ ਰਾਏ
ਸੈਕਸੋਲਾਜਿਸਟ ਡਾ. ਅਰੁਣ ਤਿਵਾੜੀ ਦੱਸਦੇ ਹਨ ਕਿ 1960 ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਸੈਕਸ ਦੀ ਉਮਰ 18 ਸਾਲ ਸੀ। ਜਦਕਿ 2014 ਵਿੱਚ ਉਹ ਘੱਟ ਕੇ 14 ਸਾਲ ਰਹਿ ਗਈ। ਚੰਗੇ ਖਾਣ ਪੀਛ ਅਤੇ ਨਿਊਟ੍ਰੀਸ਼ਨ ਦੇ ਕਾਰਨ 13-14 ਸਾਲ ਦੀਆਂ ਲੜਕੀਆਂ ਵਿੱਚ ਹੀ ਫ਼ੀਮੇਲ ਮਚਿਓਰ ਹੋ ਜਾਂਦੇ ਹਨ। ਅਜਿਹੇ ਵਿੱਚ ਜਵਾਨ ਬਣਾਉਣ ਵਾਲੇ ਇੰਲੈਕਸ਼ਨ ਦੀ ਗੱਲ ਗਲਤ ਹੈ।ਔਰਤ ਰੋਗਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜਲਦੀ ਜਵਾਨ ਕਰਨ ਦੇ ਹਾਰਮੋਨਲ ਇੰਜੈਕਸ਼ਨ ਦੀ ਗੱਲ ਗਲਤ ਹੈ। ਚਾਰ ਸਾਲ ਪਹਿਲਾਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਦੋਂ ਪੁਲਿਸ ਨੇ ਉਹਨਾਂ ਤੋਂ ਰਾਏ ਲਈ ਸੀ। ਉਦੋਂ ਵੀ ਸਾਹਮਣੇ ਆਇਆ ਸੀ ਕਿ ਨਸ਼ੀਲਾ ਇੰਜੈਕਸ਼ਨ ਦਿੱਤਾ ਜਾਂਦਾ ਸੀ। ਇਹਨਾਂ ਦਵਾਈਆਂ ਦੇ ਕਾਰਨ ਲੜਕੀਆਂ ਫ਼ਸ ਜਾਂਦੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਰੈਡ ਲਾਈਟ ਇਲਾਕੇ ਤੇ ਸਖਤ ਨਜ਼ਰ ਰੱਖੀ ਜਾਂਦੀ ਹੈ। ਛੁਡਾਈਆਂ ਗਈਆਂ ਲੜਕੀਆਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। 3 ਔਰਤ ਕੋਠਾ ਸੰਚਾਲਕਾਂ ਅਤੇ 2 ਗਾਹਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਜੈਕਸ਼ਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਤਾਜ ਨਗਰੀ ਵਿੱਚ ਕਸ਼ਮੀਰੀ ਬਾਜ਼ਾਰ, ਸੇਬ ਦਾ ਬਾਜ਼ਾਰ, ਮਾਲ ਦਾ ਬਾਜ਼ਾਰ, ਬਸਈ, ਸਿਕੰਦਰਾ, ਬੋਦਲਾ ਦੇ ਕੁਝ ਸਥਾਨ, ਰਾਮਬਾਗ ਦੇ ਕੁਝ ਸਥਾਨ ਰੈਡ ਲਾਈਟ ਇਲਾਕੇ ਵਿੱਚ ਸ਼ਾਮਲ ਹਨ।














