ਅੱਜਕਲ ਦੀ ਜ਼ਿੰਦਗੀ ‘ਚ ਲੋਕ ਆਪਣੀ ਸਿਹਤ ਅਤੇ ਖਾਣ-ਪੀਣ ਵੱਲ ਧਿਆਨ ਘੱਟ ਦਿੰਦੇ ਹਨ। ਸਮੇਂ ਦੀ ਕਮੀ ਹੋਣ ਕਾਰਨ ਉਹ ਫ਼ਾਸਟ ਫ਼ੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਜਿਸ ਨਾਲ ਪੇਟ ਦੀਆਂ ਕਈ ਬੀਮਾਰੀਆਂ ਹੋ ਜਾਂਦੀਆਂ ਹਨ, ਜਿਵੇਂ ਗੈਸ ਦੀ ਸਮੱਸਿਆ, ਭੁੱਖ ਨਾ ਲੱਗਣਾ, ਪਾਚਨ ਕਿਰਿਆ ਖ਼ਰਾਬ ਹੋ ਜਾਣਾ ਆਦਿ। ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂਘ ਜਿਨ੍ਹਾਂ ਨਾਲ ਤੁਹਾਡੇ ਪੇਟ ਦੀ ਹਰ ਸਮੱਸਿਆ ਤੋਂ ਰਾਹਤ ਮਿਲੇਗੀ।
1. ਜੇਕਰ ਭੁੱਖ ਨਾ ਲੱਗੇ ਤਾਂ ਅਨਾਨਾਸ ਦਾ ਰਸ ਅੱਧਾ ਗਿਲਾਸ ਰੋਟੀ ਤੋਂ ਪਹਿਲਾਂ ਪੀਣ ਨਾਲ ਭੁੱਖ ਲੱਗੇਗੀ।
2. ਅਦਰਕ ਕੱਦੂਕਸ ਕਰ ਲਓ, ਲੂਣ ਮਿਲਾ ਕੇ ਦਿਨ ‘ਚ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਖਾਣ ਨਾਲ ਭੁੱਖ ਲੱਗਦੀ ਹੈ। ਪੇਟ ‘ਚ ਗੈਸ ਵੀ ਨਹੀਂ ਬਣਦੀ।
3. ਜ਼ੀਰਾ, ਅਜਵਾਇਣ, ਛੋਟੀ ਪਿੱਪਲੀ, ਕਾਲੀ ਮਿਰਚ, ਭੁੰਨੀ ਹਿੰਗ ਬਰਾਬਰ ਮਾਤਰਾ ‘ਚ ਲੈ ਕੇ ਸਭ ਨੂੰ ਪੀਸ ਲਓ ਅਤੇ ਸ਼ੀਸ਼ੀ ‘ਚ ਰੱਖ ਲਓ। ਇਸ ਪਾਊਡਰ ਦਾ ਥੋੜ੍ਹਾ ਜਿਹਾ ਹਿੱਸਾ ਹਰ ਰੋਜ਼ ਖਾਓ। ਇਸ ਨਾਲ ਭੁੱਖ ਵਧਦੀ ਹੈ।
4. ਸੇਬ ਖਾਣ ਨਾਲ ਖ਼ੂਨ ਸਾਫ਼ ਹੁੰਦਾ ਹੈ। ਇਸ ਲਈ ਰੋਜ਼ਾਨਾ ਇੱਕ ਸੇਬ ਜ਼ਰੂਰ ਖਾਓ।
ਸੂਰਜਵੰਸ਼ੀ










