ਲੋਕਾਂ ਦਾ ਮੰਨਣਾ ਹੈ ਕਿ ਸ਼ੱਕਰ ਸਿਰਫ਼ ਖਾਣ ਲਈ ਹੀ ਇਸਤੇਮਾਲ ਕੀਤੀ ਜਾਂਦੀ ਹੈ, ਪਰ ਇਸ ਗੱਲ ਤੋਂ ਕਾਫ਼ੀ ਲੋਕ ਅਣਜਾਣ ਹਨ ਕਿ ਸ਼ੱਕਰ ਬਿਊਟੀ ਦੇ ਨਾਲ-ਨਾਲ ਘਰ ਦੀ ਸਾਫ਼-ਸਫ਼ਾਈ ਲਈ ਵੀ ਬਹੁਤ ਕੰਮ ਆ ਸਕਦੀ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਸ਼ੱਕਰ ਦੇ ਅਜਿਹੇ ਅਨੋਖੇ ਇਸਤੇਮਾਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬਹੁਤ ਕੰਮ ਆਉਣਗੇ।
ਚਮੜੀ ਸਾਫ਼ – ਸ਼ੱਕਰ ‘ਚ ਨਾਰੀਅਲ ਦਾ ਤੇਲ ਮਿਲਾ ਕੇ ਚਿਹਰੇ ਉੱਪਰ ਹਲਕੀ ਮਾਲਿਸ਼ ਕਰੋ। ਇਸ ਨਾਲ ਚਮੜੀ ਅੰਦਰ ਤੋਂ ਸਾਫ਼ ਹੁੰਦੀ ਹੈ ਨਾਲ ਹੀ ਰੰਗ ਵੀ ਗੋਰਾ ਹੁੰਦਾ ਹੈ।
ਨਰਮ ਚਮੜੀ – ਕੇਲੇ ਦੇ ਪੇਸਟ ‘ਚ ਜੈਤੂਨ ਦਾ ਤੇਲ ਅਤੇ ਸ਼ੱਕਰ ਮਿਲਾ ਕੇ ਚਿਹਰੇ ਉੱਪਰ ਲਗਾਓ। ਇਸ ਨਾਲ ਚਮੜੀ ਨਰਮ ਹੋਵੇਗੀ ਅਤੇ ਚਿਹਰਾ ਚਮਕਦਾਰ ਹੋਵੇਗਾ।
ਸੜੀ ਹੋਈ ਜੀਭ ਦਾ ਇਲਾਜ – ਜੇਕਰ ਜ਼ਿਆਦਾ ਗਰਮ ਖਾਣ ਨਾਲ ਜੀਭ ਸੜ ਗਈ ਹੈ ਤਾਂ ਤੁਰੰਤ ਮੂੰਹ ‘ਚ ਥੋੜ੍ਹੀ ਜਿਹੀ ਸ਼ੱਕਰ ਪਾ ਲਓ। ਇਸ ਨਾਲ ਕਾਫ਼ੀ ਆਰਾਮ ਮਿਲੇਗਾ।
ਲਿਪਸਟਿਕ ਟਿਕਾਉਣ ਲਈ – ਬੁੱਲ੍ਹਾਂ ਉੱਪਰ ਸ਼ੱਕਰ ਦੇ ਦਾਣੇ ਲਗਾ ਕੇ ਥੋੜ੍ਹਾ ਜਿਹਾ ਰਬ ਕਰੋ। ਇਸ ਨਾਲ ਲਿਪਸਟਿਕ ਜ਼ਿਆਦਾ ਦੇਰ ਤਕ ਬੁੱਲ੍ਹਾਂ ਉੱਪਰ ਟਿਕੀ ਰਵੇਗੀ।
ਕੇਕ ਤਾਜ਼ਾ ਰਹੇਗਾ – ਕੇਕ ਨੂੰ ਕੰਟੇਨਰ ‘ਚ ਰੱਖਣ ਤੋਂ ਪਹਿਲਾਂ ਉਸ ‘ਤੇ ਸ਼ੱਕਰ ਦੇ ਦਾਣੇ ਪਾ ਦਿਓ। ਇਸ ਨਾਲ ਕੇਕ ਜ਼ਿਆਦਾ ਦੇਰ ਤਕ ਤਾਜ਼ਾ ਰਹੇਗਾ।
ਕੱਪੜਿਆਂ ਦੀ ਸਫ਼ਾਈ – ਸ਼ੱਕਰ ਨੂੰ ਪੀਸ ਕੇ ਉਸ ‘ਚ ਪਾਣੀ ਮਿਲਾਓ। ਫ਼ਿਰ ਇਸ ਪੇਸਟ ਨੂੰ ਕੱਪੜਿਆਂ ਦੇ ਦਾਗ਼-ਧੱਬੇ ਦੂਰ ਕਰਨ ਦੇ ਲਈ ਇਸਤੇਮਾਲ ਕਰੋ।
ਕੰਬੋਜ










