ਰਾਜਨਾਥ ਸਿੰਘ ਕੱਲ੍ਹ ਕਰਨਗੇ ਸਿਆਚਿਨ ਗਲੇਸ਼ੀਅਰ ਦਾ ਦੌਰਾ

ਨਵੀਂ ਦਿੱਲੀ—ਰੱਖਿਆ ਮੰਤਰੀ ਦੇ ਰੂਪ ‘ਚ ਅਹੁਦਾ ਸੰਭਾਲਣ ਵਾਲੇ ਰਾਜਨਾਥ ਸਿੰਘ ਸੋਮਵਾਰ ਨੂੰ ਪਹਿਲਾਂ ਦੌਰੇ ਦੇ ਰੂਪ ‘ਚ ਸਿਆਚਿਨ ਗਲੇਸ਼ੀਅਰ ਜਾਣਗੇ। ਰਾਸ਼ਟਰੀ ਰਾਜਧਾਨੀ ਤੋਂ ਬਾਹਰ ਰੱਖਿਆ ਬੇਸ ‘ਤੇ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਆਰਮੀ ਮੁਖੀ ਵਿਪਿਨ ਰਾਵਤ ਵੀ ਨਾਲ ਰਹਿਣਗੇ। ਇੱਥੋਂ ਦੇ ‘ਵਾਰ ਮੈਮੋਰੀਅਲ’ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜਵਾਨਾਂ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਅਫਸਰਾਂ ਤੋਂ ਸਿਆਚਿਨ ਦੇ ਰੱਖਿਆ ਹਾਲਾਤ ਅਤੇ ਜਵਾਨਾਂ ਦੀ ਜ਼ਰੂਰਤ ਦਾ ਜਾਣਕਾਰੀ ਲੈਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ , ਮਨੋਹਰ ਪਾਰੀਕਰ ਨੇ ਵੀ ਸਭ ਤੋਂ ਉੱਚੇ ਯੁੱਧ ਖੇਤਰ ਸਿਆਚਿਨ ਗਲੇਸ਼ੀਅਰ ਦਾ ਦੌਰਾ ਕੀਤਾ ਸੀ।
ਫੌਜ ਦੇ ਲਈ ਕਿਉ ਅਹਿਮ ਹੈ ਸ਼ਿਆਚਿਨ ਗਲੇਸ਼ੀਅਰ?
-ਹਿਮਾਲਿਆ ਦੀ ਸੀਮਾ ‘ਚ ਮੌਜੂਦ ਸਿਆਚਿਨ ਗਲੇਸ਼ੀਅਰ ਦੁਨੀਆ ਦੀ ਸਭ ਤੋਂ ਉੱਚਾ ਯੁੱਧ ਖੇਤਰ ਹੈ। 1984 ਤੋਂ ਲੈ ਕੇ ਹੁਣ ਤੱਕ ਇੱਥੇ ਲਗਭਗ 900 ਜਵਾਨ ਸ਼ਹੀਦ ਹੋ ਚੁੱਕੇ ਹਨ। ਇਨ੍ਹਾਂ ‘ਚ ਜ਼ਿਆਦਾਤਰ ਸ਼ਹਾਦਤ ਬਰਫਬਾਰੀ ਅਤੇ ਖਰਾਬ ਮੌਸਮ ਕਾਰਨ ਹੋਈ ਹੈ।
-ਸਿਆਚਿਨ ਤੋਂ ਚੀਨ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ‘ਤੇ ਨਜ਼ਰ ਰੱਖੀ ਜਾਂਦੀ ਹੈ। ਸਰਦੀਆਂ ਦੇ ਮੌਸਮ ‘ਚ ਇੱਥੇ ਕਾਫੀ ਬਰਫਬਾਰੀ ਹੁੰਦੀ ਹੈ। ਸਰਦੀਆਂ ਦੇ ਮੌਸਮ ‘ਚ ਇੱਥੇ ਐਵਰੇਜ 1000 ਸੈਂਟੀਮੀਟਰ ਬਰਫ ਡਿੱਗਦੀ ਹੈ। ਇੱਥੋ ਦਾ ਘੱਟੋ ਘੱਟ ਤਾਪਮਾਨ ਮਾਈਨਸ 50 ਡਿਗਰੀ ਤੱਕ ਹੋ ਜਾਂਦਾ ਹੈ।
-ਇੱਥੇ ਹਰ ਰੋਜ਼ ਆਰਮੀ ਦੀ ਤਾਇਨਾਤੀ ‘ਤੇ 7 ਕਰੋੜ ਰੁਪਏ ਖਰਚ ਹੁੰਦੇ ਹਨ। ਜੇਕਰ ਇੱਕ ਰੋਟੀ 2 ਰੁਪਏ ਦੀ ਹੈ ਤਾਂ ਸਿਆਚਿਨ ਤੱਕ ਪਹੁੰਚਦੇ-ਪਹੁੰਚਦੇ 200 ਰੁਪਏ ਦੀ ਹੋ ਜਾਂਦੀ ਹੈ।