UP ‘ਚ ਬਸਪਾ ਮੁਖੀ ਮਾਇਆਵਤੀ 3 ਜੂਨ ਨੂੰ ਇੰਚਾਰਜਾਂ ਨਾਲ ਕਰੇਗੀ ਬੈਠਕ

ਲਖਨਊ—ਲੋਕ ਸਭਾ ਚੋਣਾਂ ਦੇ ਉਲਟ ਨਤੀਜਿਆਂ ਤੋਂ ਬਾਅਦ ਬਸਪਾ ਸੁਪ੍ਰੀਮੋ ਮਾਇਆਵਤੀ ਐਕਸ਼ਨ ਮੋਡ ‘ਚ ਆ ਗਈ ਹੈ। ਇਸ ਦੌਰਾਨ 3 ਜੂਨ ਮਤਲਬ ਸੋਮਵਾਰ ਨੂੰ ਬਸਪਾ ਸੁਪ੍ਰੀਮੋ ਯੂ. ਪੀ ਦੇ ਇੰਚਾਰਜਾਂ ਨਾਲ ਬੈਠਕ ਕਰੇਗੀ। ਉੱਤਰ ਪ੍ਰਦੇਸ਼ ਦੇ ਬਸਪਾ ਜ਼ਿਲਾ ਪ੍ਰਧਾਨ , ਜੋਨ ਇੰਚਾਰਜ ਅਤੇ ਸੰਸਦ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਮਾਇਆਵਤੀ ਦਿੱਲੀ ‘ਚ ਯੂ. ਪੀ ਦੀਆਂ ਲੋਕ ਸਭਾ ਚੋਣਾਂ ਦੀ ਸਮੀਖਿਆ ਕਰੇਗੀ। ਮਾਹਿਰਾਂ ਮੁਤਾਬਕ ਮਾਇਆਵਤੀ ਦੇ ਰਾਡਾਰ ‘ਤੇ ਯੂ. ਪੀ ਦੇ 40 ਕੋਆਰਡੀਨੇਟਰ ਅਤੇ ਜੋਨਲ ਕੋਆਰਡੀਨੇਟਰ ਹੈ। ਜਿਨ੍ਹਾਂ ‘ਤੇ ਗਾਜ ਡਿੱਗ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ‘ਚ ਬਸਪਾ ਨੂੰ ਅੰਦਾਜ਼ੇ ਤੋਂ ਬਹੁਤ ਘੱਟ ਸੀਟਾਂ ਮਿਲੀਆਂ ਹਨ। ਇਸ ਦੇ ਚੱਲਦਿਆਂ ਮਾਇਆਵਤੀ ਕਾਫੀ ਨਾਰਾਜ਼ ਹੈ।
ਉੱਤਰ ਪਰਦੇਸ਼ ਬਸਪਾ ਸੂਬਾ ਪ੍ਰਧਾਨ ਆਰ. ਐੱਸ. ਕੁਸ਼ਵਾਹਾ ਤੋਂ ਉਤਰਾਂਖੰਡ ਮੁਖੀ ਤੋਂ ਚਾਰਜ ਲੈ ਲਿਆ ਗਿਆ ਹੈ। ਉਨ੍ਹਾਂ ਦੀ ਥਾਂ ਐੱਮ. ਐੱਲ. ਤੋਮਰ ਨੂੰ ਉਤਰਾਂਖੰਡ ਸੂਬਾ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਉਤਰਾਂਖੰਡ, ਬਿਹਾਰ, ਝਾਰਖੰਡ, ਰਾਜਸਥਾਨ, ਗੁਜਰਾਤ, ਓਡੀਸ਼ਾ ਦੇ ਇੰਚਾਰਜਾਂ ਨੂੰ ਵੀ ਤਰੁੰਤ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਬਸਪਾ ਮੁਖੀ ਪ੍ਰਧਾਨ ਨੂੰ ਵੀ ਹਟਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 2012 ਦੇ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ‘ਚ ਲਗਾਤਾਰ ਬਸਪਾ ਦਾ ਗ੍ਰਾਫ ਹੇਠਾਂ ਆ ਰਿਹਾ ਸੀ। ਸਾਲ 2014 ‘ਚ ਲੋਕ ਸਭਾ ਚੋਣਾਂ ‘ਚ ਬਸਪਾ ਆਪਣਾ ਖਾਤਾ ਵੀ ਖੋਲ ਸਕੀ ਸੀ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਬਸਪਾ ਨੂੰ ਸਿਰਫ 19 ਸੀਟਾਂ ਜਿੱਤੀਆਂ ਸੀ। ਦੂਜੇ ਪਾਸੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਵਿਰੋਧੀ ਕੰਮ ਕਰਨ ਵਾਲਿਆਂ ਖਿਲਾਫ ਬਹੁਜਨ ਸਮਾਜ ਪਾਰਟੀ (ਬਸਪਾ) ਐਕਸ਼ਨ ਮੋਡ ‘ਚ ਆ ਗਈ ਹੈ। ਬਸਪਾ ਸੁਪ੍ਰੀਮੋ ਮਾਇਆਵਤੀ ਨੇ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ‘ਚ ਬਸਪਾ ਅਤੇ ਸਪਾ ਨੇ ਗਠਜੋੜ ਕਰਕੇ ਚੋਣਾਂ ਲੜੀਆਂ ਸੀ। ਬਸਪਾ ਨੇ 38 ਅਤੇ ਸਪਾ ਨੇ 37 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਸੀ। ਜਿਸ ‘ਚ ਬਸਪਾ ਨੂੰ 10 ਅਤੇ ਸਪਾ ਨੂੰ 5 ਸੀਟਾਂ ‘ਤੇ ਸਫਲਤਾ ਮਿਲੀ ਹੈ। ਬਸਪਾ ਮੁਖੀ ਮਾਇਆਵਤੀ ਲੋਕ ਸਭਾ ਚੋਣ ਨਹੀਂ ਲੜੀ ਸੀ।