ਅਦਾਕਾਰਾ ਤਾਪਸੀ ਪੰਨੂ ਅਤੇ ਵਿਕੀ ਕੌਸ਼ਲ ਫ਼ਿਲਮ ਮਨਮਰਜ਼ੀਆਂ ‘ਚ ਇਕੱਠੇ ਨਜ਼ਰ ਆਏ ਸਨ। ਇਸ ਰੋਮੈਂਟਿਕ ਡਰਾਮਾ ਫ਼ਿਲਮ ‘ਚ ਦੋਹਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਸੀ। ਵਿਕੀ ਅਤੇ ਤਾਪਸੀ ਦੋਹੇਂ ਹੀ ਬਿਹਤਰੀਨ ਐਕਟਰ ਅਤੇ ਚੰਗੇ ਦੋਸਤ ਹਨ। ਤਾਪਸੀ ਨੇ ਵਿਕੀ ਨੂੰ ਵਿਆਹ ਕਰਵਾਉਣ ਲਈ ਬਿਲਕੁਲ ਸਹੀ ਮੁੰਡਾ ਦੱਸਿਆ ਹੈ। ਹਾਲ ਹੀ ‘ਚ ਤਾਪਸੀ ਅਤੇ ਵਿਕੀ ਇੱਕ ਪ੍ਰੋਗਰਾਮ ‘ਚ ਇਕੱਠੇ ਨਜ਼ਰ ਆਏ। ਇਸ ਪ੍ਰੋਗਰਾਮ ‘ਚ ਦੋਵਾਂ ਨੇ ਕਈ ਗੱਲਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਇਸ ਦੌਰਾਨ ਤਾਪਸੀ ਨੇ ਕਿਹਾ ਕਿ ਸਾਰੇ ਮਰਦ ਖ਼ਰਾਬ ਹੁੰਦੇ ਹਨ, ਪਰ ੱਿਕੀ ਬੈਸਟ ਹੈ।
ਤਾਪਸੀ ਨੇ ਕਿਹਾ ਕਿ ਫ਼ਿਲਮ ਮਨਮਰਜ਼ੀਆਂ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵ੍ਹਾਟਸਐਪ ‘ਤੇ ਉਨ੍ਹਾਂ ਦੋਵਾਂ ‘ਚ ਗੂੜ੍ਹੀ ਮਿੱਤਰਤਾ ਹੋ ਗਈ ਸੀ। ਇਸ ‘ਤੇ ਵਿਕੀ ਨੇ ਕਿਹਾ ਕਿ ਤਾਪਸੀ ਇੱਕ ਬਹੁਤ ਸਾਫ਼ ਦਿਲ ਇਨਸਾਨ ਹੈ। ”ਉਹ ਮਨ ‘ਚ ਕੁੱਝ ਵੀ ਲੁਕੋ ਕੇ ਨਹੀਂ ਰੱਖਦੀ ਅਤੇ ਬਹੁਤ ਗੱਲਾਂ ਮਾਰਨ ਵਾਲੀ ਹੈ ਜਦਕਿ ਮੈਂ ਦੂਜਿਆਂ ਦੀਆਂ ਗੱਲਾਂ ਸੁਣਨ ਵਾਲਾ ਹਾਂ।” ਇਸ ਦੇ ਨਾਲ ਹੀ ਤਾਪਸੀ ਨੇ ਕਿਹਾ ਕਿ ਵਿਕੀ ਉਸ ਨੂੰ ਹੌਟ ਨਹੀਂ ਲਗਦਾ। ਜਦੋਂ ਤਾਪਸੀ ਤੋਂ ਪੁੱਛਿਆ ਗਿਆ ਕਿ ਉਹ ਅਭਿਸ਼ੇਕ ਬੱਚਨ, ਵਰੁਣ ਧਵਨ ਅਤੇ ਵਿਕੀ ਕੌਸ਼ਲ ‘ਚੋਂ ਕਿਸ ਨੂੰ ਵਿਆਹ ਕਰਵਾਉਣ ਲਈ ਚੁਣਨਾ ਚਾਹੇਗੀ ਤਾਂ ਤਾਪਸੀ ਨੇ ਕਿਹਾ, ”ਮੈਨੂੰ ਵਿਕੀ ਕੌਸ਼ਲ ਵਿਆਹ ਕਰਵਾਉਣ ਲਈ ਠੀਕ ਮੁੰਡਾ ਲਗਦਾ ਹੈ।”
ਦੱਸਣਯੋਗ ਹੈ ਕਿ ਇਸ ਵਕਤ ਤਾਪਸੀ ਪੰਨੂ ਦਾ ਫ਼ਿਲਮੀ ਕਰੀਅਰ ਕਾਫ਼ੀ ਚੰਗਾ ਚੱਲ ਰਿਹਾ ਹੈ। ਉਸ ਕੋਲ ਕਈ ਫ਼ਿਲਮਾਂ ਹਨ। ਇਸ ਸਮੇਂ ਉਹ ਫ਼ਿਲਮ ਸਾਂਢ ਕੀ ਆਂਖ ਦੀ ਸ਼ੂਟਿੰਗ ‘ਚ ਰੁੱਝੀ ਹੈ। ਫ਼ਿਲਮ ‘ਚ ਉਸ ਨਾਲ ਭੂਮੀ ਪੇਡਨੇਕਰ ਵੀ ਨਜ਼ਰ ਆਵੇਗੀ। ਇਹ ਫ਼ਿਲਮ ਮਹਿਲਾ ਪ੍ਰਮੁੱਖ ਕਿਰਦਾਰ ‘ਤੇ ਆਧਾਰਿਤ ਹੈ। ਫ਼ਿਲਮ ‘ਚ ਤਾਪਸੀ ਅਤੇ ਭੂਮੀ ਪੇਂਡੂ ਔਰਤਾਂ ਦਾ ਕਿਰਦਾਰ ਨਿਭਾਉਣਗੀਆਂ। ਦੂਜੇ ਪਾਸੇ, ਵਿਕੀ ਕੌਸ਼ਲ ਇਸ ਵਕਤ ਸ਼ਹੀਦ ਊਧਮ ਸਿੰਘ ‘ਤੇ ਬਣ ਰਹੀ ਬਾਇਓਪਿਕ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਉਸ ਤੋਂ ਬਾਅਦ ਉਹ ਇੱਕ ਫ਼ਿਲਮ ‘ਚ ਕੈਟਰੀਨਾ ਕੈਫ਼ ਨਾਲ ਵੀ ਨਜ਼ਰ ਆ ਸਕਦਾ ਹੈ। ਵਿਕੀ ਕਰਨ ਜੌਹਰ ਦੀ ਇਤਿਹਾਸ ‘ਤੇ ਆਧਾਰਿਤ ਫ਼ਿਲਮ ‘ਤਖ਼ਤ” ਚ ਵੀ ਇੱਕ ਅਹਿਮ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਇਸ ਵਿੱਚ ਰਣਵੀਰ ਸਿੰਘ, ਕਰੀਨਾ ਕਪੂਰ ਖ਼ਾਨ, ਆਲੀਆ ਭੱਟ, ਭੂਮੀ ਪੇਡਨੇਕਰ, ਜਾਨ੍ਹਵੀ ਕਪੂਰ, ਅਨਿਲ ਕਪੂਰ, ਆਦਿ ਸਿਤਾਰੇ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਅਭਿਨੇਤਰੀ ਤਾਪਸੀ ਪੰਨੂ ਅਤੇ ਵਿਕੀ ਕੌਸ਼ਲ ਹਨ ਚੰਗੇ ਦੋਸਤ। ਫ਼ਿਲਮ ਮਨਮਰਜ਼ੀਆਂ ‘ਚ ਦੋਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ ਸੀ..











